Sunday, September 22, 2019
Home > News > ਜੇ ਭਾਖੜਾ ਬੰਨ੍ਹ ਟੁੱਟ ਜਾਵੇ ਤਾਂ ਕੀ ਹੋਵੇਗਾ ਪੰਜਾਬ ਦਾ “ਰੱਬ ਨਾ ਕਰੇ ਕਿ ਅਜਿਹਾ ਦਿਨ ਕਦੇ ਆਵੇ !

ਜੇ ਭਾਖੜਾ ਬੰਨ੍ਹ ਟੁੱਟ ਜਾਵੇ ਤਾਂ ਕੀ ਹੋਵੇਗਾ ਪੰਜਾਬ ਦਾ “ਰੱਬ ਨਾ ਕਰੇ ਕਿ ਅਜਿਹਾ ਦਿਨ ਕਦੇ ਆਵੇ !

ਜੇ ਭਾਖੜਾ ਬੰਨ੍ਹ ਟੁੱਟ ਜਾਵੇ ਤਾਂ ਕੀ ਹੋਵੇਗਾ ਰੱਬ ਨਾ ਕਰੇ ਕਿ ਅਜਿਹਾ ਕਦੇ ਹੋਵੇ, ਪਰ ਮਨੁੱਖ ਦੀ ਪੈਦਾ ਕੀਤੀ ਅਖੌਤੀ ਤਰੱਕੀ ਕਰਕੇ ਅਜਿਹਾ ਭਾਣਾ ਵਰਤ ਸਕਦਾ ਹੈ। ਭਾਖੜਾ ਬੰਨ੍ਹ ਰਾਹੀਂ ਗੋਬਿੰਦ ਸਾਗਰ ਝੀਲ ਦੇ ਪਾਣੀ ਨੂੰ ਬੰਨ੍ਹ ਮਾਰਕੇ ਰੋਕਣਾ ਕੁਦਰਤੀ ਅਸੂਲਾਂ ਦੇ ਵਿਰੁੱਧ ਹੈ, ਜੇ ਬੰਨ੍ਹ ਮਾਰ ਹੀ ਲਿਆ ਹੈ ਤਾਂ ਇਹ ਪ੍ਰਬੰਧ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਜੇ ਕਦੇ ਬੰਨ੍ਹ ਟੁੱਟਦਾ ਹੈ ਤਾਂ ਹੋਣ ਵਾਲੀ ਤਬਾਹੀ ਨੂੰ ਕਿਵੇਂ ਰੋਕਿਆ ਜਾਵੇ। ਜੇ ਭਾਖੜਾ ਟੁੱਟਦਾ ਹੈ ਤਾਂ ਨੰਗਲ ਡੈਮ ਵੀ ਪਾਣੀ ਨੂੰ ਰੋਕਦਾ ਹੈ, ਪਰ ਇਹ ਡੈਮ ਗੋਬਿੰਦ ਸਾਗਰ ਝੀਲ ਦੇ ਸਾਰੇ ਪਾਣੀ ਨੂੰ ਰੋਕ ਸਕੇ ਇਹ ਕਦੇ ਸੰਭਵ ਨਹੀਂ। ਪਾਣੀ ਨੂੰ ਕੇਵਲ ਸਤਲੁਜ ਦਰਿਆ ਹੀ ਸਾਂਭ ਸਕਦਾ ਹੈ ਜੋ ਸਦੀਅਾਂ ਤੋਂ ਸਾਂਭ ਰਿਹਾ ਸੀ, ਪਰ ਪਿਛਲੇ ਕੲੀ ਦਹਾਕਿਆਂ ਤੋਂ ਸਤਲੁਜ ਕੇਵਲ ਬਰਸਾਤੀ ਨਾਲ੍ਹਾ ਬਣ ਕੇ ਰਹਿ ਗਿਆ ਹੈ। ਅਖੌਤੀ ਵਿਕਾਸ ਸਤਲੁਜ ਦੀ ਸੱਭਿਅਤਾ ਖਤਮ ਕਰ ਚੁੱਕਾ ਹੈ, ਨੰਗਲ ਡੈਮ ਤੋਂ ਹੀ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਨਹਿਰਾਂ ਰਾਹੀਂ ਭੇਜ ਦਿੱਤਾ ਜਾਂਦਾ ਹੈ। ਸਤਲੁਜ ਨੂੰ ਸਾਂਭਣ ਲੲੀ ਇਸ ਨੂੰ ਚਲਦੇ ਰੱਖਣਾ ਜਰੂਰੀ ਸੀ ਤਾਂ ਕਿ ਭਾਖੜਾ ਬੰਨ੍ਹ ਵਿਚਲੇ ਖ਼ਤਰੇ ਦੇ ਪਾਣੀ ਨੂੰ ਹਰੀਕੇ ਪੱਤਣ ਤੋਂ ਅਗਾਂਹ ਸਿੰਧ ਦਰਿਆ ਤੱਕ ਭੇਜਿਆ ਜਾਂਦਾ ਹੈ।

