Monday, October 21, 2019
Home > News > ਮੁੰਡਿਆਂ ਨੇ ਰੋਕੀ ਬੱਚਿਆਂ ਵਾਲੀ ਸਕੂਲ ਵੈਨ, ਫੇਰ ਜੋ ਕੀਤਾ ਦੇਖਕੇ ਉੱਡ ਜਾਣਗੇ ਹੋਸ਼, ਦੇਖੋ ਵੀਡੀਓ

ਮੁੰਡਿਆਂ ਨੇ ਰੋਕੀ ਬੱਚਿਆਂ ਵਾਲੀ ਸਕੂਲ ਵੈਨ, ਫੇਰ ਜੋ ਕੀਤਾ ਦੇਖਕੇ ਉੱਡ ਜਾਣਗੇ ਹੋਸ਼, ਦੇਖੋ ਵੀਡੀਓ

ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਰਾਹੁਲ ਦੀ ਕੁਆਲਿਸ ਵੈਨ ਦੀ ਉਸ ਦੇ ਮੁਹੱਲੇ ਦੇ ਰਹਿਣ ਵਾਲੇ ਕਾਲੂ ਅਤੇ ਉਸ ਦੇ ਚਾਰ ਪੰਜ ਸਾਥੀਆਂ ਦੁਆਰਾ ਭੰਨ-ਤੋੜ ਕੀਤੀ ਗਈ ਹੈ। ਪਹਿਲੇ ਦਿਨ ਉਸ ਦੀ ਵੈਨ ਦਾ ਪਿਛਲਾ ਸ਼ੀਸ਼ਾ ਦਾਤਰ ਮਾਰ ਕੇ ਤੋੜ ਦਿੱਤਾ ਗਿਆ ਅਤੇ ਅਗਲੇ ਦਿਨ ਬਾਬਾ ਸ੍ਰੀ ਚੰਦ ਮੋੜ ਤੇ ਸਕੂਲ ਤੋਂ ਮੁੜਦੇ ਸਮੇਂ ਮੋਟਰਸਾਈਕਲ ਸਵਾਰਾਂ ਨੇ ਇੱਟਾਂ ਮਾਰ ਕੇ ਗੱਡੀ ਦਾ ਅਗਲਾ ਸ਼ੀਸ਼ਾ ਵੀ ਤੋੜ ਦਿੱਤਾ। ਪੀੜਤ ਨੇ ਪੁਲਿਸ ਨੂੰ ਆਪਣੀ ਦਰਦ ਕਹਾਣੀ ਦੱਸੀ ਹੈ। ਪੁਲਿਸ ਨੇ ਦੋਸ਼ੀਆਂ ਖਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਿਸੇ ਨੂੰ ਵੀ ਫੜਿਆ ਨਹੀਂ ਗਿਆ। ਪੀੜਤ ਵਿਅਕਤੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਸਕੂਲ ਵੈਨ ਚਲਾਉਂਦਾ ਹੈ।

ਉਹ ਸਕੂਲ ਵਿੱਚ ਬੱਚੇ ਲਿਆਉਣ ਦਾ ਕੰਮ ਕਰਦਾ ਹੈ। ਕਾਲੂ ਸਾਜਨ ਨਾਮ ਦੇ ਵਿਅਕਤੀ ਨੇ ਆਪਣੇ ਚਾਰ ਪੰਜ ਸਾਥੀਆਂ ਸਮੇਤ ਪਹਿਲੇ ਦਿਨ ਉਸ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ ਅਤੇ ਅਗਲੇ ਦਿਨ ਅਗਲਾ ਸ਼ੀਸ਼ਾ ਤੋੜ ਦਿੱਤਾ। ਜਦੋਂ ਸ਼ੀਸ਼ਾ ਤੋੜਿਆ ਤਾਂ ਇੱਕ ਬੱਚੇ ਦੇ ਸ਼ੀਸ਼ੇ ਦੇ ਬਰੀਕ ਟੁਕੜੇ ਵੀ ਲੱਗੇ। ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ ਹੈ। ਪੀੜਤ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਨਾਲ ਇਸ ਤਰ੍ਹਾਂ ਹੀ ਕੀਤਾ ਸੀ। ਇਸ ਸਮੇਂ ਵੀ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਸੀ। ਪੁਲਿਸ ਨੇ ਪਹਿਲਾਂ ਦੋਸ਼ੀ ਦੇ ਪਿਤਾ ਨੂੰ ਫੜ ਲਿਆ ਸੀ ਪਰ ਫਿਰ ਛੱਡ ਦਿੱਤਾ ਸੀ। ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਖੁਦ ਪੇਸ਼ ਹੋ ਰਿਹਾ ਹੈ।

ਦੋਸ਼ੀਆ ਨੇ ਗੱਡੀ ਵਿੱਚੋਂ ਲੜਕੀ ਦੀ ਬਾਂਹ ਫੜਕੇ ਖਿੱਚੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਦੋਸ਼ੀ ਅਤੇ ਪੀੜਤ ਦੋਵੇਂ ਧਿਰਾਂ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਹਨ। ਜਦੋਂ ਪਹਿਲੇ ਦਿਨ ਗੱਡੀ ਦਾ ਇਕ ਸ਼ੀਸ਼ਾ ਤੋੜਿਆ ਗਿਆ ਤਾਂ ਪੀੜਤ ਪੁਲਿਸ ਕੋਲ ਨਹੀਂ ਪਹੁੰਚੇ। ਇਨ੍ਹਾਂ ਦੇ ਮੁਹੱਲੇ ਵਾਲੇ ਹੀ ਇਨ੍ਹਾਂ ਦਾ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਪਰ ਜਦੋਂ ਦੂਸਰੇ ਦਿਨ ਦੋਸ਼ੀਆਂ ਨੇ ਦੂਸਰਾ ਸ਼ੀਸ਼ਾ ਵੀ ਤੋੜ ਦਿੱਤਾ ਤਾਂ ਪੀੜਤਾਂ ਨੇ ਪੁਲੀਸ ਤੱਕ ਪਹੁੰਚ ਕੀਤੀ। ਹੁਣ ਪੁਲਿਸ ਨੇ ਦੋਸ਼ੀਆਂ ਖਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਲਦੀ ਹੀ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *