Sunday, September 22, 2019
Home > News > ਬੈਂਸ ਅਤੇ ਡੀਸੀ ਦੇ ਮਾਮਲੇ ਚ ਸ਼ਿਵ ਸੈਨਾ ਦੀ ਐਂਟਰੀ, ਸ਼ਿਵ ਸੈਨਾ ਪ੍ਰਧਾਨ ਨੇ ਕੀਤਾ ਸਿੱਧਾ ਚੈਲੰਜ, ਪੜ੍ਹੋ ਪੂਰਾ ਮਾਮਲਾ

ਬੈਂਸ ਅਤੇ ਡੀਸੀ ਦੇ ਮਾਮਲੇ ਚ ਸ਼ਿਵ ਸੈਨਾ ਦੀ ਐਂਟਰੀ, ਸ਼ਿਵ ਸੈਨਾ ਪ੍ਰਧਾਨ ਨੇ ਕੀਤਾ ਸਿੱਧਾ ਚੈਲੰਜ, ਪੜ੍ਹੋ ਪੂਰਾ ਮਾਮਲਾ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੁਆਰਾ ਲੁਧਿਆਣਾ ਤੋਂ ਐਮਐਲਏ ਅਤੇ ਲੋਕ ਹਿੰਸਾ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਤਿੱਖੇ ਨਿਸ਼ਾਨੇ ਸਾਧੇ ਗਏ ਹਨ। ਇਸ ਵੀਡੀਓ ਵਿੱਚ ਜਿੱਥੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਪ੍ਰਸ਼ੰਸਾ ਕਰਦੇ ਹਨ। ਉੱਥੇ ਹੀ ਉਹ ਸਿਮਰਜੀਤ ਸਿੰਘ ਬੈਂਸ ਬਾਰੇ ਕਾਫੀ ਕੁਝ ਆਖ ਰਹੇ ਹਨ।

ਉਨ੍ਹਾਂ ਦਾ ਦੋਸ਼ ਹੈ ਕਿ ਬੈਂਸ ਨੇ ਗੁਰਦਾਸਪੁਰ ਦੇ ਡੀਸੀ ਖ਼ਿਲਾਫ਼ ਸਨਮਾਨਯੋਗ ਸ਼ਬਦ ਨਹੀਂ ਵਰਤੇ। ਉਨ੍ਹਾਂ ਨੇ ਬੈਂਸ ਦੇ ਸਮਰਥਕਾਂ ਨੂੰ ਵੀ ਇਸ ਲਈ ਜਿੰਮੇਵਾਰ ਦੱਸਿਆ ਹੈ। ਹੋਰ ਤਾਂ ਹੋਰ ਇਨ੍ਹਾਂ ਨੇ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਵੀ ਘਸੀਟ ਲਿਆ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ਼ਰੀਫ ਇਨਸਾਨ ਹਨ। ਜੇਕਰ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਬੈਂਸ ਨੂੰ ਸੀਆਈਏ ਸਟਾਫ਼ ਵਿੱਚ ਲਿਜਾ ਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਂਦੀ। ਨਿਸ਼ਾਨ ਸ਼ਰਮਾ ਅਨੁਸਾਰ ਬੈਂਸ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿੱਚ ਰੁਕਾਵਟ ਪਾਉਂਦੇ ਹਨ।

ਉਹ ਆਪਣੇ ਕੋਲੋਂ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ ਵਿੱਚ ਪੈਸੇ ਪਾ ਕੇ ਉਨ੍ਹਾਂ ਨੂੰ ਫਸਾ ਦਿੰਦੇ ਹਨ। ਸ਼ਾਇਦ ਬੈਂਸ ਨੂੰ ਇਹ ਨਹੀਂ ਪਤਾ ਕਿ ਡਿਪਟੀ ਕਮਿਸ਼ਨਰ ਬਣਨਾ ਕਿੰਨਾ ਔਖਾ ਕੰਮ ਹੈ ਡੀਸੀ ਬਣਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਲੀਡਰੀ ਨਹੀਂ ਹੈ ਕਿ ਕੁਝ ਬੰਦੇ ਇਕੱਠੇ ਕਰਕੇ ਜਿੰਦਾਬਾਦ ਅਤੇ ਮੁਰਦਾਬਾਦ ਦੇ ਨਾਅਰੇ ਲਗਵਾ ਲਏ ਜਾਣ ਨਿਸ਼ਾਨ ਸ਼ਰਮਾ ਨੇ ਮੰਗ ਕੀਤੀ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਵਿਧਾਨ ਸਭਾ ਦੀ ਮੈਂਬਰੀ ਵੀ ਰੱਦ ਹੋਣੀ ਚਾਹੀਦੀ ਹੈ।

ਬੈਂਸ ਨੂੰ ਵਿਧਾਨ ਸਭਾ ਵਿੱਚ ਵੀ ਬੋਲਣ ਦੀ ਅਕਲ ਨਹੀਂ ਹੈ। ਉਹ ਬਿਨਾਂ ਵਜ੍ਹਾ ਲਾਈਵ ਹੋ ਕੇ ਬੋਲਦੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਤੇ ਬਣੇ ਰਹਿਣ ਲਈ ਸਰਕਾਰੀ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਈ ਰੱਖਦੇ ਹਨ। ਨਿਸ਼ਾਂਤ ਸ਼ਰਮਾ ਦਾ ਕਹਿਣਾ ਹੈ ਕਿ ਇਸ ਬੰਦੇ ਨੂੰ ਤੁਰੰਤ ਹਵਾਲਾਤ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ। ਬੈਂਸ ਆਪਣੇ ਨਾਲ ਗਲਤ ਅਨਸਰ ਰੱਖਦੇ ਹਨ। ਬੈਂਸ ਦੁਆਰਾ ਇੱਕ ਤਹਿਸੀਲਦਾਰ ਨਾਲ ਵੀ ਬੁਰਾ ਸਲੂਕ ਕੀਤਾ ਗਿਆ ਸੀ।

Leave a Reply

Your email address will not be published. Required fields are marked *