Monday, October 21, 2019
Home > News > ਆਪਨੇ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕੁੜੀ ਚੜੀ ਟਾਵਰ ਤੇ ਤੇ ਅੱਗੇ ਜੋ ਹੋਇਆ ਦੇਖ ਕੇ ਰਹਿ ਜਾਓਗੇ ਹੈਰਾਨ

ਆਪਨੇ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕੁੜੀ ਚੜੀ ਟਾਵਰ ਤੇ ਤੇ ਅੱਗੇ ਜੋ ਹੋਇਆ ਦੇਖ ਕੇ ਰਹਿ ਜਾਓਗੇ ਹੈਰਾਨ

ਇਸ਼ਕ ਅਤੇ ਜੰਗ ਵਿਚ ਸਭ ਕੁੱਝ ਜਾਇਜ ਹੈ,ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ।ਜਦ ਕੋਈ ਪਿਆਰ ਵਿਚ ਹੁੰਦਾ ਹੈ ਤਾਂ ਉਸਨੂੰ ਸਿਰਫ਼ ਇੱਕ ਗੱਲ ਦੀ ਹੀ ਪ੍ਰਵਾਹ ਹੁੰਦੀ ਕਿ ਉਹ ਆਪਣੇ ਪਿਆਰ ਨੂੰ ਕਿਸ ਤਰਾਂ ਪਾ ਸਕੇ ।ਉਹ ਅਜਿਹਾ ਕੀ ਕਰੇ ਕਿ ਉਹ ਜਿਸਨੂੰ ਸਭ ਤੋਂ ਜਿਆਦਾ ਪਿਆਰ ਕਰਦਾ ਹੈ ਉਹ ਸਖਸ ਉਸ ਤੋਂ ਕਦੇ ਦੂਰ ਨਾ ਹੋਵੇ, ਅਤੇ ਉਸਨੂੰ ਪਾਉਣ ਦੇ ਲਈ ਉਹ ਕਿਸੇ ਵੀ ਹੱਦ ਤੋਂ ਗੁਜਰਣ ਦੇ ਲਈ ਤਿਆਰ ਰਹਿੰਦਾ ਹੋਵੇ ।ਕਦੇ-ਕਦੇ ਪਿਆਰ ਨੂੰ ਪਾਊਣ ਦੇ ਲਈ ਕੁੱਝ ਲੋਕ ਅਜਿਹਾ ਕੁੱਝ ਕਰ ਦਿੰਦੇ ਹਨ ਕਿ ਤੁਸੀਂ ਉਸਦਾ ਅੰਦਾਜਾ ਵੀ ਨਹੀਂ ਲਗਾ ਸਕੇ ।ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਲਵ-ਸਟੋਰੀ ਦੇ ਬਾਰੇ ਦੱਸਾਂਗੇ ਜਿਸਨੂੰ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ ।ਇੱਕ ਲੜਕੀ ਨੇ ਆਪਣੇ ਪਿਆਰ ਨੂੰ ਪਾਉਣ ਦੇ ਲਈ ਅਜਿਹਾ ਕਦਮ ਉਠਾ ਲਿਆ ਜਿਸਨੂੰ ਜਾਣ ਕੇ ਸ਼ਖਸ ਹੈਰਾਨ ਰਹਿ ਜਾਵੇਗਾ ।

ਅਸੀਂ ਗੱਲ ਕਰ ਰਹੇ ਹਾਂ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਇੱਕ ਲੜਕੀ ਦੀ ਜਿਸਨੇ ਆਪਣੇ ਬਵਾਏਫ੍ਰੈਂਡ ਨਾਲ ਵਿਆਹ ਕਰਵਾਉਣ ਦੇ ਲਈ ਜਾਨਲੇਵਾ ਕਦਮ ਉਠਾ ਲਿਆ ।21 ਸਾਲ ਦੀ ਲੜਕੀ ਨੇ ਆਪਣੇ ਲਵਰ ਨਾਲ ਵਿਆਹਰ ਕਰਨ ਦੀ ਅਜਿਹੀ ਜਿੱਦ ਫੜੀ ਕਿ ਉਸਦੀ ਜਿੱਦ ਅਤੇ ਪਾਗਲਪਣ ਨੇ ਸਭ ਨੂੰ ਹੈਰਾਨ ਕਰ ਦਿੱਤਾ ।ਦਰਾਸਲ ਉਸ ਲੜਕੀ ਦਾ ਬਵਾਏਫ੍ਰੈਂਡ ਬੀਤੇ ਇਕ ਹਫ਼ਤੇ ਤੋਂ ਲਾਪਤਾ ਸੀ ।ਲੜਕੇ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਸੀ,ਜਿਸ ਵਜ੍ਹਾ ਨਾਲ ਉਸ ਲੜਕੀ ਨੇ ਮੋਬਾਇਲ ਟਾਵਰ ਤੇ ਚੜ੍ਹ ਕੇ ਆਪਣਾ ਪਿਆਰ ਜਤਾਉਣ ਦਾ ਫੈਸਲਾ ਲਿਆ ।ਉਸ ਲੜਕੀ ਨੇ ਪੁਲਿਸ ਨੂੰ ਖ਼ਬਰ ਦਿੱਤੀ ਕਿ ਉਹ ਜਲਦ ਤੋਂ ਜਲਦ ਉਸਦੇ ਬੁਆਏਫ੍ਰੈਂਡ ਦਾ ਪਤਾ ਲਗਾਵੇ ਅਤੇ ਉਸਦਾ ਵਿਆਹ ਕਰਵਾਵੇ ।

ਲੋਕਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਪਿੰਡ ਵਾਲਿਆਂ ਦੇ ਨਾਲ ਸਟੂਡੈਂਟ ਯੂਨੀਅਨ ਦੀਆਂ ਕੁੱਝ ਔਰਤਾਂ ਟਾਵਰ ਦੇ ਕੋਲ ਪਹੁੰਚੀਆਂ ਅਤੇ ਲੜਕੀ ਨੂੰ ਨੀਚੇ ਉਤਰਨ ਦੀ ਗੱਲ ਕਹੀ ।ਇਹ ਗੱਲ ਜਦ ਪੁਲਿਸ ਨੂੰ ਪਤਾ ਲੱਗੀ ਸੀ,ਤਦ ਬਹੁਤ ਮੁਸ਼ੱਕਤ ਤੋਂ ਬਾਅਦ ਉਸ ਲੜਕੀ ਨੂੰ ਨੀਚੇ ਉਤਾਰਿਆ ਗਿਆ ।ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਉਸਦੇ ਬੁਆਏਫ੍ਰੈਂਡ ਦਾ ਪਤਾ ਲਗਾ ਲਿਆ ਸੀ ਜਿਸ ਤੋਂ ਬਾਅਦ ਹੀ ਲੜਕੀ ਨੀਚੇ ਉਤਰਨ ਦੇ ਲਈ ਰਾਜੀ ਹੋਈ ।

ਦੱਸ ਦਿੰਦੇ ਹਾਂ ਕਿ ਉਸ ਲੜਕੀ ਦੀ ਸਪੋਟ ਵਿਚ ਸਟੂਡੈਂਟ ਯੂਨੀਅਨ ਅਤੇ ਮਹਿਲਾ ਸੰਗਠਨ ਦੇ ਮੈਂਬਰ ਵੀ ਆ ਗਏ ਅਤੇ ਦੋਨਾਂ ਦੇ ਪਰਿਵਾਰ ਵਾਲਿਆਂ ਨਾਲ ਉਹਨਾਂ ਦੇ ਵਿਆਹ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠ ਗਏ ।ਲੋਕਾਂ ਦੁਆਰਾ ਦਬਾਅ ਪਾਉਣ ਅਤੇ ਪੁਲਿਸ ਦੇ ਕਾਫੀ ਸਮਝਾਉਣ ਤੋਂ ਬਾਅਦ ਦੋਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਵਿਆਹ ਲਈ ਮੰਨ ਗਏ ।ਦੱਸਿਆ ਜਾਂਦਾ ਹੈ ਕਿ ਪੁਲਿਸ ਸਟੇਸ਼ਨ ਦੇ ਬਾਹਰ ਹੀ ਦੋਨਾਂ ਦਾ ਵਿਆਹ ਕਰਵਾ ਦਿੱਤਾ ਗਿਆ ।ਇਸ ਦੌਰਾਨ ਦੋਨਾਂ ਦੇ ਪਰਿਵਾਰ ਵਾਲੇ ਵੀ ਉੱਥੇ ਮੌਜੂਦ ਸਨ ।

Leave a Reply

Your email address will not be published. Required fields are marked *