Monday, October 21, 2019
Home > News > ਪੈਸਾ ਕਮਾਉਣ ਲਈ ਵਿਦੇਸ਼ ਜਾਣ ਦੇ ਚਾਹਵਾਨ ਜਰੂਰ ਦੇਖਣ ਇਹ ਵੀਡੀਓ, ਇਹੋ ਜਿਹੇ ਏਜੰਟਾਂ ਦੇ ਚੱਕਰਾਂ ਚ ਨਾ ਫਸ ਜਾਇਓ

ਪੈਸਾ ਕਮਾਉਣ ਲਈ ਵਿਦੇਸ਼ ਜਾਣ ਦੇ ਚਾਹਵਾਨ ਜਰੂਰ ਦੇਖਣ ਇਹ ਵੀਡੀਓ, ਇਹੋ ਜਿਹੇ ਏਜੰਟਾਂ ਦੇ ਚੱਕਰਾਂ ਚ ਨਾ ਫਸ ਜਾਇਓ

ਪਠਾਨਕੋਟ ਦੇ ਪਿੰਡ ਮਾਨ ਨੰਗਲ ਦੇ ਦੋ ਭਰਾ ਸੁਖਵਿੰਦਰ ਕੁਮਾਰ ਅਤੇ ਬਲਵਿੰਦਰ ਕੁਮਾਰ ਕੰਮ ਦੀ ਭਾਲ ਵਿੱਚ ਕੁਵੈਤ ਗਏ ਸਨ। ਠੇਕੇਦਾਰ ਨੇ ਉਨ੍ਹਾਂ ਨਾਲ ਧੋ-ਖਾ ਕੀਤਾ ਉਨ੍ਹਾਂ ਤੋਂ ਪੈਸੇ ਲੈ ਲਏ। ਪਰ ਵੀਜ਼ਾ ਨਹੀਂ ਲਗਵਾਇਆ। ਹੁਣ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਧਮ+ਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਦੋ ਭਰਾਵਾਂ ਤੋਂ ਬਿਨਾਂ ਉੱਥੇ ਦੋ ਹੋਰ ਨੌਜਵਾਨ ਵੀ ਫਸੇ ਹੋਏ ਹਨ। ਐਮਪੀ ਸੰਨੀ ਦਿਓਲ ਦੇ ਯਤਨਾਂ ਨਾਲ ਇੱਕ ਭਰਾ ਸੁਖਵਿੰਦਰ ਕੁਮਾਰ ਵਾਪਸ ਆ ਗਿਆ ਹੈ ਅਤੇ ਦੂਜੇ ਭਰਾ ਬਲਵਿੰਦਰ ਕੁਮਾਰ ਬਾਰੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵੀ ਜਲਦੀ ਵਾਪਸ ਆ ਜਾਵੇਗਾ। ਪਰਿਵਾਰ ਨੇ ਐੱਮਪੀ ਸੰਨੀ ਦਿਓਲ ਅਤੇ ਪਠਾਨਕੋਟ ਤੋਂ ਸਾਬਕਾ ਐਮਐਲਏ ਸੀਮਾ ਕੁਮਾਰੀ ਦਾ ਧੰਨਵਾਦ ਕੀਤਾ ਹੈ। ਸੁਖਵਿੰਦਰ ਕੁਮਾਰ ਦੇ ਦੱਸਣ ਅਨੁਸਾਰ ਉਹ ਦੋਵੇਂ ਭਰਾ ਠੇਕੇਦਾਰ ਰਾਹੀਂ ਕੁਵੈਤ ਪਹੁੰਚੇ ਸਨ।

ਉੱਥੇ ਪਹੁੰਚ ਕੇ ਉਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ। ਇੱਕ ਮਹੀਨੇ ਦਾ ਉਨ੍ਹਾਂ ਨੂੰ ਵੀਜ਼ਾ ਹੋਰ ਮਿਲ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ। ਠੇਕੇਦਾਰ ਨੇ ਉਨ੍ਹਾਂ ਦਾ ਵੀਜ਼ਾ ਨਹੀਂ ਲਗਵਾਇਆ। ਆਖਰ ਸੰਨੀ ਦਿਓਲ ਨੇ ਉਨ੍ਹਾਂ ਦਾ ਸਾਥ ਦਿੱਤਾ। ਉਹ ਆਪ ਤਾਂ ਵਾਪਸ ਆ ਗਿਆ ਹੈ। ਜਦ ਕਿ ਉਸ ਦਾ ਭਰਾ ਹਾਲੇ ਉੱਥੇ ਹੀ ਹੈ। ਉਮੀਦ ਹੈ ਜਲਦੀ ਹੀ ਉਹ ਵੀ ਵਾਪਿਸ ਆ ਜਾਵੇਗਾ। ਉਸ ਦੇ ਨਾਲ ਉੱਥੇ ਮਨਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਵੀ ਫਸੇ ਹੋਏ ਹਨ। ਸੁਖਵਿੰਦਰ ਕੁਮਾਰ ਅਤੇ ਬਲਵਿੰਦਰ ਕੁਮਾਰ ਦੇ ਪਿਤਾ ਧਰਮਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਠੇਕੇਦਾਰ ਨੇ ਵੀਜ਼ੇ ਦੇ ਪੈਸੇ ਲੈ ਲਏ ਪਰ ਵੀਜ਼ਾ ਨਹੀਂ ਲਗਵਾਇਆ। ਉਨ੍ਹਾਂ ਨੇ ਸਾਰੀ ਕਹਾਣੀ ਸਾਬਕਾ ਐਮਐਲਏ ਪਠਾਨਕੋਟ ਸੀਮਾ ਕੁਮਾਰੀ ਨੂੰ ਦੱਸੀ।

ਜਿਨ੍ਹਾਂ ਨੇ ਸੰਨੀ ਦਿਓਲ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਪੁੱਤਰ ਨੂੰ ਵਾਪਿਸ ਬੁਲਾਇਆ। ਉਹ ਆਪਣੇ ਪੁੱਤਰ ਨੂੰ ਵਿਦੇਸ਼ ਵਿੱਚ ਖਰਚਾ ਭੇਜਦੇ ਰਹੇ। ਸਾਬਕਾ ਐਮਐਲਏ ਸੀਮਾ ਕੁਮਾਰੀ ਦੇ ਦੱਸਣ ਅਨੁਸਾਰ ਨੌਜਵਾਨਾਂ ਦੇ ਪਿਤਾ ਧਰਮਪਾਲ ਅਤੇ ਉਨ੍ਹਾਂ ਦੀ ਪਤਨੀ ਅਤੇ ਧੀ ਨੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ। ਉਨ੍ਹਾਂ ਨੇ ਖੁਦ ਐਮਪੀ ਸੰਨੀ ਦਿਓਲ ਦੇ ਪੀਏ ਨਾਲ ਗੱਲਬਾਤ ਕੀਤੀ ਅਤੇ ਪੀਏ ਨੇ ਪੀੜਤਾਂ ਦੇ ਪਿੰਡ ਮਾਨ ਨੰਗਲ ਆ ਕੇ ਸਾਰੀ ਕਹਾਣੀ ਸੁਣ ਕੇ ਮੈਂਬਰ ਪਾਰਲੀਮੈਂਟ ਤੱਕ ਪਹੁੰਚਾਈ। ਇਸ ਤਰ੍ਹਾਂ ਮੈਂਬਰ ਪਾਰਲੀਮੈਂਟ ਨੇ ਵਿਦੇਸ਼ ਮੰਤਰੀ ਨਾਲ ਸੰਪਰਕ ਕਰਕੇ ਇੱਕ ਨੌਜਵਾਨ ਸੁਖਵਿੰਦਰ ਕੁਮਾਰ ਨੂੰ ਵਾਪਿਸ ਬੁਲਾ ਲਿਆ ਅਤੇ ਬਲਵਿੰਦਰ ਜਲਦੀ ਹੀ ਵਾਪਿਸ ਆ ਜਾਵੇਗਾ।

Leave a Reply

Your email address will not be published. Required fields are marked *