Monday, October 21, 2019
Home > News > ਇਸ ਤਰ੍ਹਾਂ ਆਵੇਗਾ ਮਾੜਾ ਟਾਈਮ, ਮੁੰਡੇ ਨੇ ਸੋਚਿਆ ਵੀ ਨਹੀਂ ਹੋਣਾ, ਦੇਖੋ ਕਿਵੇਂ ਰਸਤੇ ਚ ਘੇਰਿਆ ਨੌਜਵਾਨ

ਇਸ ਤਰ੍ਹਾਂ ਆਵੇਗਾ ਮਾੜਾ ਟਾਈਮ, ਮੁੰਡੇ ਨੇ ਸੋਚਿਆ ਵੀ ਨਹੀਂ ਹੋਣਾ, ਦੇਖੋ ਕਿਵੇਂ ਰਸਤੇ ਚ ਘੇਰਿਆ ਨੌਜਵਾਨ

ਅਬੋਹਰ ਵਿੱਚ ਇੱਕ ਅਵਾਰਾ ਸਾਨ ਨਾਲ ਟਕਰਾਅ ਜਾਣ ਕਰਕੇ ਇਕ ਨੌਜਵਾਨ ਦੀ ਜਾਨ ਚਲੀ ਗਈ। ਇਹ ਨੌਜਵਾਨ ਰਾਤ ਸਮੇਂ ਆਪਣੇ ਕੰਮ ਤੋਂ ਵਾਪਿਸ ਆ ਰਿਹਾ ਸੀ। ਉਹ ਕਿਸੇ ਪਾਸੇ ਬਿਜਲੀ ਦਾ ਕੰਮ ਕਰਦਾ ਸੀ। ਕੰਮ ਤੋਂ ਜਦੋਂ ਉਹ ਵਾਪਿਸ ਆ ਰਿਹਾ ਸੀ ਤਾਂ ਇੱਕ ਸਾਨ੍ਹ ਨਾਲ ਟਕਰਾ ਗਿਆ। ਉਸ ਦੇ ਸਿਰ ਵਿੱਚ ਸ਼ਾਨਦਾਰ ਸਿੰਘ ਵੱਜਣ ਕਰਕੇ ਉਸ ਦਾ ਸਿਰ ਫੱਟ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ। ਇਹ ਨੌਜਵਾਨ ਆਪਣੇ ਪਿੱਛੇ ਪਤਨੀ ਅਤੇ ਚਾਰ ਸਾਲ ਦਾ ਬੇਟਾ ਛੱਡ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਹ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਪੰਜਾਬ ਵਿੱਚ ਇਨ੍ਹਾਂ ਪਸ਼ੂਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।

ਫਿਰ ਵੀ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਹੀ ਕਦਮ ਨਹੀਂ ਚੁੱਕੇ ਜਾ ਰਹੇ। ਹਰ ਰੋਜ਼ ਹੀ ਜਾਨਾਂ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਫਿਰ ਵੀ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਲੱਗਦਾ ਹੈ। ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਹੀ ਨਹੀਂ ਹੈ। ਸੜਕਾਂ ਤੋਂ ਇਨਸਾਨਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ। ਇਹ ਆਵਾਰਾ ਪਸ਼ੂ ਸੜਕਾਂ ਦੇ ਵਿਚਕਾਰ ਖੜ੍ਹ ਕੇ ਭਿੜਨ ਲੱਗ ਜਾਂਦੇ ਹਨ। ਕਈ ਵਾਰ ਇਹ ਆਉਣ ਜਾਣ ਵਾਲੇ ਰਾਹੀਆਂ ਨੂੰ ਟੱਕਰ ਮਾਰ ਦਿੰਦੇ ਹਨ। ਹਰ ਰੋਜ਼ ਹੀ ਕਿਤੇ ਨਾ ਕਿਤੇ ਇਨ੍ਹਾਂ ਕਰਕੇ ਮਨੁੱਖੀ ਜਾਨਾਂ ਜਾ ਰਹੀਆਂ ਹਨ। ਇਨ੍ਹਾਂ ਦਾ ਸਰਕਾਰ ਨੂੰ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। ਮ੍ਰਤਕ ਦੇ ਭਰਾ ਦੇ ਦੱਸਣ ਅਨੁਸਾਰ ਇਹ ਨੌਜਵਾਨ ਬਿਜਲੀ ਦਾ ਕੰਮ ਕਰਦਾ ਸੀ।

ਉਹ ਰਾਤ ਨੂੰ 9:30 ਵਜੇ ਆਪਣੇ ਘਰ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਇੱਕ ਸ਼ਾਨ ਨਾਲ ਟਕਰਾਉਣ ਕਾਰਨ ਉਸ ਦੀ ਜਾਨ ਚਲੀ ਗਈ। ਸਰਕਾਰ ਨੂੰ ਆਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਦਾ ਕੋਈ ਹੱਲ ਕਰਨਾ ਚਾਹੀਦਾ ਹੈ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਮਾਸੂਮ ਬੱਚੇ ਅਤੇ ਪਤਨੀ ਦਾ ਸਹਾਰਾ ਸਿਰਫ ਮ੍ਰਿਤਕ ਦਾ ਬਜ਼ੁਰਗ ਪਿਤਾ ਰਹਿ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਤ ਸਮੇਂ ਲਾਈਟਾਂ ਪੈਣ ਕਾਰਨ ਰਸਤੇ ਵਿਚ ਖੜ੍ਹੇ ਆਵਾਰਾ ਸਾਨ੍ਹ ਨਾਲ ਲੜਕੇ ਦਾ ਟਕਰਾ ਹੋ ਗਿਆ। ਉਸ ਨੂੰ 108 ਨੰਬਰ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ ਗਿਆ। ਜਿਸ ਦੀ ਜਾਨ ਜਾ ਚੁੱਕੀ ਹੈ। ਪੋਸਟ-ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *