Monday, October 21, 2019
Home > News > ਤੁਰਕੇ ਘਰ ਜਾ ਰਹੀ ਬੇਬੇ ਨੂੰ ਮੁੰਡੇ ਨੇ ਬਿਠਾ ਲਿਆ ਮੋਟਰਸਾਈਕਲ ਤੇ, ਅੱਗੇ ਜਾਕੇ ਕਰ ਦਿੱਤਾ ਕਾਰਾ, ਦੇਖੋ ਵੀਡੀਓ

ਤੁਰਕੇ ਘਰ ਜਾ ਰਹੀ ਬੇਬੇ ਨੂੰ ਮੁੰਡੇ ਨੇ ਬਿਠਾ ਲਿਆ ਮੋਟਰਸਾਈਕਲ ਤੇ, ਅੱਗੇ ਜਾਕੇ ਕਰ ਦਿੱਤਾ ਕਾਰਾ, ਦੇਖੋ ਵੀਡੀਓ

ਤਰਨ ਤਾਰਨ ਵਿੱਚ ਹਸਪਤਾਲ ਤੋਂ ਵਾਪਸ ਆ ਰਹੀ ਇਕ ਬਜ਼ੁ-ਰਗ ਔਰਤ ਤੋਂ ਇਕ ਮੋਟਰਸਾਈਕਲ ਸਵਾਰ ਨੇ ਵਾਲੀਆਂ ਖੋਹ ਲਈਆਂ। ਉਹ ਉਸ ਤੋਂ ਪੰਜ ਸੌ ਰੁਪਏ ਨਕਦ ਅਤੇ ਇੱਕ ਚਾਹ ਵਾਲੀ ਥਰਮਸ ਲੈ ਕੇ ਭੱਜ ਗਿਆ। ਪੀੜਤ ਔਰਤ ਨੂੰ ਦੇਖ ਕੇ ਲੋਕ ਇਕੱਠੇ ਹੋ ਗਏ। ਕੁਝ ਨੌਜਵਾਨ ਬਜ਼ੁ-ਰਗ ਮਾਤਾ ਨੂੰ ਘਰ ਛੱਡ ਕੇ ਆਏ। ਇਸ ਮਾਮਲੇ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਕੱਲ੍ਹ ਅਜਿਹੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਕਈ ਵਿਅਕਤੀ ਅਜਿਹੇ ਹਨ। ਜਿਹੜੇ ਕੰਮ ਧੰਦਾ ਨਹੀਂ ਕਰਦੇ। ਸਗੋਂ ਅਜਿਹੇ ਮਾੜੇ ਕੰਮ ਕਰਕੇ ਹੀ ਆਪਣਾ ਗੁਜ਼ਾਰਾ ਚਲਾਉਂਦੇ ਹਨ। ਇਹ ਲੋਕ ਸਮਾਜ ਲਈ ਚੰਗੇ ਨਹੀਂ ਹਨ।

ਕਿਉਂਕਿ ਇਨ੍ਹਾਂ ਦੇ ਅਜਿਹੇ ਕੰਮਾਂ ਕਰਕੇ ਲੋਕਾਂ ਨੂੰ ਤੰਗ ਹੋਣਾ ਪੈਂਦਾ ਹੈ। ਗੁਜ਼ਾਰਾ ਤਾਂ ਮਿਹਨਤ ਦੀ ਕਮਾਈ ਨਾਲ ਹੀ ਹੁੰਦਾ ਹੈ। ਭਾਵੇਂ ਪੁਲਿਸ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਤੇ ਕਾਰਵਾਈ ਕਰਦੀ ਹੈ ਪਰ ਫਿਰ ਵੀ ਇਹ ਇਨ੍ਹਾਂ ਹਰ-ਕਤਾਂ ਤੋਂ ਨਹੀਂ ਕਰਦੇ। ਬਜ਼ੁਰਗ ਮਾਤਾ ਦੇ ਦੱਸਣ ਅਨੁਸਾਰ ਉਹ ਹਸਪਤਾਲ ਵਿੱਚ ਦਾਖਲ ਮਰੀਜ਼ ਨੂੰ ਚਾਹ ਦੇਣ ਉਪਰੰਤ ਲਗਭਗ ਸਵਾ ਚਾਰ ਵਜੇ ਘਰ ਨੂੰ ਪੈਦਲ ਆ ਰਹੀ ਸੀ। ਉਸ ਨੂੰ ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਮਿਲਿਆ। ਜਿਸ ਨੇ ਉਸ ਨੂੰ ਭੂਆ ਆਖ ਕੇ ਬੁਲਾਇਆ। ਉਸ ਨੇ ਗੱਲਾਂ ਵਿੱਚ ਪਾ ਕੇ ਮਾਤਾ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ ਉਹ ਆਖਣ ਲੱਗਾ ਕਿ ਉਨ੍ਹਾਂ ਨੇ ਇਸ ਪਾਸੇ ਕੋਠੀ ਖਰੀਦੀ ਹੈ। ਉਹ ਤੁਹਾਨੂੰ ਕੋਠੀ ਦਿਖਾਉਂਦਾ ਹੈ।

ਇਸ ਤਰ੍ਹਾਂ ਕਰਕੇ ਉਹ ਮਾਤਾ ਨੂੰ ਸੁਨਸਨ ਜਗ੍ਹਾ ਤੇ ਲੈ ਗਿਆ। ਉੱਥੇ ਉਸ ਨੇ ਮਾਤਾ ਦੇ ਚਪੇ-ੜਾਂ ਮਾਰੀਆਂ। ਉਹ ਉਸ ਦੀਆਂ ਵਾਲੀਆਂ ਚਾਹ ਵਾਲੀ ਥਰਮਸ ਅਤੇ ਲੱਗਭੱਗ 400-500 ਰੁਪਏ ਨਕਦੀ ਲੈ ਕੇ ਭੱਜ ਗਿਆ। ਮਾਤਾ ਨੂੰ ਦੇਖ ਕੇ ਲੋਕ ਇਕੱਠੇ ਹੋ ਗਏ। ਕੁਝ ਨੌਜਵਾਨ ਉਨ੍ਹਾਂ ਨੂੰ ਘਰ ਛੱਡ ਕੇ ਗਏ। ਮਾਤਾ ਦੇ ਪਰਿਵਾਰਕ ਮੈਂਬਰਾਂ ਨੇ ਐੱਸ ਐੱਸ ਪੀ ਨੂੰ ਅਪੀਲ ਕੀਤੀ ਹੈ ਕਿ ਸਮਾਜ ਵਿਰੋਧੀ ਤੱਤਾਂ ਖ਼ਲਫ਼ ਕਦਮ ਚੁੱਕੇ ਜਾਣ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਜਾਂ ਦੋਸ਼ੀ ਦੇ ਮੋਟਰਸਾਈਕਲ ਦੀ ਕੋਈ ਪਛਾਣ ਨਹੀਂ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *