Monday, October 14, 2019
Home > News > ਭਿੱਜੇ ਹੋਏ ਬਾਦਾਮ ਖਾਣ ਦੇ ਅਣਗਿਣਤ ਫਾਇਦੇ, ਨਾ ਹੋਣਗੇ ਵਾਲ ਸਫੇਦ ਅਤੇ ਨਾ ਹੀ ਘਟੇਗੀ ਨਜ਼ਰ

ਭਿੱਜੇ ਹੋਏ ਬਾਦਾਮ ਖਾਣ ਦੇ ਅਣਗਿਣਤ ਫਾਇਦੇ, ਨਾ ਹੋਣਗੇ ਵਾਲ ਸਫੇਦ ਅਤੇ ਨਾ ਹੀ ਘਟੇਗੀ ਨਜ਼ਰ

ਹਰ ਕੋਈ ਬਦਾਮਾਂ ਨੂੰ ਤਾਕਤਵਰ ਦੱਸਦਾ ਹੈ। ਪਰ ਬਦਾਮਾਂ ਤੋਂ ਸਹੀ ਤਾਕਤ ਪ੍ਰਾਪਤ ਕਰਨ ਦਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਜੇਕਰ ਇਨ੍ਹਾਂ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾਵੇ ਤਾਂ ਵੱਧ ਤੋਂ ਵੱਧ ਫ਼ਾਇਦਾ ਲਿਆ ਜਾ ਸਕਦਾ ਹੈ। ਜੇਕਰ ਕਿਸੇ ਨੂੰ ਯੌਨ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਰਾਤ ਨੂੰ 8-10 ਬਦਾਮ ਪਾਣੀ ਵਿੱਚ ਭਿਉਂ ਕੇ ਸਵੇਰੇ ਇਨ੍ਹਾਂ ਦਾ ਛਿਲਕਾ ਉਤਾਰ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਕੁੱਟ ਲਵੋ। ਕਿਸੇ ਚੱਟਣੀ ਵਿੱਚ ਇੱਕ ਦੋ ਚਮਚੇ ਸ਼ਹਿਦ ਮਿਲਾ ਕੇ ਝੱਟ ਲਵੋ ਇਸ ਨਾਲ ਹੈਰਾਨੀਜਨਕ ਲਾਭ ਹੁੰਦਾ ਹੈ। ਜੇਕਰ ਕਿਸੇ ਨੂੰ ਕਮਰ ਦਰਦ ਜੋੜਾਂ ਦਾ ਦਰਦ ਸਰੀਰਕ ਕਮਜ਼ੋਰੀ ਅਤੇ ਥਕਾਵਟ ਹੋਵੇ ਤਾਂ ਇਸ ਦਾ ਮੁੱਖ ਕਾਰਨ ਕੈਲਸ਼ੀਅਮ ਦੀ ਕਮੀ ਅਤੇ ਹੱਡੀਆਂ ਦਾ ਕਮਜ਼ੋਰ ਹੋਣਾ ਹੁੰਦਾ ਹੈ। ਇਸ ਲਈ 6-7 ਬਦਾਮ ਰਾਤ ਨੂੰ ਲੈ ਕੇ ਭਿਓ ਕੇ ਰੱਖ ਦੇਵੋ।

ਸਵੇਰੇ ਇਨ੍ਹਾਂ ਬਦਾਮਾਂ ਦਾ ਛਿਲਕਾ ਉਤਾਰ ਲਵੋ। ਇਸ ਤਰ੍ਹਾਂ ਕਰਨ ਨਾਲ ਹੱਡੀਆਂ ਵਿੱਚ ਮਜ਼ਬੂਤੀ ਆਉਂਦੀ ਹੈ ਅਤੇ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅੱਜ ਕੱਲ੍ਹ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਆਮ ਹੈ। ਇਸ ਲਈ 6-7 ਭਿੱਜੇ ਹੋਏ ਬਦਾਮ ਲਵੋ ਅਤੇ ਇਨ੍ਹਾਂ ਦਾ ਛਿਲਕਾ ਉਤਾਰ ਕੇ ਖਾਣਾ ਚਾਹੀਦਾ ਹੈ। ਜੇਕਰ ਚਿਹਰੇ ਤੇ ਝੁਰੜੀਆਂ ਪੈ ਜਾਣ ਅੱਖਾਂ ਥੱਲੇ ਕਾਲੇ ਘੇਰੇ ਬਣ ਜਾਣ ਤਾਂ 5-6 ਭਿੱਜੇ ਹੋਏ ਬਦਾਮਾਂ ਨੂੰ ਸਵੇਰੇ ਛਿਲਕਾ ਉਤਾਰ ਕੇ ਖਾਓ ਅਤੇ ਭਿੱਜੇ ਹੋਏ ਬਦਾਮ ਨੂੰ ਪੀਸ ਕੇ ਵਿੱਚ ਦੋ ਚਮਚ ਮੁਲਤਾਨੀ ਮਿੱਟੀ ਅਤੇ ਦੋ ਚਮਚੇ ਐਲੋਵੇਰਾ ਪਾ ਕੇ ਪੇਸਟ ਬਣਾ ਕੇ ਚਿਹਰੇ ਤੇ ਲਗਾਓ ਚਿਹਰਾ ਫੁੱਲ ਵਾਂਗ ਖਿੜ ਜਾਵੇਗਾ।