ਇੱਕ ਅੰਦਾਜ਼ੇ ਮੁਤਾਬਕ ਜੇ ਭਾਖੜਾ ਬੰਨ੍ਹ ਟੁੱਟਦਾ ਹੈ ਤਾਂ ਸਮੁੱਚਾ ਪੰਜਾਬ ਸੋਲ੍ਹਾਂ (16) ਫੁੱਟ ਤੱਕ ਪਾਣੀ ਵਿੱਚ ਡੁੱਬ ਸਕਦਾ ਹੈ, ਨਾਲ ਲੱਗਦੇ ਹਰਿਆਣੇ ਅਤੇ ਲਹਿੰਦੇ ਪੰਜਾਬ ਨੂੰ ਵੀ ਡੋਬ ਸਕਦਾ ਹੈ। ਜਾਨਵਰਾਂ ਦੇ ਨਾਲ ਨਾਲ ਲੱਖਾਂ ਦੀ ਗਿਣਤੀ ਵਿੱਚ ਮਨੁੱਖੀ ਤਬਾਹੀ ਹੋ ਸਕਦੀ ਹੈ, ਕੲੀ ਸਾਲਾਂ ਤੱਕ ਪੰਜਾਬ ਦੀ ਧਰਤੀ ‘ਤੇ ਕੁਝ ਨਹੀਂ ੳੁੱਗ ਸਕੇਗਾ। ਅੱਜ ਕੱਲ੍ਹ ਜੋ ਸੰਸਾਰ ਪੱਧਰ ‘ਤੇ ਤੀਜੀ ਸੰਸਾਰ ਜੰਗ ਦੇ ਕਾਰਨ ਬਣਦੇ ਜਾ ਰਹੇ ਹਨ, ਉਹਨਾਂ ਵਿੱਚ ਅਜਿਹੇ ਬੰਨ੍ਹਾਂ ‘ਤੇ ਹਮਲਾ ਹੋਣਾ ਲਾਜ਼ਮੀ ਹੈ, ਮਿੰਟਾਂ ਸਕਿੰਡਾਂ ਵਿੱਚ ਸਾਰਾ ਕੰਕਰੀਟ ਦਾ ਅਖੌਤੀ ਵਿਕਾਸ ਪਾਣੀ ਵਿੱਚ ਹੜ੍ਹ ਸਕਦਾ ਹੈ। ਇਸ ਸਭ ਦਾ ਇੱਕੋ ਹੱਲ ਸੀ ਕਿ ਸਦੀਅਾਂ ਤੋਂ ਵਗਦੇ ਸਤਲੁਜ ਦਰਿਆ ਅਤੇ ਵਗਦੇ ਝੋਅਾਂ, ਵੇੲੀਅਾਂ ਅਤੇ ਬਰਸਾਤੀ ਨਾਲ੍ਹਿਅਾਂ ਨੂੰ ਕੁਦਰਤੀ ਰੂਪ ਵਿੱਚ ਸਾਂਭ ਕੇ ਰੱਖਿਆ ਜਾਂਦਾ ਹੈ। ਪਰ ਇਹ ਸਭ ਕੁਝ ਕਦੇ ਸੰਭਵ ਨਹੀਂ ਹੋ ਸਕਦਾ ਬਹੁਤ ਦੇਰ ਹੋ ਚੁੱਕੀ ਹੈ, ਭਾਖੜਾ ਡੈਮ ਦਿੱਲੀ ਹੇਠ ਹੈ, ਪੰਜਾਬ ਵਿੱਚ ਦਿੱਲੀ ਨੂੰ ਕੋੲੀ ਦਿਲਚਸਪੀ ਨਹੀਂ ਹੈ, ਪੰਜਾਬ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਅਤੇ ਵਿਦਵਾਨ ਅਸਲੋੰ ਬੇੲੀਮਾਨ ਅਤੇ ਕੁਰੱਪਟ ਹਨ, ਕੁਰਸੀਅਾਂ ਦੇ ਲਾਲਚ ਅਤੇ ਕਰੁੱਪਸ਼ਨ ਇਹਨਾਂ ਦੇ ਗਲ੍ਹ ਗਲ੍ਹ ਤੱਕ ਪਹੁੰਚ ਚੁੱਕੀ ਹੈ।

