Monday, October 14, 2019
Home > News > ਮੌਸਮ ਵਿਭਾਗ ਨੇ ਹੁਣੇ ਹੁਣੇ ਕੀਤਾ ਅਲਰਟ ਜਾਰੀ ਇਹਨਾਂ ਜਿਲਿਆਂ ਚ ਅਗਲੇ 48 ਘੰਟਿਆਂ ਚ ਪਵੇਗਾ ਭਾਰੀ ਮੀਂਹ

ਮੌਸਮ ਵਿਭਾਗ ਨੇ ਹੁਣੇ ਹੁਣੇ ਕੀਤਾ ਅਲਰਟ ਜਾਰੀ ਇਹਨਾਂ ਜਿਲਿਆਂ ਚ ਅਗਲੇ 48 ਘੰਟਿਆਂ ਚ ਪਵੇਗਾ ਭਾਰੀ ਮੀਂਹ

ਸਵੇਰੇ ਸੂਬੇ ਦੇ ਕਈ ਹਿੱਸਿਆਂ ਚ ਹੋਈ ਭਾਰੀ ਬਰਸਾਤ ਤੋਂ ਬਾਅਦ, ਅਗਲੇ 48 ਘੰਟਿਆਂ ਚ ਵੈਸਟਰਨ ਡਿਸਟ੍ਬੇਂਸ ਦੇ ਆਗਮਨ ਨਾਲ, ਰਹਿੰਦੇ ਹਿੱਸਿਆਂ ਚ ਵੀ ਬਰਸਾਤ ਦੇ ਜੋਰ ਫੜਨ ਦੀ ਉਮੀਦ ਹੈ। ਸੋ ਅਗਲੇ 3-4 ਦਿਨ ਕਾਰਵਾਈਆਂ ਹੁੰਦੀਆਂ ਰਹਿਣਗੀਆਂ।

ਜਿਸਦੀ ਤੀਬਰਤਾ ਉੱਤਰੀ ਜਿਲਿਆਂ(ਲੁਧਿਆਣਾ ਤੱਕ) ‘ਚ ਵੱਧ ਰਹੇਗੀ। ਜਾਹਿਰ ਹੈ ਅਗਲੇ ਦਿਨੀਂ ਹੁਣ ਤੱਕ ਪਿੱਛੇ ਚੱਲ ਰਹੇ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਚ ਬਰਸਾਤ ਦੇ ਅੰਕੜਿਆਂ ਚ ਸੁਧਾਰ ਹੋਵੇਗਾ। ਬਰਨਾਲਾ, ਦੱਖਣੀ ਸੰਗਰੂਰ ਚ ਕਮੀ ਜਾਰੀ ਰਹੇਗੀ।

ਦੱਸਣਯੋਗ ਹੈ ਕਿ ਵੀਕੈਂਡ ‘ਤੇ(17-18 ਅਗਸਤ) ਮਾਨਸੂਨੀ ਸਿਸਟਮ ਪੰਜਾਬ ਨੂੰ ਸਿੱਧਾ ਪ੍ਭਾਵਿਤ ਕਰ ਸਕਦਾ ਹੈ। ਜਿਸ ਕਾਰਨ ਹਰਿਆਣਾ, ਦਿੱਲੀ ਸਣੇ ਪੰਜਾਬ ਚ ਤਕੜੇ ਮੀਂਹ ਦੀ ਆਸ ਹੈ। ਰਾਤਾਂ ਦਾ ਪਾਰਾ ਪਹਿਲੀ ਵਾਰ 22° ਜਾਂ ਇਸਤੋਂ ਹੇਠਾਂ ਜਾ ਸਕਦਾ ਹੈ। ਇਸ ਦੌਰਾਨ ਹਿਮਾਚਲ, ਖਾਸਕਰ ਚੰਬਾ ਚ ਬੱਦਲ ਫਟਣ ਦੀ ਉਮੀਦ ਹੈ।

20 ਅਗਸਤ ਤੋਂ ਬਾਅਦ ਸੀਜਨ ਚ ਪਹਿਲੀ ਵਾਰ “ਮਾਨਸੂਨ ਬੇ੍ਕ” ਦੀ ਉਮੀਦ ਹੈ। ਜਿਸ ਦੌਰਾਨ ਮਾਨਸੂਨ ਕੁਝ ਸਮੇਂ ਲਈ ਪਿਛਾਂਹ ਹਟ ਜਾਂਦੀ ਹੈ ਤੇ ਪੱਛਮੀ ਹਵਾਂਵਾਂ ਐਕਟਿਵ ਹੋ ਜਾਂਦੀਆਂ ਹਨ। ਹਾਲਾਂਕਿ ਘਟਦੀ ਨਮੀ ਨਾਲ ਛਿਟਪੁੱੱਟ ਕਾਰਵਾਈ ਵੀ ਹੋ ਸਕਦੀ ਹੈ।

Leave a Reply

Your email address will not be published. Required fields are marked *