Sunday, September 22, 2019
Home > News > ਟਰੈਫਿਕ ਨਿਯਮਾਂ ਬਾਰੇ ਸਰਕਾਰ ਨੇ ਹੁਣੇ-ਹੁਣੇ ਆਹ ਨਵਾਂ ਹੀ ਐਲਾਨ ਕਰ ਦਿੱਤਾ, ਦੇਖੋ ਪੂਰੀ ਖ਼ਬਰ ਤੇ ਸੰਭਲ ਜਾਓ….

ਟਰੈਫਿਕ ਨਿਯਮਾਂ ਬਾਰੇ ਸਰਕਾਰ ਨੇ ਹੁਣੇ-ਹੁਣੇ ਆਹ ਨਵਾਂ ਹੀ ਐਲਾਨ ਕਰ ਦਿੱਤਾ, ਦੇਖੋ ਪੂਰੀ ਖ਼ਬਰ ਤੇ ਸੰਭਲ ਜਾਓ….

ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿਚ ਸੋਧ ਕਰ ਕੇ ਜੁਰਮਾਨੇ ਦੀ ਰਕਮ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ । ਭਾਰੀ ਜੁਰਮਾਨੇ ਕਾਰਨ ਪੂਰੇ ਦੇਸ਼ ਵਿੱਚ ਵਾਹਨ ਚਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਇਸ ਮਾਮਲੇ ਵਿੱਚ ਹੁਣ ਗੁਜਰਾਤ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ । ਇਸ ਮਾਮਲੇ ਵਿੱਚ ਵੱਡਾ ਫੈਸਲਾ ਲੈਂਦੇ ਹੋਏ ਗੁਜਰਾਤ ਸਰਕਾਰ ਵੱਲੋਂ ਜੁਰਮਾਨਿਆਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ । ਵਿਜੇ ਰੂਪਾਣੀ ਵੱਲੋਂ ਮੰਗਲਵਾਰ ਨੂੰ ਮੋਟਰ ਵਾਹਨ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਹੈ,ਜਿਸ ਤੋਂ ਬਾਅਦ ਜੁਰਮਾਨੇ ਦੀ ਰਕਮ ਨੂੰ 50 ਫੀਸਦੀ ਤੱਕ ਘੱਟ ਕਰ ਦਿੱਤਾ ਗਿਆ ਹੈ । ਹਾਲਾਂਕਿ ਇਸ ਦਰਮਿਆਨ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੋਟਰ ਵ੍ਹੀਕਲ ਸੋਧ ਬਿੱਲ ਵਿੱਚ ਕੋਈ ਵੀ ਸੂਬਾ ਤਬਦੀਲੀ ਨਹੀਂ ਕਰ ਸਕਦਾ । ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕੋਈ ਵੀ ਅਜਿਹਾ ਸੂਬਾ ਨਹੀਂ ਹੈ, ਜਿਸ ਨੇ ਕਿਹਾ ਹੋਵੇ ਕਿ ਇਸ ਐਕਟ ਨੂੰ ਉਨ੍ਹਾਂ ਵੱਲੋਂ ਲਾਗੂ ਨਹੀਂ ਕੀਤਾ ਜਾਵੇਗਾ । ਗੁਜਰਾਤ ਸਰਕਾਰ ਵੱਲੋਂ ਬਿਨ੍ਹਾਂ ਹੈਲਮਟ ‘ਤੇ 1,000 ਰੁਪਏ ਦੀ ਥਾਂ 500 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ ।ਇਸ ਤੋਂ ਇਲਾਵਾ ਕਾਰ ਵਿੱਚ ਬਿਨ੍ਹਾਂ ਸੀਟ ਬੈਲਟ 1000 ਰੁਪਏ ਦੀ ਥਾਂ 500 ਰੁਪਏ, ਥ੍ਰੀ ਵੀਲ੍ਹਰ ‘ਤੇ 1,500, ਲਾਈਟ ਵਹੀਕਲ ‘ਤੇ 3,000 ਰੁਪਏ ਤੇ ਹੋਰ ਭਾਰੇ ਵਾਹਨਾਂ ਨੂੰ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ ।ਜ਼ਿਕਰਯੋਗ ਹੈ ਕਿ ਗਡਕਰੀ ਇਸ ਤੋਂ ਪਹਿਲਾਂ ਵੀ ਟ੍ਰੈਫਿਕ ਜ਼ੁਰਮਾਨਾ ਵਧਾਉਣ ਦੇ ਫੈਸਲੇ ਦਾ ਕਈ ਵਾਰ ਬਚਾਅ ਕਰ ਚੁੱਕੇ ਹਨ । ਜਿਸ ਵਿੱਚ ਉਨ੍ਹਾਂ ਨੇ ਸਾਫ਼ ਤੌਰ ‘ਤੇ ਕਿਹਾ ਸੀ ਕਿ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜ਼ੁਰਮਾਨੇ ਦੀ ਰਕਮ ਵਧਾਉਣ ਦਾ ਫੈਸਲਾ ਜੇਬ ਭਰਨ ਲਈ ਨਹੀਂ ਸਗੋਂਲੋਕਾਂ ਨੂੰ ਟ੍ਰੈਫਿਕ ਰੂਲ ਸਮਝਾਉਣ ਦੇ ਮਕਸਦ ਨਾਲ ਲਿਆ ਗਿਆ ਹੈ । ਦੱਸ ਦੇਈਏ ਕਿ ਮੰਗਲਵਾਰ ਨੂੰ ਗੁਜਰਾਤ ਸਰਕਾਰ ਵੱਲੋਂ ਜ਼ੁਰਮਾਨੇ ਦੀ ਰਕਮ ਘਟਾਉਣ ਦਾ ਐਲਾਨ ਕੀਤਾ ਗਿਆ ਸੀ । ਜਿਸ ਵਿੱਚ ਰਾਜ ਸਰਕਾਰ ਵੱਲੋਂ ਖਾਸ ਤੌਰ ‘ਤੇ ਦੋਪਹੀਆ ਅਤੇ ਖੇਤੀਬਾੜੀ ਕੰਮ ਵਿੱਚ ਲੱਗੇ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ । ਇਸ ਸਬੰਧੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕੀਤਾ ।

Leave a Reply

Your email address will not be published. Required fields are marked *