Sunday, September 22, 2019
Home > News > ਹੁਣੇ-ਹੁਣੇ ਆਈ ਮੌਸਮ ਵਿਭਾਗ ਦੀ ਤਾਜਾ ਵੱਡੀ ਅਪਡੇਟ (ਜਾਣੋ ਮੌਸਮ ਹਾਲ)

ਹੁਣੇ-ਹੁਣੇ ਆਈ ਮੌਸਮ ਵਿਭਾਗ ਦੀ ਤਾਜਾ ਵੱਡੀ ਅਪਡੇਟ (ਜਾਣੋ ਮੌਸਮ ਹਾਲ)

ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ‘ਚ ਹੋ ਰਹੀ ਤੇਜ ਬਾਰਿਸ਼ ਤੋਂ ਬਾਅਦ ਮੌਸਮ ਵਿਭਾਗ ਨੇ ਦੇਸ਼ ਦੇ ਦੱਸ ਰਾਜਾਂ ‘ਚ ਅੱਜ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਪੱਛਮੀ ਮੱਧ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਤੇਜ਼ ਤੋਂ ਬੇਹੱਦ ਤੇਜ਼ ਬਾਰਿਸ਼ ਹੋਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ।ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਗੁਜਰਾਤ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ ਦੇ ਨਾਲ ਹੀ ਪੂਰਵੀ ਰਾਜਸਥਾਨ, ਪੱਛਮੀ ਬੰਗਾਲ, ਕੋਂਕਨ, ਗੋਆ, ਦੱਖਣ ਕਰਨਾਟਕ ਸਮੇਤ ਨਾਰਥ ਈਸਟ ਦੇ ਸਾਰੇ ਰਾਜਾਂ ‘ਚ ਵੀ ਅੱਜ ਤੇਜ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਉਥੇ ਹੀ ਅੱਜ ਤੇਜ ਧੁੱਪ ਨਾਲ ਦਿੱਲੀ ਵਾਲਿਆਂ ਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ।

ਭਾਰਤ ਮੌਸਮ ਵਿਗਿਆਨ ਵਿਭਾਗ ਦੁਆਰਾ ਆਪਣੀ ਵੈਬਸਾਈਟ ‘ਤੇ 9 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਦਾ ਪੂਰਵਾਨੁਮਾਨ ਜਾਰੀ ਕੀਤਾ ਗਿਆ ਹੈ। ਉਥੇ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਮੇਤ ਪੂਰੇ ਰਾਜ ‘ਚ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ। ਜਿਸਦੇ ਚਲਦੇ ਪ੍ਰਦੇਸ਼ ‘ਚ ਅਗਲੇ ਤਿੰਨਾਂ ਦਿਨਾਂ ਤੱਕ ਮੀਂਹ ਦਾ ਮਾਹੌਲ ਬਣ ਸਕਦਾ ਹੈ। ਹਵਾਵਾਂ ‘ਚ ਨਮੀ ਦੇ ਕਾਰਨ ਇੱਕ – ਦੋ ਸਥਾਨਾਂ ‘ਤੇ ਅਚਾਨਕ ਮੀਂਹ ਵਾਲੇ ਬੱਦਲ ਬਣ ਸਕਦੇ ਹਨ ਅਤੇ ਹਲਕੀ ਬੌਛਾਰਾਂ ਵੀ ਡਿੱਗ ਸਕਦੀਆਂ ਹਨ। ਸੂਬੇ ਚ ਚਿਪਚਿਪੀ ਗਰਮੀ ਦਾ ਆਖਰੀ ਦੌਰ ਸਤੰਬਰ ਦਾ ਪਹਿਲਾ ਹਫਤਾ ਬੀਤ ਚੁੱਕਿਆ ਹੈ ਪਰ,

ਦੱਖਣ-ਪੂਰਬੀ ਮੱਧਮ ਹਵਾਵਾਂ ਨਾਲ ਹੁੰਮਸ ਦੀ ਭਿਆਨਕ ਸਥਿਤੀ ਸੂਬੇ ਦੇ ਬਹੁਤੇ ਹਿੱਸਿਆਂ ਚ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਮਾਨਸੂਨੀ ਹੁੰਮਸ ਕਾਰਨ ਦਿਨ ਤਾਂ ਅਸਹਿਜ ਹਨ ਹੀ, ਬਲਕਿ ਰਾਤਾਂ ਦਾ ਪਾਰਾ ਵੀ 27-28°C ‘ਤੇ ਚੜਿਆ ਹੋਇਆ ਹੈ, ਜੋਕਿ ਔਸਤ ਨਾਲ਼ੋਂ 2-5°C ਉੱਪਰ ਹੈ।ਅਗਲੇ 2 ਦਿਨ ਕਿਸੇ ਵੱਡੀ ਰਾਹਤ ਦੀ ਉਮੀਦ ਨਹੀਂ ਹੈ, ਹਾਲਾਂਕਿ ਹਿਮਾਚਲ ਨਾਲ ਲਗਦੇ ਹਿੱਸਿਆਂ ਚ ਹਲਕੀ ਹਲਚਲ ਦੀ ਉਮੀਦ ਰਹੇਗੀ। 11 ਸਤੰਬਰ ਤੋਂਂ ਪੂਰਬੀ ਹਵਾਂਵਾਂ ਦੇ ਹਿੱਲਣ ਨਾਲ, ਸਵੇਰ ਸਮੇਂ ਧੁੰਦ ਤੇ ਨੀਵੇਂ ਬੱਦਲਾਂ ਨਾਲ ਸੂਬਾ ਵਾਸੀਆਂ ਨੂੰ ਕੁਝ ਰਾਹਤ ਜਰੂਰ ਮਹਿਸੂਸ ਹੋਵੇਗੀ, ਪਰ ਕਿਸੇ ਵੱਡੀ ਰਾਹਤ ਅਤੇ ਤਬਦੀਲੀ ਲਈ ਮੱਧ ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।

Leave a Reply

Your email address will not be published. Required fields are marked *