ਜਿਨ੍ਹਾਂ ਦੇ ਸਰੀਰ ਬਹੁਤ ਕਮਜ਼ੋਰ ਹੋਣ ਸਿਹਤ ਨਾ ਬਣਦੀ ਹੋਵੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਕਾਲੇ ਚਨੇ ਲੈ ਕੇ ਪਾਣੀ ਵਿੱਚ ਭਿਓਂ ਦਿਓ। ਸਵੇਰੇ ਇਸ ਪਾਣੀ ਨੂੰ ਡੋਲ੍ਹ ਦੇਵੋ ਚੰਨੇ ਫੁੱਲ ਜਾਣਗੇ। ਇਨ੍ਹਾਂ ਚਨਿਆਂ ਨੂੰ ਕੱਪੜੇ ਨਾਲ ਲਪੇਟ ਕੇ ਦੋ ਦਿਨ ਲਈ ਰੱਖ ਦੇਵੋ ਕੱਪੜੇ ਉੱਤੋਂ ਪਾਣੀ ਛਿੜਕਦੇ ਰਹੋ। ਦੋ ਦਿਨ ਵਿੱਚ ਚਲੇ ਪੁੰਗਰ ਜਾਣਗੇ। ਇੱਕ ਮੋਟੀ ਪੁੰਗਰੇ ਹੋਏ ਚਨੇ ਅਤੇ 6-7 ਭਿੱਜੇ ਹੋਏ ਛਿਲਕਾ ਉੱਤਰੇ ਬਦਾਮ ਅਤੇ ਇੱਕ ਗਿਲਾਸ ਗਾਂ ਦਾ ਦੁੱਧ ਪੀਵੇ ਹੋ ਸਕੇ ਤਾਂ ਖਜੂਰ ਅਤੇ ਕੇਲੇ ਦੀ ਵਰਤੋਂ ਕਰ ਸਕਦੇ ਹੋ।

ਇਹ ਨੁਸਖਾ ਸਵੇਰੇ ਅਜ਼ਮਾਉਣਾ ਹੈ। ਹੈਰਾਨੀਜਨਕ ਲਾਭ ਹੋਵੇਗਾ। ਜਿਨ੍ਹਾਂ ਦੇ ਵਾਲ ਝੜਦੇ ਹੋਣ ਜਾਂ ਸਮੇਂ ਤੋਂ ਪਹਿਲਾਂ ਸਫੇਦ ਹੋ ਜਾਣ। ਉਨ੍ਹਾਂ ਨੂੰ ਵੀ 6-7 ਭਿੱਜੇ ਹੋਏ ਬਾਦਾਮ ਛਿਲਕਾ ਉਤਾਰ ਕੇ ਸਵੇਰੇ ਖਾਣੇ ਚਾਹੀਦੇ ਹਨ। ਇਹ ਬਦਾਮ ਅੱਖਾਂ ਦੀ ਨਜ਼ਰ ਵੀ ਠੀਕ ਕਰਦੇ ਹਨ। ਜਿਨ੍ਹਾਂ ਦੀ ਦੂਰ ਦੀ ਜਾਂ ਨੇੜੇ ਦੀ ਨਜ਼ਰ ਕਮਜ਼ੋਰ ਹੈ। ਐਨਕਾਂ ਲੱਗ ਗਈਆਂ ਹਨ। ਇਸ ਨੁਸਖੇ ਨਾਲ ਉਨ੍ਹਾਂ ਦੀ ਐਨਕ ਉਤਰ ਜਾਵੇਗੀ।

Leave a Reply

Your email address will not be published. Required fields are marked *