Sunday, September 22, 2019
Home > News > ਫਨੀ ਵੀਡੀਓਸ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਮਿਸਟਰ ਐਂਡ ਮਿਸੇਜ ਸੰਧੂ ਚੜ੍ਹੇ ਪੁਲਿਸ ਅੜਿੱਕੇ, ਕਰਦੇ ਸੀ ਅਜਿਹਾ ਕੰਮ, ਦੇਖੋ ਪੂਰੀ ਖ਼ਬਰ

ਫਨੀ ਵੀਡੀਓਸ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਮਿਸਟਰ ਐਂਡ ਮਿਸੇਜ ਸੰਧੂ ਚੜ੍ਹੇ ਪੁਲਿਸ ਅੜਿੱਕੇ, ਕਰਦੇ ਸੀ ਅਜਿਹਾ ਕੰਮ, ਦੇਖੋ ਪੂਰੀ ਖ਼ਬਰ

ਸੋਸ਼ਲ ਮੀਡੀਆ ‘ਤੇ ਫਨੀ ਵੀਡੀਓਜ਼ ਦੇ ਜ਼ਰੀਏ ਲੋਕਾਂ ਨੂੰ ਹਸਾਉਣ ਵਾਲੇ ਮਿਸਟਰ ਐਂਡ ਮਿਸੇਜ਼ ਸੰਧੂ ਇਸ ਵੇਲੇ ਵੱਡੀ ਮੁਸ਼ਕਿਲ ‘ਚ ਫ਼ਸਦੇ ਨਜ਼ਰ ਆ ਰਹੇ ਹਨ। ਮਿਸਟਰ ਐਂਡ ਮਿਸੇਜ਼ ਸੰਧੂ ਦੀਆਂ ਮੁਸ਼ਕਿਲਾਂ ਉਸ ਸਮੇਂ ਵੱਧ ਗਈਆਂ ,ਜਦੋਂ ਮੋਹਾਲੀ ਪੁਲਿਸ ਨੇ ਮਿਸੇਜ਼ ਸੰਧੂ ਬਲਜਿੰਦਰ ਕੌਰ ਨੂੰ ਠੱਗੀ ਦੇ ਦੋ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ।

ਜਿਸ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਗਿਆ ਹੈ।ਦਰਅਸਲ ‘ਚ ਬਲਜਿੰਦਰ ਕੌਰ ਕੁੱਝ ਸਮਾਂ ਪਹਿਲਾਂ ਆਪਣੇ ਪਤੀ ਏਕਮ ਸੰਧੂ ਨਾਲ ਮਿਲ ਕੇ ਮੋਹਾਲੀ ਦੇ ਸੈਕਟਰ -70 ਵਿਚ ਦ ਪ੍ਰੌਪਰ ਵੇਅ ਇਮੀਗਰੇਸ਼ਨ ਨਾਂ ਦੀ ਕੰਪਨੀ ਚਲਾਉਂਦੀ ਸੀ। ਇਸ ਦੌਰਾਨ ਮੋਗਾ ਦੇ ਰਹਿਣ ਵਾਲੇ ਟੇਕ ਸਿੰਘ ਨੇ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਮਿਸਟਰ ਐਂਡ ਮਿਸੇਜ਼ ਸੰਧੂ ਜੋੜੀ ਨੇ ਉਨ੍ਹਾਂ ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਲਈ 4.85 ਲੱਖ ਰੁਪਏ ਲਏ ਸੀ ਪਰ ਪੈਸੇ ਲੈਣ ਤੋਂ ਬਾਅਦ ਨਾ ਤਾਂ ਬੇਟੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਅਤੇ ਉਨ੍ਹਾਂ ਦੇ ਅਮਿਤ ਨਾਂ ਦੇ ਕਰਮਚਾਰੀ ਦੇ ਖ਼ਿਲਾਫ਼ ਮਟੌਰ ਥਾਣੇ ਵਿਚ 1 ਦਸੰਬਰ 2018 ਨੂੰ 232 ਨੰਬਰ ਐਫਆਈਆਰ ਦਰਜ ਕੀਤੀ ਸੀ।ਇਸ ਤੋਂ ਇਲਾਵਾ ਬਲਜਿੰਦਰ ਕੌਰ ਨੇ ਵੀ ਨਵਾਂਸ਼ਹਿਰ ਦੀ ਨਿਵਾਸੀ ਸੁਰਿੰਦਰ ਕੌਰ ਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ 2.85 ਲੱਖ ਰੁਪਏ ਲੈ ਲਏ ਸਨ। ਇਸ ਸੁਰਿੰਦਰ ਕੌਰ ਨਾਂ ਦੀ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਸੀ ਕਿ ਉਸ ਨੇ ਵੀ ਅਪਣੇ ਬੇਟੇ ਨੂੰ ਵਿਦੇਸ਼ ਭੇਜਣ ਦੇ ਲਈ ਕੰਪਨੀ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਸੀ।

ਕੰਪਨੀ ਨੇ 2.85 ਲੱਖ ਰੁਪਏ ਲੈ ਲਏ ਲੇਕਿਨ ਨਾ ਤਾਂ ਬੇਟੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਬਲਜਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।ਦੱਸ ਦੇਈਏ ਕਿ ਮਿਸਟਰ ਐਂਡ ਮਿਸੇਜ਼ ਸੰਧੂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਣੂਕੇ ਦੇ ਰਹਿਣ ਵਾਲੇ ਹਨ। ਬਲਜਿੰਦਰ ਕੌਰ ਦੇ ਪਤੀ ਏਕਮ ਸੰਧੂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਜੋ ਹੁਣ ਜ਼ਮਾਨਤ ‘ਤੇ ਹੈ। ਈਕੋ ਵਿੰਗ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਬਲਜਿੰਦਰ ਕੌਰ ਨੂੰ ਕਾਬੂ ਕੀਤਾ ਹੈ। ਜਦੋਂ ਬਲਜਿੰਦਰ ਕੌਰ ਨੂੰ ਪਤਾ ਲੱਗਾ ਕਿ ਉਸਨੂੰ ਜੇਲ੍ਹ ਜਾਣਾ ਪੈ ਸਕਦਾ ਤਾਂ ਬਲਜਿੰਦਰ ਕੌਰ ਨੇ ਜੇਲ੍ਹ ਜਾਣ ਦੇ ਡਰ ਕਾਰਨ ਨਵਾਂਸ਼ਹਿਰ ਦੇ ਨਿਵਾਸੀ ਸੁਰਿੰਦਰ ਕੌਰ ਦੇ ਪੈਸੇ ਵਾਪਸ ਕਰ ਦਿੱਤੇ।

Leave a Reply

Your email address will not be published. Required fields are marked *