Monday, October 14, 2019
Home > News > ਤਾਜ਼ਾ ਖ਼ਬਰ: ਭਾਰੀ ਮੀਂਹ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੇ ਪੂਰੇ ਪੰਜਾਬ ਚ’ ਕੀਤਾ ਇਹ ਵੱਡਾ ਐਲਾਨ, ਦੇਖੋ ਪੂਰੀ ਖ਼ਬਰ

ਤਾਜ਼ਾ ਖ਼ਬਰ: ਭਾਰੀ ਮੀਂਹ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੇ ਪੂਰੇ ਪੰਜਾਬ ਚ’ ਕੀਤਾ ਇਹ ਵੱਡਾ ਐਲਾਨ, ਦੇਖੋ ਪੂਰੀ ਖ਼ਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਹੜ੍ਹ ਪੀੜਤ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਕਦਮ ਚੁੱਕਣ। ਮੁੱਖ ਮੰਤਰੀ ਨੇ ਦਿੱਲੀ ਤੋਂ ਪਰਤਣ ਮਗਰੋਂ ਪਟਿਆਲਾ, ਬਠਿੰਡਾ, ਮੋਹਾਲੀ ਅਤੇ ਸੰਗਰੂਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਜੀ ਤੌਰ ‘ਤੇ ਫੋਨ ਕੀਤਾ ਅਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖਣ ਲਈ ਕਿਹਾ ਹੈ।ਕੈਪਟਨ ਨੇ ਕਿਹਾ ਹੈ ਕਿ ਸੂਬੇ ਤੇ ਜ਼ਿਲਾ ਦਾ ਪ੍ਰਸ਼ਾਸਨ ਜ਼ਮੀਨੀ ਪੱਧਰ ‘ਤੇ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਜ਼ਿਕਰਯੋਗ ਹੈ ਕਿ ਪੰਜਾਬ ‘ਚ ਪਈ ਭਾਰੀ ਬਾਰਸ਼ ਕਾਰਨ ਕਈ ਸ਼ਹਿਰਾਂ ‘ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਨ੍ਹਾਂ ‘ਚੋਂ ਬਠਿੰਡਾ ਸ਼ਹਿਰ ਦਾ ਸਭ ਤੋਂ ਮਾੜਾ ਹਾਲ ਹੈ, ਜਿੱਥੇ ਬਾਰਸ਼ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਲੋਕਾਂ ਦੇ ਘਰਾਂ ‘ਚ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ ਅਤੇ ਪੂਰੇ ਬਠਿੰਡਾ ਸ਼ਹਿਰ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਸ਼ਹਿਰਾਂ ‘ਚ ਬਾਰਸ਼ ਕਾਰਨ ਅਜਿਹੇ ਹੀ ਹਾਲਾਤ ਬਣੇ ਹੋਏ ਹਨ, ਜਿਨ੍ਹਾਂ ‘ਤੇ ਨਜ਼ਰ ਰੱਖਣ ਲਈ ਕੈਪਟਨ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ।

ਕੱਲ ਤੋਂ ਪੈ ਰਹੀ ਮੌਨਸੂਨ ਦੀ ਭਰਵੀਂ ਬਾਰਸ਼ ਕਾਰਨ ਬਠਿੰਡਾ ਬਲਾਕ ਦੇ 25 ਪਿੰਡਾਂ ਨੂੰ ਭਾਰੀ ਸੰਤਾਪ ਭੋਗਣਾ ਪਿਆ ਹੈ। 50 ਤੋਂ 60 ਹਜ਼ਾਰ ਏਕੜ ਨਰਮੇ ਅਤੇ ਝੋਨੇ ਦੀ ਫਸਲ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਭਾਰੀ ਮੀਂਹ ਪੈਣ ਕਾਰਨ ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਫ਼ੁਲਾਦ ਤਹਿਸੀਲ ਮੂਨਕ ਵਿਖੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੇ ਚੱਲਦਿਆਂ ਪਾੜ ਪੈਣ ਕਾਰਨ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਫੌਜ ਦੀ ਮਦਦ ਦੀ ਮੰਗ ਕੀਤੀ ਗਈ ਹੈ। ਇਹ ਪਾੜ 25 ਫੁੱਟ ਦੇ ਕਰੀਬ ਹੈ, ਜੋ ਹੋਰ ਵੱਧ ਸਕਦਾ ਹੈ। ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ. ਦੀ ਵੀ ਤੁਰੰਤ ਮਦਦ ਮੰਗੀ ਗਈ ਹੈ।

Leave a Reply

Your email address will not be published. Required fields are marked *