Monday, October 21, 2019
Home > News > ਇਸ ਬੰਦੇ ਨੇ ਜੋ ਕਰ ਦਿਖਾਇਆ ਹਰ ਕੋਈ ਨੀ ਕਰ ਸਕਦਾ, ਵੀਡੀਓ ਦੇਖ ਤੁਸੀਂ ਵੀ ਕਰੋਗੇ ਤਾਰੀਫ

ਇਸ ਬੰਦੇ ਨੇ ਜੋ ਕਰ ਦਿਖਾਇਆ ਹਰ ਕੋਈ ਨੀ ਕਰ ਸਕਦਾ, ਵੀਡੀਓ ਦੇਖ ਤੁਸੀਂ ਵੀ ਕਰੋਗੇ ਤਾਰੀਫ

ਮੋਗਾ ਦੇ ਪਿੰਡ ਨੱਥੋਕੇ ਵਿਖੇ ਇੱਕ ਵਾਤਾਵਰਨ ਪ੍ਰੇਮੀ ਕਿਸਾਨ ਸੁਰਜੀਤ ਸਿੰਘ ਦੇ ਪੁੱਤਰ ਨੇ ਆਪਣੀ ਚਾਰ ਕਨਾਲ ਜ਼ਮੀਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਨਾਨਕ ਵਿਰਾਸਤੀ ਜੰਗਲ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਜੰਗਲ ਨੂੰ ਮਿਨੀ ਆਕਸੀਜਨ ਦਾ ਕਾਰਖਾਨਾ ਵੀ ਕਿਹਾ ਜਾ ਸਕਦਾ ਹੈ। ਇਸ ਕਿਸਾਨ ਨੇ ਆਪਣੀ 30-35 ਹਜ਼ਾਰ ਦੀ ਆਮਦਨ ਛੱਡ ਕੇ ਪੰਛੀਆਂ ਦੀ ਸਾਂਭ ਸੰਭਾਲ ਲਈ ਇਹ ਜੰਗਲ ਲਗਾਉਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਦੇ ਇਸ ਉਪਰਾਲੇ ਦੀ ਹਰ ਕੋਈ ਸਿਫਤ ਕਰ ਰਿਹਾ ਹੈ। ਇਸ ਕਿਸਾਨ ਵੱਲੋਂ ਚਾਰ ਕਨਾਲ ਜ਼ਮੀਨ ਵਿੱਚ 70 ਕਿਸਮ ਦੇ 200 ਬੂਟੇ ਲਗਾਏ ਜਾ ਰਹੇ ਹਨ ਇਸੇ ਅਜਿਹੇ ਬੂਟੇ ਹਨ। ਜਿਨ੍ਹਾਂ ਦੀ ਲੱਕੜ ਕਿਸੇ ਕੰਮ ਨਹੀਂ ਆਉਂਦੀ।

ਇਸ ਕਿਸਾਨ ਵੱਲੋਂ ਇਹ ਬੂਟੇ ਇਸ ਲਈ ਚੁਣੇ ਗਏ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਕਿਸੇ ਲਾਲਚ ਵਿੱਚ ਆ ਕੇ ਇਸ ਜੰਗਲ ਨੂੰ ਨਾ ਕਟਵਾ ਦੇਣ। ਉਨ੍ਹਾਂ ਦਾ ਕਹਿਣਾ ਹੈ ਕਿ ਧਰਤੀ ਤੋਂ ਕਿੰਨੇ ਹੀ ਪੰਛੀ ਅਲੋਪ ਹੋ ਚੁੱਕੇ ਹਨ। ਹੁਣ ਕੱਚੇ ਮਕਾਨ ਨਹੀਂ ਰਹੇ ਅਤੇ ਨਾ ਹੀ ਖਾਨਿਆਂ ਦੀਆਂ ਛੱਤਾਂ ਰਹੀਆਂ ਹਨ। ਜਿਸ ਕਰਕੇ ਇਨ੍ਹਾਂ ਜਾਨਵਰਾਂ ਦੇ ਰਹਿਣ ਲਈ ਕੋਈ ਥਾਂ ਨਹੀਂ ਰਹੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੀ ਆਮਦਨ ਛੱਡ ਕੇ ਜੰਗਲ ਲਗਾ ਰਹੇ ਹੋ ਤਾਂ ਉਨ੍ਹਾਂ ਦਾ ਕਹਿਣਾ ਸਿੱਖਿਆ ਆਮਦਨ ਦਾ ਕੋਈ ਹੋਰ ਸਾਧਨ ਲੱਭ ਜਾਵੇਗਾ। ਪਰ ਇਨ੍ਹਾਂ ਜਾਨਵਰਾਂ ਦੇ ਰਹਿਣ ਲਈ ਵੀ ਕੋਈ ਹੋਰ ਹੀਲਾ ਕਰਨਾ ਜ਼ਰੂਰੀ ਹੈ। ਉਨ੍ਹਾਂ ਵੱਲੋਂ ਬੀੜ ਸੁਸਾਇਟੀ ਦੀ ਮਦਦ ਨਾਲ ਇਹ ਬਾਬਾ ਨਾਨਕ ਵਿਰਾਸਤੀ ਜੰਗਲ ਲਗਾਇਆ ਜਾ ਰਿਹਾ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਸੜਕਾਂ ਦੀ ਚੌੜਾਈ ਵਧਦੀ ਜਾ ਰਹੀ ਹੈ। ਤਿਵੇਂ ਤਿਵੇਂ ਸੜਕਾਂ ਕਿਨਾਰੇ ਲੱਗੇ ਹੋਏ ਰੁੱਖ ਕੱਟੇ ਜਾ ਰਹੇ ਹਨ। ਜਦ ਕਿ ਨਵੇਂ ਰੁੱਖ ਨਹੀਂ ਲਗਾਏ ਜਾ ਰਹੇ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਹਵਾ ਬਹੁਤ ਗੰਦੀ ਹੋ ਚੁੱਕੀ ਹੈ। ਜਿਸ ਕਰਕੇ ਸਾਨੂੰ ਅਨੇਕਾਂ ਹੀ ਬਿਮਾਰੀਆਂ ਘੇਰ ਰਹੀਆਂ ਹਨ। ਇਨ੍ਹਾਂ ਦਾ ਕੋਈ ਇਲਾਜ ਵੀ ਨਹੀਂ ਹੈ। ਜੇਕਰ ਸਾਨੂੰ ਸਾਫ਼ ਅਤੇ ਸ਼ੁੱਧ ਹਵਾ ਮਿਲਣ ਲੱਗੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਨ੍ਹਾਂ ਦੁਆਰਾ ਕੀਤਾ ਗਿਆ। ਉਪਰਾਲਾ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਵੀ ਹੋ ਸਕਦਾ ਹੈ। ਜੇਕਰ ਸਾਰੇ ਲੋਕ ਇਸ ਕਿਸਾਨ ਦੀ ਸੋਚ ਵਰਗੀ ਸੋਚ ਅਪਣਾ ਲੈਣ ਤਾਂ ਪੰਜਾਬ ਵਿੱਚੋਂ ਕਾਫੀ ਹੱਦ ਤੱਕ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ। ਇਸ ਨਾਲ ਸਾਨੂੰ ਸ਼ੁੱਧ ਅਤੇ ਸਾਫ਼ ਸੁਥਰੀ ਹਵਾ ਮਿਲ ਸਕਦੀ ਹੈ।

Leave a Reply

Your email address will not be published. Required fields are marked *