Sunday, September 22, 2019
Home > News > ਇਥੇ ਖੁੱਲੇਆਮ ਚੱਲਦਾ ਹੈ ਦਾਰੂ ਦਾ ਪ੍ਰਸ਼ਾਦ, ਕਹਿੰਦੇ ਇੱਕ ਬੋਤਲ ਨਾਲ ਹੁੰਦੀ ਹੈ ਸੁੱਖ ਪੂਰੀ

ਇਥੇ ਖੁੱਲੇਆਮ ਚੱਲਦਾ ਹੈ ਦਾਰੂ ਦਾ ਪ੍ਰਸ਼ਾਦ, ਕਹਿੰਦੇ ਇੱਕ ਬੋਤਲ ਨਾਲ ਹੁੰਦੀ ਹੈ ਸੁੱਖ ਪੂਰੀ

ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿੱਚ ਬਾਬਾ ਰੋਡੂ ਸ਼ਾਹ ਦਾ ਮੇਲਾ ਲੱਗਦਾ ਹੈ। ਇਹ ਮੇਲਾ ਹਰ ਸਾਲ 22 ਭਾਦੋਂ ਨੂੰ ਲੱਗਦਾ ਹੈ। ਇਸ ਦਿਨ ਇੱਥੇ ਦੇਸ਼ ਵਿਦੇਸ਼ ਤੋਂ ਸੰਗਤ ਮੱਥਾ ਟੇਕਣ ਆਉਂਦੀ ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਥੇ ਸੁੱਖਾਂ ਸੁੱਖਣ ਵਾਲੇ ਦੀ ਹਰ ਮੁਰਾਦ ਪੂਰੀ ਹੁੰਦੀ ਹੈ। ਇੱਥੇ ਲੋਕ ਪ੍ਰਸ਼ਾਦ ਵਿੱਚ ਦਾਰੂ ਚੜ੍ਹਾਉਂਦੇ ਹਨ। ਮੇਲੇ ਵਾਲੇ ਦਿਨ ਲੱਗਭੱਗ 5 ਹਜ਼ਾਰ ਬੋਤਲਾਂ ਪ੍ਰਸ਼ਾਦ ਦੇ ਰੂਪ ਵਿੱਚ ਲਾਈਆਂ ਜਾਂਦੀਆਂ ਹਨ। ਮੇਲੇ ਵਿੱਚ ਸ਼ਰਧਾਲੂ ਲੋਰ ਵਿੱਚ ਘੁੰਮਦੇ ਵੇਖੇ ਜਾਂਦੇ ਹਨ।

ਇਸ ਮੇਲੇ ਦੀ ਕਾਫ਼ੀ ਦੂਰ ਦੂਰ ਤੱਕ ਚਰਚਾ ਹੈ। ਇਲਾਕੇ ਵਾਲੇ ਮੇਲੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਅਨੇਕਾਂ ਹੀ ਮੇਲੇ ਲੱਗਦੇ ਹਨ। ਇਹ ਮੇਲੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਮੇਲਿਆਂ ਵਿੱਚ ਸਾਨੂੰ ਆਪਸੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲਦੀ ਹੈ। ਇਹ ਮੇਲੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਇੱਕ ਪਲੇਟਫਾਰਮ ਕਹੇ ਜਾ ਸਕਦੇ ਹਨ। ਕਿਉਂਕਿ ਇਨ੍ਹਾਂ ਮੇਲਿਆਂ ਵਿੱਚ ਸਾਨੂੰ ਇੱਕ ਦੂਜੇ ਨਾਲ ਵੱਡੀ ਗਿਣਤੀ ਵਿੱਚ ਮਿਲਣ ਦਾ ਮੌਕਾ ਮਿਲਦਾ ਹੈ।

ਅੱਜ ਕੱਲ੍ਹ ਇਹ ਮੇਲੇ ਸਾਡੇ ਜੀਵਨ ਵਿੱਚੋਂ ਅਲੋਪ ਹੁੰਦੇ ਜਾ ਰਹੇ ਹਨ। ਕਿਉਂਕਿ ਮਨ ਪਰਚਾਵੇ ਦੇ ਨਵੇਂ ਨਵੇਂ ਹੋਰ ਸਾਧਨ ਹੋਂਦ ਵਿੱਚ ਆ ਰਹੇ ਹਨ। ਪੁਰਾਣੇ ਸਮਿਆਂ ਵਿੱਚ ਮੇਲੇ ਹੀ ਮਨਪ੍ਰਚਾਵੇ ਦਾ ਸਾਧਨ ਮੰਨੇ ਜਾਂਦੇ ਸਨ। ਇਹ ਮੇਲੇ ਕਿਸੇ ਨਾ ਕਿਸੇ ਪਰੰਪਰਾ ਨਾਲ ਜਾਂ ਕਿਸੇ ਆਸਥਾ ਨਾਲ ਲੱਗਦੇ ਹਨ। ਇਸ ਤਰ੍ਹਾਂ ਇਹ ਵੇਲੇ ਮਨ ਪਰਚਾਵੇ ਅਤੇ ਸ਼ਰਧਾ ਦਾ ਸੁਮੇਲ ਹਨ। ਸ਼ਰਧਾਲੂ ਲੋਕ ਸ਼ਰਧਾ ਨਾਲ ਮੱਥਾ ਟੇਕ ਕੇ ਮੁਰਾਦਾਂ ਮੰਗਦੇ ਹਨ। ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿੱਚ ਲੱਗਣ ਵਾਲੇ ਬਾਬਾ ਰੋਡੂ ਸ਼ਾਹ ਦੇ ਮੇਲੇ ਵਿੱਚ ਜਾਣ ਵਾਲੇ ਲੋਕਾਂ ਦਾ ਮੰਨਣਾ ਹੈ

ਕਿ ਇੱਥੇ ਮੁਰਾਦ ਹੀ ਤਾਂ ਪੂਰੀ ਹੋਣੀ ਹੈ। ਜੇਕਰ ਇੱਥੇ ਦਾਰੂ ਪ੍ਰਸ਼ਾਦ ਦੇ ਰੂਪ ਵਿੱਚ ਚੜ੍ਹਾਈ ਜਾਵੇਗੀ। ਇਸ ਲਈ ਸ਼ਰਧਾਲੂ ਲੋਕ ਇੱਥੇ ਬੋਤਲਾਂ ਚੜ੍ਹਾਉਂਦੇ ਹਨ। ਇਹ ਦਾਰੂ ਪ੍ਰਬੰਧਕਾਂ ਵੱਲੋਂ ਆਏ ਹੋਏ ਸ਼ਰਧਾਲੂਆਂ ਨੂੰ ਹੀ ਪ੍ਰਸ਼ਾਦ ਦੇ ਰੂਪ ਵਿੱਚ ਭਲਾਈ ਜਾਂਦੀ ਹੈ। 

Leave a Reply

Your email address will not be published. Required fields are marked *