Monday, October 21, 2019
Home > News > ਇਸ ਕਿਸਾਨ ਨੇ ਤਾਂ ਬੈਂਕ ਵਾਲੇ ਵੀ ਸੋਚਣ ਲਾ ਦਿੱਤੇ, ਦਫ਼ਤਰੀ ਬਾਬੂ ਵੀ ਰਹਿ ਗਏ ਹੈਰਾਨ, ਦੇਖੋ ਵੀਡੀਓ

ਇਸ ਕਿਸਾਨ ਨੇ ਤਾਂ ਬੈਂਕ ਵਾਲੇ ਵੀ ਸੋਚਣ ਲਾ ਦਿੱਤੇ, ਦਫ਼ਤਰੀ ਬਾਬੂ ਵੀ ਰਹਿ ਗਏ ਹੈਰਾਨ, ਦੇਖੋ ਵੀਡੀਓ

ਇੱਕ ਪੇਂਡੂ ਕਿਸਾਨ ਕੋਲ ਕੁਝ ਬੈਂਕ ਮੁਲਾਜ਼ਮ ਆਏ ਅਤੇ ਕਰਜ਼ੇ ਦੀ ਕਿਸ਼ਤ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਲੱਗੇ। ਇਸ ਸਮੇਂ ਇਸ ਕਿਸਾਨ ਨੇ ਬੈਂਕ ਮੁਲਾਜ਼ਮ ਨਾਲ ਜੋ ਗੱਲਾਂ ਕੀਤੀਆਂ। ਉਨ੍ਹਾਂ ਬਾਰੇ ਤਾਂ ਬੈਂਕ ਮੁਲਾਜ਼ਮਾਂ ਨੇ ਸੋਚਿਆ ਵੀ ਨਹੀਂ ਹੋਣਾ। ਕਿਸਾਨ ਦੀਆਂ ਗੱਲਾਂ ਦਾ ਬੈਂਕ ਵਾਲਿਆਂ ਕੋਲ ਕੋਈ ਜਵਾਬ ਨਹੀਂ ਸੀ। ਉਹ ਬੱਸ ਸਿਰਫ ਸਰੋਤੇ ਬਣ ਕੇ ਉਸ ਦੀਆਂ ਗੱਲਾਂ ਸੁਣਦੇ ਰਹੇ ਕਿਸਾਨ ਬੋਲਦਾ ਰਿਹਾ। ਕਿਸਾਨ ਨੇ ਮੁਲਕ ਦੀ ਅਰਥ ਵਿਵਸਥਾ ਬਾਰੇ ਕਈ ਸਵਾਲ ਖਡ਼੍ਹੇ ਕਰ ਦਿੱਤੇ। ਆਮ ਆਦਮੀ ਇਸ ਬਾਰੇ ਨਹੀਂ ਜਾਣਦਾ ਕਿ ਅਸੀਂ ਸਾਰੇ ਹੀ ਸਰਕਾਰ ਨੂੰ ਟੈਕਸ ਦਿੰਦੇ ਹਾਂ। ਇਸ ਟੈਕਸ ਦੁਆਰਾ ਹੀ ਸਰਕਾਰੀ ਮਸ਼ੀਨਰੀ ਚੱਲਦੀ ਹੈ। ਅਸੀਂ ਬਾਜ਼ਾਰ ਵਿੱਚ ਜੋ ਵੀ ਸਾਮਾਨ ਖਰੀਦਦੇ ਹਾਂ।

