Monday, October 21, 2019
Home > News > ਕ੍ਰਿਕਟ ਦੇ ਜਨਮ ਦਾਤਾ ਇੰਗਲੈਂਡ ਨੇ 44 ਸਾਲਾਂ ਬਾਅਦ ਰਚਿਆ ਇਤਿਹਾਸ ” ਇੰਗਲੈਂਡ ਬਣਿਆ ਵਰਲਡ ਕੱਪ 2019 ਦਾ ਚੈਂਪੀਅਨ (ਜਾਣੋ ਕਿਸ ਤਰ੍ਹਾਂ)

ਕ੍ਰਿਕਟ ਦੇ ਜਨਮ ਦਾਤਾ ਇੰਗਲੈਂਡ ਨੇ 44 ਸਾਲਾਂ ਬਾਅਦ ਰਚਿਆ ਇਤਿਹਾਸ ” ਇੰਗਲੈਂਡ ਬਣਿਆ ਵਰਲਡ ਕੱਪ 2019 ਦਾ ਚੈਂਪੀਅਨ (ਜਾਣੋ ਕਿਸ ਤਰ੍ਹਾਂ)

ਆਖਰਕਾਰ ਕ੍ਰਿਕਟ ਦੇ ਜਨਮ ਦਾਤਾ ਇੰਗਲੈਂਡ ਨੇ ਕਿੰਨੇ ਸਾਲਾਂ ਬਾਅਦ ਆਪਣੇ ਦਿਲ ਦੀ ਰੀਝ ਪੂਰੀ ਕਰ ਲਈ ਹੈ ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟ ਖੇਡ ਇੰਗਲੈਂਡ ਵਾਸੀਆਂ ਭਾਵ ਗੋਰਿਆਂ ਦੀ ਦੇਣ ਹੈ ਪਰ ਇਹ ਇਨ੍ਹਾਂ ਦੀ ਬਦਕਿਸਮਤੀ ਸੀ ਕਿ ਖੁਦ ਇੱਕ ਵਾਰੀ ਵੀ ਨਹੀਂ ਜਿੱਤੇ ਸਨ ਪਰ 44 ਸਾਲਾਂ ਤੋਂ ਬਾਅਦ ਇਹ ਖੁਸ਼ੀ ਇੰਗਲੈਂਡ ਨੂੰ ਮਿਲੀ ਹੈ ਵਰਲਡ ਕੱਪ 2019 ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਕੱਲ ਲੰਡਨ ਦੇ ਲਾਰਡਸ ਮੈਦਾਨ ‘ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਗਿਆ ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਦੋਵੇਂ ਟੀਮਾਂ ਅਜੇ ਤੱਕ ਵਰਲਡ ਕੱਪ ਦਾ ਇਹ ਖਿਤਾਬ ਨਹੀਂ ਜਿੱਤ ਸਕੀਆਂ ਸਨ ਇਸ ਲਈ ਇਹ ਗੱਲ ਤੇ ਲੱਗਭਗ ਤੈਅ ਸੀ ਇ ਹੁਣ ਕ੍ਰਿਕਟ ਨੂੰ ਨਵਾਂ ਚੈਂਪੀਅਨ ਮਿਲਣਾ ਤੈਅ ਹੈ। ਇੰਗਲੈਂਡ ਨੇ ਵਰਲਡ ਕੱਪ 2019 ਜਿੱਤ ਲਿਆ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇੰਗਲੈਂਡ ਨੂੰ ਕਿਸ ਚੀਜ਼ ਦੇ ਆਧਾਰ ਤੇ ਵਰਲਡ ਕੱਪ ਜੇਤੂ ਕਰਾਰ ਦਿੱਤਾ ਗਿਆ ਹੈ

ਆਉ ਜਾਣਦੇ ਇੰਗਲੈਂਡ ਨੇ ਇਹ ਵਰਲਡ ਕੱਪ ਮੈਚ ਦੋ ਵਾਰ ਟਾਈ ਰਹਿਣ ਦੇ ਬਾਵਜੂਦ ਕਿਵੇਂ ਆਪਣੇ ਨਾਮ ਕੀਤਾ ਤੁਹਾਨੂੰ ਦੱਸ ਦੇਈਏ ਕਿਆਈ ਸੀ ਸੀ ਕ੍ਰਿਕੇਟ ਵਰਡ ਕੱਪ 2019 ਦਾ ਦਿਲਚਸਪ ਮੁਕਾਬਲਾ ਕੱਲ ਨਿਊਜ਼ੀਲੈਂਡ ਤੇ ਇੰਗਲੈਂਡ ਵਿੱਚ ਖੇਡਿਆ ਗਿਆ ਜੋ ਇੰਗਲੈਂਡ ਨੇ ਸੂਪਰ ਓਵਰ ‘ਚ ਮੈਚ ਜਿੱਤਿਆ। ਤੁਹਾਨੂੰ ਦੱਸ ਦੇਈਏ ਕਿ ਮੈਚ ਟਾਈ ਹੋਣ ਤੋਂ ਬਾਅਦ ਜੇਕਰ ਸੁਪਰ ਓਵਰ ਚ ਵੀ ਨਤੀਜਾ ਬਰਾਬਰ ਰਹਿੰਦਾ ਹੈ ਫਿਰ ICC ਦੇ ਨਿਯਮਾਂ ਮੁਤਾਬਿਕ ਜਿਸ ਟੀਮ ਨੇ ਜਿਆਦਾ ਬਾਊਂਡਰੀਆ ਲਗਾਈਆਂ ਹੋਣ ਉਸ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਇੰਗਲੈਂਡ ਨੇ ਬਾਊਂਡਰੀ ਤੇ ਜ਼ਿਆਦਾ ਰਨ ਬਣਾਉਣ ਦੇ ਆਧਾਰ ਤੇ ਜਿੱਤਿਆ। ਇੰਗਲੈਂਡ ਨੇ 26 ਬਾਊਂਡਰੀਆ ਤੇ ਨਿਊਜ਼ੀਲੈਂਡ ਨੇ 19 ਲਗਾਈਆਂ ਸਨ ਜਿਸ ਕਰਕੇ ਇੰਗਲੈਂਡ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ ਪਰ ਇਹ ਕ੍ਰਿਕਟ ਇਤਿਹਾਸ ਚ ਅੱਜ ਤਕ ਦਾ ਸਭ ਤੋਂ ਵੱਡਾ ਤੇ ਰੋਮਾਂਚਕ ਮੁਕਾਬਲਾ ਸੀ ਜਿਸ ਨੂੰ ਦੇਖ ਰਹੇ ਲੋਕਾਂ ਦੇ ਸਾਹ ਰੁਕ ਗਏ ਸਨ।

ਵੈਸੇ ਜੇ ਗੱਲ ਕਰੀਏ ਸੋਪਰਟ ਦੋਨਾਂ ਟੀਮਾਂ ਨੂੰ ਫੁੱਲ ਸੀ। ਆਉ ਜਾਣਦੇ ਪੂਰੇ ਮੈਚ ਦਾ ਹਾਲ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ ਵਿੱਚ ਨਿਊਜ਼ੀਲੈਂਡ ਨੇ 241 ਰਨ ਬਣਾਏ ਜਿਸਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਵੀ 241 ਰਨ ਬਣਾਏ। ਇਸ ਤੋਂ ਬਾਅਦ ਸੁਪੇਰੋਵਰ ਹੋਇਆ ਜਿਸ ਵਿੱਚ ਇੰਗਲੈਂਡ ਨੇ 6 ਬੋਲਾਂ ਤੇ 15 ਰਨ ਬਣਾਏ। ਨਿਊਜ਼ੀਲੈਂਡ 16 ਰਨਾਂ ਦਾ ਪਿੱਛਾ ਕਰਦੇ ਹੋਏ 15 ਰਨ ਹੀ ਬਣਾ ਸਕੀ। ਪਰ ਜ਼ਿਆਦਾ ਬਾਊਂਡਰੀਜ਼ ਕਰ ਕੇ ਇੰਗਲੈਂਡ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ। ਇਸ ਤੋਂ ਬਾਅਦ ਪੂਰੇ ਇੰਗਲੈਂਡ ਚ ਜਸ਼ਨ ਸ਼ੂਰੂ ਹੋ ਗਏ ਲੋਕੀ ਥਾਂ ਥਾਂ ਤੇ ਜਸ਼ਨ ਬਣਾ ਰਹੇ ਸਨ। ਇਸ ਤਰ੍ਹਾਂ ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਹੈ। ਤੀਜੀ ਵਾਰ ਕੋਈ ਟੀਮ ਆਪਣੇ ਘਰ ਚ ਵਰਲਡ ਕੱਪ ਜਿੱਤ ਸਕੀ। 2015 ਚ ਫਾਈਨਲ ਚ ਨਾ ਜਿੱਤ ਸਕਣ ਤੋਂ ਬਾਅਦ ਇਸ ਵਾਰ ਨਿਊਜ਼ੀਲੈਂਡ ਦੀ ਟੀਮ ਇੱਕ ਵਾਰ ਫੇਰ ਵਰਲਡ ਕੱਪ ਦਾ ਫਾਈਨਲ ਹਾਰ ਗਈ। ਖੈਰ ਦੋਨਾਂ ਟੀਮਾਂ ਵਿਸ਼ਵ ਦੀਆਂ ਟੋਪ ਟੀਮਾਂ ਨੇ ਜਿਸ ਤਰ੍ਹਾਂ ਦਾ ਮੈਚ ਹੋਇਆ। ਇੰਗਲੈਂਡ ਨੂੰ ਸਾਡੇ ਵੱਲੋਂ ਲੱਖ-ਲੱਖ ਵਧਾਈਆਂ ਹੋਵਣ ਜੀ ।

Leave a Reply

Your email address will not be published. Required fields are marked *