Monday, October 21, 2019
Home > News > ਹਾਈਕੋਰਟ ਨੇ ਸੁਣਾਇਆ ਬੇਦੋਸ਼ਿਆ ਦੇ ਹੱਕ ਚ ਵੱਡਾ ਫੈਸਲਾ ਇਮਾਨਦਾਰੀ ਦੀ ਹੋਈ ਨੌਕਰੀ ਘੁਟਾਲੇ ਚ ਜਿੱਤ

ਹਾਈਕੋਰਟ ਨੇ ਸੁਣਾਇਆ ਬੇਦੋਸ਼ਿਆ ਦੇ ਹੱਕ ਚ ਵੱਡਾ ਫੈਸਲਾ ਇਮਾਨਦਾਰੀ ਦੀ ਹੋਈ ਨੌਕਰੀ ਘੁਟਾਲੇ ਚ ਜਿੱਤ

ਸਾਲ 2014 ਵਿੱਚ ਪਨਸਪ ਮਹਿਕਮੇ ਵਿੱਚ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਮੁਲਾਜ਼ਮਾਂ ਜਿਨ੍ਹਾਂ ਦੇ ਪੇਪਰ ਲੀਕ ਦੀਆਂ ਖਬਰਾਂ ਪਿਛਲੀ ਸਰਕਾਰ ਵੇਲੇ ਹੀ ਨਸ਼ਰ ਹੋ ਗਈਆਂ ਸਨ,ਮਾਮਲਾ ਲੰਬੇ ਸਮੇਂ ਤੋਂ ਹਾਈ ਕੋਰਟ ਵਿੱਚ ਵਿਚਾਰ ਅਧੀਨ ਸੀ । ਇਸ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਮੁਲਾਜ਼ਮਾਂ ਨੇ ਹਾਈਕੋਰਟ ਤੋਂ ਸਟੇਅ ਲੈ ਰੱਖੀ ਸੀ ।ਪਰੰਤੂ ਜਨਵਰੀ 2019 ਵਿੱਚ ਹਾਈ ਕੋਰਟ ਵੱਲੋਂ ਇਸ ਸਟੇਅ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਮਹਿਕਮੇ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਕੇ ਅਗਲੀ ਕਾਰਵਾਈ ਕੀਤੀ ਜਾਵੇ ।

ਇਸ ਉੱਤੇ ਅਮਲ ਕਰਦੇ ਹੋਏ ਪਨਸਪ ਮਹਿਕਮੇ ਵੱਲੋਂ ਸਾਰੇ ਮੁਲਾਜ਼ਮਾਂ ਦੀ ਭਰਤੀ ਰੱਦ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ।ਇਸ ਨੋਟਿਸ ਨੂੰ ਹਾਈਕੋਰਟ ਦੇ ਵਕੀਲ ਹਰਪ੍ਰਤੀਕ ਸਿੰਘ ਸੰਧੂ ਦੁਆਰਾ ਚੈਲੇਂਜ ਕੀਤਾ ਗਿਆ । ਇਸ ਮਾਮਲੇ ਵਿੱਚ ਹਾਈ ਕੋਰਟ ਦੇ ਵਕੀਲ ਹਰਪ੍ਰਤੀਕ ਸਿੰਘ ਸੰਧੂ ਮੁਲਾਜ਼ਮਾਂ ਦੇ ਪੱਖ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਨੇ ਦਲੀਲ ਦਿੱਤੀ ਤੇ ਕਿਹਾ ਕਿ ਇਮਾਨਦਾਰੀ ਨਾਲ ਭਰਤੀ ਹੋਏ ਮੁਲਾਜ਼ਮਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਮਹਿਕਮੇ ਵੱਲੋਂ ਦੋਸ਼ੀ ਅਤੇ ਬੇਦੋਸ਼ੇ ਮੁਲਾਜ਼ਮਾਂ ਨੂੰ ਵੱਖ ਵੱਖ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਸਾਰੀ ਭਰਤੀ ਰੱਦ ਕਰਨ ਕਰਨ ਦਾ ਫੈਸਲਾ ਇਨਸਾਫ ਦੀ ਉਲੰਘਣਾ ਹੈ ।

ਹਾਈਕੋਰਟ ਨੇ ਇਸ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਦੋਸ਼ੀ ਅਤੇ ਬੇਦੋਸ਼ੇ ਮੁਲਾਜ਼ਮਾਂ ਨਾਲ ਅਲੱਗ ਅਲੱਗ ਤਰ੍ਹਾਂ ਦਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨਾਲ ਇਕੋ ਜਿਹਾ ਵਤੀਰਾ ਕੁਦਰਤੀ ਇਨਸਾਫ ਦੀ ਉਲੰਘਣਾ ਹੈ । ਇਸ ਮਾਮਲੇ ਵਿੱਚ ਜਦੋਂ ਮੁਲਾਜਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਇਮਾਨਦਾਰੀ ਦੀ ਜਿੱਤ ਹੋਈ ਹੈ ਅਤੇ ਇਸ ਤਰ੍ਹਾਂ ਦੇ ਫੈਸਲਿਆਂ ਨਾਲ ਦੇਸ਼ ਦੀ ਨਿਆਂ ਪਾਲਿਕਾ ਵਿੱਚ ਆਮ ਲੋਕਾਂ ਦਾ ਭਰੋਸਾ ਵਧੇਗਾ।

Leave a Reply

Your email address will not be published. Required fields are marked *