Monday, October 14, 2019
Home > News > ਦੁਨੀਆ ਦੇ ਇਸ ਦੇਸ਼ ਵਿੱਚ ਮੁਫ਼ਤ ਵਿੱਚ ਮਿਲ ਰਹੇ ਹਨ ਇਕ ਕਰੋੜ ਤੋਂ ਜ਼ਿਆਦਾ ਖਾਲੀ ਮਕਾਨ, ਮਕਾਨ ਲੈਣ ਲਈ ਇੱਥੇ ਕਰੋ ਸੰਪਰਕ

ਦੁਨੀਆ ਦੇ ਇਸ ਦੇਸ਼ ਵਿੱਚ ਮੁਫ਼ਤ ਵਿੱਚ ਮਿਲ ਰਹੇ ਹਨ ਇਕ ਕਰੋੜ ਤੋਂ ਜ਼ਿਆਦਾ ਖਾਲੀ ਮਕਾਨ, ਮਕਾਨ ਲੈਣ ਲਈ ਇੱਥੇ ਕਰੋ ਸੰਪਰਕ

ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਸ਼ੁਮਾਰ ਜਾਪਾਨ ਵਿਚ ਇਹਨੀ ਦਿਨੀ ਮਕਾਨ ਮੁਫਤ ਵਿੱਚ ਮਿਲ ਰਹੇ ਹਨ । ਦਰਅਸਲ ਇੱਥੇ ਖਾਲੀ ਪਏ ਘਰਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ । ਇਹਨਾਂ ਘਰਾਂ ਨੂੰ ਇੱਥੇ ਆਕਿਆ ਕਹਿੰਦੇ ਹਨ । ਇਹ ਘਰ ਸਰਕਾਰ ਲਈ ਮੁਸੀਬਤ ਜ਼ਿਆਦਾ ਬਣਦੇ ਜਾ ਰਹੇ ਹਨ ।ਲਿਹਾਜਾ ਸਰਕਾਰ ਦੇ ਕੋਲ ਇਨ੍ਹਾਂ ਨੂੰ ਮੁਫਤ ਵਿੱਚ ਵੰਡਣ ਦੇ ਇਲਾਵਾ ਕੋਈ ਚਾਰਾ ਨਹੀਂ ਹੈ । ਇਸਦੇ ਲਈ ਇੱਥੇ ਆਕਿਆ ਬੈਂਕ ਖੋਲ੍ਹੇ ਗਏ ਹਨ ,ਜਿੱਥੋਂ ਤੁਸੀ ਬੇਹੱਦ ਘੱਟ ਰੇਟ ਵਿੱਚ ਜਾਂ ਮੁਫਤ ਵਿੱਚ ਵੀ ਘਰ ਖਰੀਦ ਸਕਦੇ ਹੋ ।1 ਕਰੋੜ ਤੋਂ ਜ਼ਿਆਦਾ ਘਰ ਹਨ ਖਾਲੀ ਜਾਪਾਨ ਦੀ ਜਨਸੰਖਿਆ 2017 ਵਿੱਚ -0.2 ਫੀਸਦੀ ਤੋਂ ਘਟੀ ਹੈ ,ਜਦੋਂ ਕਿ ਚੀਨ ਅਤੇ ਅਮਰੀਕਾ ਵਿੱਚ ਜਨਸੰਖਿਆ ਕਰਮਸ਼ : 0.6 ਅਤੇ 0.7 ਫੀਸਦੀ ਵਧੀ ਹੈ । 2013 ਵਿੱਚ ਜਾਪਾਨ ਵਿੱਚ 82 ਲੱਖ ਅਜਿਹੇ ਘਰ ਸਨ ,ਹੁਣ ਇਹਨਾਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਚੁੱਕੀ ਹੈ । ਇੱਥੋ ਦੀਆ ਕੁੱਝ ਸੰਸਥਾਵਾਂ ਦਾ ਮੰਨਣਾ ਹੈ ਕਿ 2033 ਤੱਕ ਜਾਪਾਨ ਦੇ ਕੁਲ ਘਰਾਂ ਵਿੱਚ 30 ਫੀਸਦੀ ਘਰ ਖਾਲੀ ਹੋ ਜਾਣਗੇ

ਘਰ ਬਣ ਗਏ ਹਨ ਪਰੇਸ਼ਾਨੀ ਖਾਲੀ ਘਰ ਇੱਥੇ ਲਈ ਸਮਾਜਿਕ ਸਮੱਸਿਆ ਬਣ ਗਏ ਹਨ । ਲੋਕ ਇਹਨਾਂ ਵਿੱਚ ਅਸਮਾਜਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਇਨ੍ਹਾਂ ਦੇ ਕਦੇ ਵੀ ਢਹਿ ਜਾਣ ਦਾ ਖ਼ਤਰਾ ਹੁੰਦਾ ਹੈ ।ਕਿਵੇਂ ਕੰਮ ਕਰਦੇ ਹਨ ਆਕਿਆ ਬੈਂਕ ਇੱਥੇ ਦੇ ਕਈ ਸ਼ਹਿਰਾਂ ਵਿੱਚ ਆਕਿਆ ਬੈਂਕ ਖੁੱਲੇ ਹੋਏ ਹਨ । ਇਲਾਕੇ ਵਿੱਚ ਸਾਰੇ ਖਾਲੀ ਘਰਾਂ ਨੂੰ ਸੇਲ ਲਈ ਆਨਲਾਇਨ ਪੋਸਟ ਕੀਤਾ ਜਾਂਦਾ ਹੈ । ਮੁਫ਼ਤ ਵਿੱਚ ਘਰ ਖਰੀਦਣ ਲਈ ਤੁਸੀਂ ਆਕਿਆ ਬੈਂਕ ਨਾਲ ਸੰਪਰਕ ਕਰ ਸਕਦੇ ਹੋ, ਇੱਥੇ ਲੋਕ ਬੇਹੱਦ ਘੱਟ ਰੇਟ ਉੱਤੇ ਬਹੁਤ ਆਸਾਨ ਪਰਿਕ੍ਰੀਆ ਵਿੱਚ ਘਰ ਖਰੀਦ ਸਕਦੇ ਹਨ । ਹਾਲਾਂਕਿ ਇਸ ਬੈਂਕ ਨਾਲ ਕਾਂਟੈਕਟ ਕਰਨ ਲਈ ਤੁਹਾਨੂੰ ਜਾਪਾਨੀ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਹੈ।

Leave a Reply

Your email address will not be published. Required fields are marked *