Monday, October 21, 2019
Home > News > ਨਿਹੰਗ ਸਿੰਘਾਂ ਨੇ ਘੇਰ ਲਈ ਪੀਆਰਟੀਸੀ ਦੀ ਚਲਦੀ ਆ ਰਹੀ ਬੱਸ, ਅੱਗੇ ਜੋ ਹੋਇਆ ਦੇਖਕੇ ਉੱਡ ਜਾਣਗੇ ਹੋਸ਼

ਨਿਹੰਗ ਸਿੰਘਾਂ ਨੇ ਘੇਰ ਲਈ ਪੀਆਰਟੀਸੀ ਦੀ ਚਲਦੀ ਆ ਰਹੀ ਬੱਸ, ਅੱਗੇ ਜੋ ਹੋਇਆ ਦੇਖਕੇ ਉੱਡ ਜਾਣਗੇ ਹੋਸ਼

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿਚ ਕੁਝ ਨਿਹੰਗ ਸਿੰਘ ਪੀਆਰਟੀਸੀ ਦੀ ਕਪੂਰਥਲਾ ਡਿਪੂ ਦੀ ਬੱਸ ਨੂੰ ਘੇਰੀ ਖਲੋਤੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ ਅਤੇ ਤਲਵਾਰਾਂ ਹਨ। ਇੱਕ ਨਿਹੰਗ ਸਿੰਘ ਦੁਆਰਾ ਬੱਸ ਦੇ ਸ਼ੀਸ਼ੇ ਤੇ ਤਲਵਾਰਾਂ ਮਾਰੀਆਂ ਗਈਆਂ। ਇਹ ਘਟਨਾ ਨਕੋਦਰ ਕਪੂਰਥਲਾ ਦਰਮਿਆਨ ਕਸਬਾ ਕਾਲੇ ਸੰਘਿਆਂ ਨੇੜੇ ਗੁਰਦੁਆਰਾ ਟਾਹਲੀ ਸਾਹਿਬ ਨੇੜੇ ਵਾਪਰੀ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਨਿਹੰਗ ਸਿੰਘਾਂ ਦਾ ਇੱਕ ਘੋੜਾ ਅਤੇ ਬੱਸ ਆਪਸ ਵਿੱਚ ਟਕਰਾ ਗਏ। ਜਿਸ ਕਰਕੇ ਇਹ ਮਸਲਾ ਪੈਦਾ ਹੋਇਆ ਹੈ। ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਨਕੋਦਰ ਤੋਂ ਕਪੂਰਥਲਾ ਆ ਰਹੀ ਇਸ ਪੀਆਰਟੀਸੀ ਦੀ ਬੱਸ ਨਾਲ ਨਿਹੰਗ ਸਿੰਘਾਂ ਦਾ ਇੱਕ ਘੋੜਾ ਖਹਿ ਗਿਆ। ਜਿਸ ਕਰਕੇ ਘੋੜੇ ਦੇ ਸੱਟ ਲੱਗੀ। ਇਸ ਗੱਲ ਤੇ ਨਿਹੰਗ ਸਿੰਘ ਤੈਸ਼ ਵਿੱਚ ਆ ਗਏ। ਉਨ੍ਹਾਂ ਨੇ ਬੱਸ ਘੇਰ ਲਈ। ਅੱਗੇ ਜੋ ਹੋਇਆ ਉਹ ਵੀਡੀਓ ਵਿੱਚ ਰਿਕਾਰਡ ਹੈ। ਪੀਆਰਟੀਸੀ ਦੇ ਏਡੀਐੱਮ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਬੱਸ ਦੇ ਦੂਜੇ ਪਾਸੇ ਤੋਂ ਆ ਰਹੇ ਸਨ। ਜਦੋਂ ਬੱਸ ਸਵਾਰੀਆਂ ਉਤਾਰ ਕੇ ਤੁਰੀ ਤਾਂ ਇੱਕ ਘੋੜੇ ਨਾਲ ਟਕਰਾਅ ਗਈ। ਉਨ੍ਹਾਂ ਨੂੰ ਬੱਸ ਡਰਾਈਵਰ ਨੇ ਕਿਹਾ ਕਿ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਰੁਕ ਕੇ ਗੱਲ ਕਰ ਲੈਂਦੇ ਹਾਂ। ਕਿਉਂਕਿ ਇਹ ਘਟਨਾ ਗੁਰਦੁਆਰਾ ਟਾਹਲੀ ਸਾਹਿਬ ਦੇ ਨੇੜੇ ਹੀ ਵਾਪਰੀ ਹੈ।

ਜਦ ਕਿ ਨਿਹੰਗ ਸਿੰਘ ਨੇ ਅੱਗੇ ਹੋ ਕੇ ਬੱਸ ਨੂੰ ਘੇਰ ਲਿਆ। ਇੱਕ ਨਿਹੰਗ ਸਿੰਘ ਨੇ ਬੱਸ ਦੇ ਸ਼ੀਸ਼ੇ ਉੱਤੇ ਤਲਵਾਰਾਂ ਮਾਰੀਆਂ। ਪੀਆਰਟੀਸੀ ਦੋਵਾਂ ਨੇ ਪੁਲਸ ਕੋਲ ਦਰਖਾਸਤ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਬੱਸ ਡਰਾਈਵਰ ਇੰਨਾ ਡਰ ਗਿਆ ਹੈ ਕਿ ਉਹ ਇਸ ਰਸਤੇ ਤੇ ਬੱਸ ਲੈ ਕੇ ਆਉਣ ਲਈ ਰਾਜ਼ੀ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਨਿਹੰਗ ਸਿੰਘ ਘੇਰ ਲੈਣਗੇ। ਇਸ ਲਈ ਉਹ ਉਸ ਰਸਤੇ ਤੇ ਨਹੀਂ ਜਾਣਾ ਚਾਹੁੰਦਾ। ਦੂਜੇ ਪਾਸੇ 96 ਵੇ ਕਰੋੜੀ ਨਿਹੰਗ ਸਿੰਘ ਬਾਬਾ ਬਲਵੀਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।

Leave a Reply

Your email address will not be published. Required fields are marked *