Monday, October 14, 2019
Home > News > ਕਸ਼ਮੀਰੀ ਕੁੜੀ ਨੇ ਲਾਈਵ ਹੋ ਕੇ ਕੀਤੇ ਕਸ਼ਮੀਰੀ ਹਲਾਤਾਂ ਦੇ ਖੁਲਾਸੇ

ਕਸ਼ਮੀਰੀ ਕੁੜੀ ਨੇ ਲਾਈਵ ਹੋ ਕੇ ਕੀਤੇ ਕਸ਼ਮੀਰੀ ਹਲਾਤਾਂ ਦੇ ਖੁਲਾਸੇ

ਕਲਗ਼ੀਧਰ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਹਮੇਸ਼ਾ ਸਿੱਖਾਂ ਦੇ ਅੰਗ ਸੰਗ ਰਹੇਨਾ ਹੋ ਰਹੇ ਜ਼ੁਲਮ ਦਾ ਟਾਕਰਾ ਕਰਨ ਦਾ ਬਲ ਬਖਸ਼ੇਓ ਜੀ ਆਪ ਜੀ ਅਬਦਾਲੀ ਦੇ ਰਾਜ ਚ ਸਿੰਘਾਂ ਦੇ ਅੰਗ ਰਹੇ ਭੈਣਾਂ ਦੀਆ ਇਜ਼ਤਾਂ ਬਚਾਈਆਂ ਚਾਹੇ ਓ ਔਰੰਗਜੇਬ ਦਾ ਟਾਈਮ ਹੋਵੇ ਜਾ ਅੱਜ ਦੀ ਹਕੂਮਤ ਹੋਵੇ ਅੱਜ ਵੀ ਕਲਗੀਆਂ ਵਾਲੇ ਅੰਗ ਸੰਗ ਹਨ ਜੋ ਸਿੰਘਾਂ ਨੇ ਕਸ਼ਮੀਰ ਦੀਆ ਭੈਣਾਂ ਨੂੰ ਆਪੋ ਆਪਣੀ ਘਰੋਂ ਪਚਾਇਆ ਕਲਗ਼ੀਧਰ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਜੀ

ਜਥੇਦਾਰ ਹਰਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੱਭਿਅਕ ਮਾਨਸਿਕਤਾ ਵਾਲੇ ਲੋਕਾਂ ਦੀ ਭੀੜ ਵੱਲੋਂ ਕਸ਼ਮੀਰ ਦੀਆਂ ਨੌਜਵਾਨ ਧੀਆਂ ਦੀਆਂ ਸੋਸ਼ਲ ਮੀਡੀਆ ‘ਤੇ ਫੋਟੋਆਂ ਪਾ ਕੇ ਉਨ੍ਹਾਂ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਭਾਰਤ ਦਾ ਦੁਨੀਆਂ ਭਰ ਵਿੱਚ ਸਿਰ ਨੀਵਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਧੀਆਂ ਦੀ ਆੜ ਵਿੱਚ ਸਮੁੱਚੇ ਔਰਤ ਵਰਗ ਬਾਰੇ ਪ੍ਰਗਟ ਹੋ ਰਹੀ ਇਸ ਮਾਨਸਿਕਤਾ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਇੱਕ ਭੀੜ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਉਭਾਰਿਆ ਗਿਆ ਬੇਹੱਦ ਗੰਭੀਰ ਮਸਲਾ ਹੈ।

ਉਨ੍ਹਾਂ ਕਿਹਾ ਕਿ ਇਸ ਨੀਚ ਮਾਨਸਿਕਤਾ ਵਾਲੇ ਵਰਗ ਨੇ ਹੀ ਨਵੰਬਰ 1984 ਵਿੱਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਦਿੱਲੀ ਦੀ ਤਤਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਸਿੱਖ ਬੀਬੀਆਂ ਨਾਲ ਅਜਿਹਾ ਕੁਝ ਹੀ ਕੀਤਾ ਸੀ ਜੋ ਔਰਤਾਂ ਬਾਰੇ ਅੱਜ ਖੁੱਲ੍ਹਾਆਮ ਐਲਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀਆਂ ਬਹੂ-ਬੇਟੀਆਂ ਸਾਡੇ ਸਮਾਜ ਦਾ ਅੰਗ ਹਨ।ਕਸ਼ਮੀਰੀ ਔਰਤਾਂ ਦੇ ਗੌਰਵ ਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਅਸੀਂ ਆਪਣਾ ਧਰਮ ਨਿਭਾਉਣ ‘ਚ ਕਦੇ ਵੀ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਮਾੜੇ ਅਨਸਰਾਂ ਨੂੰ ਕਸ਼ਮੀਰੀ ਔਰਤਾਂ ਵੱਲ ਅੱਖ ਚੁੱਕਣ ਨਹੀਂ ਦੇਵੇਗਾ, ਇਹੀ ਸਾਡਾ ਇਤਿਹਾਸ ਹੈ।

Leave a Reply

Your email address will not be published. Required fields are marked *