Monday, October 21, 2019
Home > News > ਮੂਲ ਮੰਤਰ ਦੀ ਤਾਕਤ ਦੀ ਸੱਚੀ ਘਟਨਾਂ ਜਰੂਰ ਸੁਣੋ ਭਾਈ ਸਾਬ ਕੋਲੋਂ ਤੇ ਸ਼ੇਅਰ ਕਰੋ ਜੀ

ਮੂਲ ਮੰਤਰ ਦੀ ਤਾਕਤ ਦੀ ਸੱਚੀ ਘਟਨਾਂ ਜਰੂਰ ਸੁਣੋ ਭਾਈ ਸਾਬ ਕੋਲੋਂ ਤੇ ਸ਼ੇਅਰ ਕਰੋ ਜੀ

ਮੂਲ ਮੰਤਰ ਦੀ ਤਾਕਤ ਦੀ ਸੱਚੀ ਘਟਨਾਂ ਜਰੂਰ ਸੁਣੋ ਭਾਈ ਸਾਬ ਕੋਲੋਂ ਤੇ ਸ਼ੇਅਰ ਕਰੋ ਜੀ ਮੂਲ ਮੰਤਰ ਗੁਰਬਾਣੀ ਦਾ ਮੂਲ ਅਧਾਰ ਹੈ। ਇਹ ਗੁਰੂ ਨਾਨਕ ਦੇਵ ਦਾ ਪਹਿਲਾ ਕਲਾਮ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਫ਼ੇ ’ਤੇ ਜਪੁਜੀ ਸਾਹਿਬ ਤਹਿਤ ਦਰਜ ਹੈ। ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ਖ਼ੁਲਾਸਾ “ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਕਾਇਨਾਤ ਦਾ ਰਚਣਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ (ਡਰ) ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ਼ ਤੋਂ ਪਰ੍ਹੇ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।” (ਪ੍ਰੋ. ਸਾਹਿਬ ਸਿੰਘ) ਸਿੱਖੀ ਵਿੱਚ ਪਰਮਾਤਮਾ ਬਾਰੇ Monotheism ਨਾਲ ਜੁੜਿਆ ਹੋਇਆ ਦਰਸ਼ਨ ਹੈ।

ਜਿਸਦੇ ਚਲਦੇ ਇਹ ਸਪਸ਼ਟ ਹੁੰਦਾ ਹੈ ਕਿ ਪਰਮਾਤਮਾ ਤੋਂ ਸਭ ਕੁੱਝ ਹੈ ਪਰ ਸਭ ਕੁੱਝ ਪਰਮਾਤਮਾ ਨਹੀਂ। ਸਿੱਖੀ ਦੇ ਇਸ ਦ੍ਰਿਸ਼ਟੀਕੋਣ ਨੂੰ ਹਿੰਦੂ ਮਤ ਦੇ Monoism ਨਾਲ਼ੋਂ ਵੱਖ ਇਬਰਾਨੀ ਮਤਾਂ ਦੇ ਕਰੀਬ ਦਾ ਦਰਸ਼ਨ ਮੰਨਿਆ ਜਾਂਦਾ ਹੈ ਅਤੇ ਮੂਲ ਮੰਤਰ ਵਿੱਚ ਪੇਸ਼ ਕੀਤਾ ਹੋਇਆ ਪਰਮਾਤਮਾ ਦਾ ਸਰੂਪ Monothiesm ਦੇ ਭਾਵ ਨੂੰ ਕੁਝ ਵੱਖਰੇ ਅੰਦਾਜ਼ ਨਾਲ਼ ਸਮਝਾਉਣ ਵੱਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ।ਅਰਥ: ੴਇੱਕ ਓਮ ਹੈ (ਈਸ਼ਵਰ ਇਕ ਹੀ ਹੈ) ਸਤਿਨਾਮ ਉਸਦਾ ਨਾਮ ਸੱਚਾ ਹੈ

ਕਰਤਾ ਪੁਰਖੁ ਓਹੀਓ ਸਬ ਕੁਝ ਕਰਨ ਵਾਲਾ, ਸਬਣਾ ਨੂੰ ਬਣਾਉਣ ਵਾਲਾ ਓਹੀਓ ਹੈ ਨਿਰਭਉ ਉਸਨੂੰ ਕਿਸੇ ਦਾ ਕੋਈ ਡਰ ਨੀ, ਉਹ ਸਬ ਡਰ ਤੋਂ ਪਰੇ ਹੈ ਨਿਰਵੈਰੁ ਉਸਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ, ਉਹ ਸਬ ਵੈਰਾਂ ਤੋਂ ਪਰੇ ਹੈ ਅਕਾਲ ਮੂਰਤਿਓਹੀਓ ਨਿਰਾਕਾਰ ਹੈ, ਅਕਾਲ ਹੈ, ਸਮੇਂ ਦਾ ਉਸਤੇ ਕੋਈ ਪ੍ਰਭਾਵ ਨਹੀਂ ਅਜੂਨੀ ਸੈਭੰ ਉਸਦਾ ਨਾ ਜਨਮ ਹੈ ਤੇ ਨਾ ਹੀ ਮਰਨ ਹੈ, ਉਹ ਆਪੇ ਹੀ ਪ੍ਰਕਾਸ਼ਿਤ ਹੈ ਉਸਨੂੰ ਰਚਣ ਵਾਲਾ ਕੋਈ ਨਹੀਂ ਗੁਰ ਪ੍ਰਸਾਦਿ ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।

Leave a Reply

Your email address will not be published. Required fields are marked *