ਇਹ ਸਮੁੱਚਾ ਮਸਲਾ ਕਦੇ ਵੀ ਧਾਰਮਿਕ ਨਹੀਂ ਸੀ ਤੇ ਨਾ ਹੈ, ਪੂਰਨ ਤੌਰ ‘ਤੇ ਰਾਜਨੀਤਿਕ ਮਸਲਾ ਹੈ, ਪਰ ਕਿਉਂਕਿ ਸਿੱਖ ਪੰਜਾਬ ਦੇ ਦਰਿਆਵਾਂ ਲੲੀ ਅਾਪਣੀ ਲੜਾੲੀ ਲੜ ਚੁੱਕੇ ਹਨ ਜੋ ਦਿੱਲੀ ਅਤੇ ਪੰਜਾਬ ਦੇ ਅਖੌਤੀ ਵਿਦਵਾਨਾਂ ਨੇ ਇਸ ਨੂੰ ਧਾਰਮਿਕ ਮਸਲਾ ਬਣਾ ਕੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਇਹ ਤਾਂ ਤਹਿ ਹੈ ਕਿ ਭਵਿੱਖ ਵਿੱਚ ਪੰਜਾਬ ਸੋਕੇ ਨਾਲ ਵੀ ਮਰੇਗਾ ਅਤੇ ਭਾਖੜੇ ਦੀ ਤਬਾਹੀ ਨਾਲ ਵੀ, ਮਨੁੱਖੀ ਗਲਤੀਆਂ ਦੀ ਗੰਦੀ ਰਾਜਨੀਤੀ ਰਾਹੀਂ ਪੈਦਾ ਕੀਤਾ ਇਹ ਕੁਦਰਤੀ ਵਰਤਾਰਾ ਕੋੲੀ ਨਹੀਂ ਰੋਕ ਸਕਦਾ। ਭਾਰਤੀ ਬ੍ਰਾਹਮਣਵਾਦੀ ਰਾਜਨੀਤੀ ਦਾ ਅੰਤ ਭਾਖੜਾ ਡੈਮ ਵਰਗਾ ਹੀ ਹੋਵੇਗਾ, ਇਹ ਸੁਧਾਰਵਾਦੀ ਨਹੀਂ ਹੈ, ਇੱਕ ਵਾਰ ਕੁਦਰਤੀ ਸੁਹਾਗਾ ਜਰੂਰ ਫਿਰੇਗਾ, ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦਰਿਆਵਾਂ ਨੂੰ ਕਿੰਨਾ ਕੁ ਚਿਰ ਬੰਨ੍ਹ ਲੱਗੇ ਰਹਿਣਗੇ।

Leave a Reply

Your email address will not be published. Required fields are marked *