ਉਸ ਉੱਤੇ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਹਾਂ। ਉਸ ਟੈਕਸ ਨਾਲ ਹੀ ਸਰਕਾਰ ਮੁਲਕਾਂ ਦੀ ਅਰਥ ਵਿਵਸਥਾ ਨੂੰ ਚਲਾ ਰਹੀ ਹੈ। ਜਦੋਂ ਇਨ੍ਹਾਂ ਬੈਂਕ ਮੁਲਾਜ਼ਮਾਂ ਨੇ ਕਿਸਾਨ ਨੂੰ ਕਿਹਾ ਕਿ ਉਨ੍ਹਾਂ ਨੇ ਨਾਬਾਰਡ ਤੋਂ ਕਰਜ਼ਾ ਲਿਆ ਹੈ ਤਾਂ ਕਿਸਾਨ ਨੇ ਪੁੱਛਿਆ ਕਿ ਨਾਬਾਰਡ ਕੋਲ ਪੈਸਾ ਕਿੱਥੋਂ ਆਇਆ। ਇਸ ਤੇ ਬੈਂਕ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਆਰਬੀਆਈ ਤੋਂ ਆਇਆ ਹੈ। ਇਸ ਤੇ ਕਿਸਾਨ ਨੇ ਫਿਰ ਪੁੱਛਿਆ ਕਿ ਆਰਬੀਆਈ ਕੋਲ ਪੈਸਾ ਕਿੱਥੋਂ ਆਇਆ ਹੈ। ਉਸ ਦਾ ਤਰਕ ਸੀ ਕਿ ਪੈਸਾ ਤਾਂ ਜਨਤਾ ਦਾ ਹੈ ਜਨਤਾ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਪੈਸਾ ਦਿੰਦੀ ਹੈ। ਬੈਂਕ ਤਾਂ ਸਿਰਫ਼ ਇੱਕ ਇਮਾਰਤ ਹੈ। ਇਸ ਵਿੱਚ ਕੁਰਸੀਆਂ ਅੱਧੀ ਫਰਨੀਚਰ ਪਿਆ ਹੈ। ਜੇਕਰ ਮੁਲਕ ਦੇ ਨਾਗਰਿਕ ਕੋਈ ਚੀਜ਼ ਪੈਦਾ ਕਰਦੇ ਹਨ ਤਾਂ ਹੀ ਇਸ ਚੀਜ਼ ਦੇ ਵਿਕਣ ਤੇ ਸਰਕਾਰ ਇਸ ਤੋਂ ਟੈਕਸ ਵਸੂਲਦੀ ਹੈ। ਜੇਕਰ ਕੋਈ ਸਾਮਾਨ ਪੈਦਾ ਹੁੰਦਾ ਹੈ ਤਾਂ ਹੀ ਆਰਬੀਆਈ ਦੁਆਰਾ ਕਰੰਸੀ ਦੀ ਛਪਾਈ ਕੀਤੀ ਜਾਂਦੀ ਹੈ।

ਆਰਥਿਕਤਾ ਨੂੰ ਖੜ੍ਹਾ ਕਰਨ ਵਾਲੇ ਲੋਕ ਹਨ ਨਾ ਕਿ ਆਰਬੀਆਈ ਜੇਕਰ ਆਰਬੀਆਈ ਦੇ ਨੋਟ ਛਾਪਣ ਨਾਲ ਆਰਥਿਕਤਾ ਨੂੰ ਹੁਲਾਰਾ ਆ ਸਕਦਾ ਹੋਵੇ। ਫੇਰ ਤਾਂ ਆਰਬੀਆਈ ਜਿੰਨੀ ਮਰਜ਼ੀ ਕਰੰਸੀ ਛਾਪ ਲਵੇ। ਕਿਸਾਨ ਦਾ ਤਰਕ ਹੈ ਕਿ ਉਸ ਨੇ ਮੋਬਾਈਲ ਤੇ ਟੈਕਸ ਦਿੱਤਾ ਮੋਟਰਸਾਈਕਲ ਤੇ ਟੈਕਸ ਦਿੱਤਾ, ਪੈਟਰੋਲ ਤੇ ਚੀਨੀ ਤੇ ਕੱਪੜਿਆਂ ਤੇ ਗੱਲ ਕੀ ਰੋਜ਼ਾਨਾ ਜ਼ਿੰਦਗੀ ਵਿਚ ਕੰਮ ਆਉਣ ਵਾਲੀ ਹਰ ਵਸਤੂ ਤੇ ਟੈਕਸ ਦੇ ਕੇ ਮੁਲਕ ਦੀ ਅਰਥ ਵਿਵਸਥਾ ਨੂੰ ਉੱਚਾ ਚੁੱਕਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਆਮ ਤੌਰ ਤੇ ਕਿਸਾਨਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ ਪਰ ਇਸ ਕਿਸਾਨ ਨੂੰ ਇੰਨੀ ਡੂੰਘਾਈ ਵਿੱਚ ਜਾਣਕਾਰੀ ਹੋਣਾ ਇੱਕ ਚੰਗੀ ਗੱਲ ਹੈ। ਅੱਜ ਕੱਲ੍ਹ ਦੇ ਲੋਕ ਜਾਗਰੂਕ ਹੋ ਰਹੇ ਹਨ।

Leave a Reply

Your email address will not be published. Required fields are marked *