Monday, October 21, 2019
Home > News > ਕੁੜੀ ਦੀ ਡੋਲੀ ਤੋਰਨ ਸਮੇਂ ਹੋਇਆ ਕੁੱਝ ਅਜਿਹਾ ਕਿ ਕੁੜੀ ਵਾਲਿਆਂ ਨੇ ਭਜਾ-ਭਜਾ ਕੇ ਕੁੱਟੇ ਬਰਾਤੀ,ਦੇਖੋ ਮੌਕੇ ਦਾ ਪੂਰਾ ਲਾਇਵ

ਕੁੜੀ ਦੀ ਡੋਲੀ ਤੋਰਨ ਸਮੇਂ ਹੋਇਆ ਕੁੱਝ ਅਜਿਹਾ ਕਿ ਕੁੜੀ ਵਾਲਿਆਂ ਨੇ ਭਜਾ-ਭਜਾ ਕੇ ਕੁੱਟੇ ਬਰਾਤੀ,ਦੇਖੋ ਮੌਕੇ ਦਾ ਪੂਰਾ ਲਾਇਵ

ਅਜਨਾਲਾ ਦੇ ਪਿੰਡ ਬੱਲੜਵਾਲ ਦੇ ਗੁਰਦੁਆਰਾ ਬਾਬਾ ਗਮਚੁੱਕ ਦੇ ਨਜ਼ਦੀਕ ਸਥਿਤ ਇੱਕ ਮੈਰਿਜ ਪੈਲਸ ਵਿਚ ਐਤਵਾਰ ਦੀ ਰਾਤ ਸਮੇਂ ਕਰੀਬ 8 ਵਜੇ ਚਲ ਰਹੇ ਵਿਆਹ ਵਿਚ ਦੋ ਧਿਰਾਂ ਵਿਚਾਲੇ ਲੜਾਈ ਹੋਣ ਦੀ ਖ਼ਬਰ ਮਿਲੀ ਹੈ।ਇਸ ਲੜਾਈ ਵਿੱਚ ਲੜਕੇ ਦੇ ਪਿਤਾ ਸਮੇਤ 5 ਵਿਅਕਤੀ ਜ਼ਖਮੀ ਹੋ ਗਏ ਹਨ।ਦਰਅਸਲ ‘ਚ ਇਸ ਦੌਰਾਨ ਲੜਕੀ ਦੀ ਡੋਲੀ ਤੁਰਨ ਮੌਕੇ ਇੱਕ ਕੁੜੀ ਨਾਲ ਛੇੜਛਾੜ ਨੂੰ ਲੈ ਕੇ ਦੋ ਧਿਰਾਂ ਵਿਚ ਝੜਪ ਹੋ ਗਈ।

ਇਹ ਝੜਪ ਇੰਨੀ ਵੱਧ ਗਈ ਕਿ ਇੱਕ ਧਿਰ ਨੇ ਬਰਾਤੀਆਂ ਨੂੰ ਭਜਾ ਭਜਾ ਕੇ ਕੁੱਟਿਆ ਹੈ। ਇਸ ਦੇ ਨਾਲ ਹੀ ਅਣਪਛਾਤੇ ਹਮਲਾਵਰਾਂ ਨੇ ਬਰਾਤੀਆਂ ਨੂੰ ਲੈ ਕੇ ਆਈ ਬੱਸ ਦੀ ਵੀ ਭੰਨਤੋੜ ਕੀਤੀ ਹੈ।ਜਦੋਂ ਇਸ ਝਗੜੇ ਦੀ ਖ਼ਬਰ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੰਤੀ ਹੈ। ਲਾੜੇ ਦੇ ਪਿਤਾ ਗੰਭੀਰ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਅਜਨਾਲਾ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰਨਾ ਪਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਝਗੜਾ ਲੜਕੀ ਦੀ ਡੋਲੀ ਤੁਰਨ ਦੌਰਾਨ ਵਿਆਹ ਵਿਚ ਸਾਮਲ ਹੋਣ ਆਈ ਲੜਕੀ ਨਾਲ ਛੇੜਛਾੜ ਕਾਰਨ ਹੋਇਆ ਹੈ। ਜਿਸ ਉਪਰੰਤ ਵਿਆਹ ਵਾਲੇ ਲਾੜੇ ਦੇ ਪਿਤਾ ਨੇ ਵਿਆਹ ਮੌਕੇ ਝਗੜਾ ਨਾ ਕਰਨ ਦੀ ਅਪੀਲ ਕਰਦੇ ਹੋਏ ਵਿਆਹ ਵਿਚ ਖੌਰੂ ਨਾ ਪਾਉਣ ਲਈ ਆਖਿਆ, ਇਹ ਸੁਣ ਕੇ ਦੂਜੀ ਧਿਰ ਦੇ ਲੋਕ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਬਰਾਤੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *