Sunday, November 17, 2019
Home > News > ਮੱਥਾ ਟੇਕਣ ਆਏ ਬਾਬੇ ਦੀ ਮਾੜੀ ਕਰਤੂਤ ਹੋਏ ਕੈਮਰੇ ਚ ਰਿਕਾਰਡ, ਭੋਰਾ ਸ਼ਰਮ ਨਾ ਆਈ ਬਾਬੇ ਨੂੰ ਗੁਰੂਘਰ ਚ ਇਹ ਕੰਮ ਕਰਦੇ, ਦੇਖੋ ਵੀਡੀਓ

ਮੱਥਾ ਟੇਕਣ ਆਏ ਬਾਬੇ ਦੀ ਮਾੜੀ ਕਰਤੂਤ ਹੋਏ ਕੈਮਰੇ ਚ ਰਿਕਾਰਡ, ਭੋਰਾ ਸ਼ਰਮ ਨਾ ਆਈ ਬਾਬੇ ਨੂੰ ਗੁਰੂਘਰ ਚ ਇਹ ਕੰਮ ਕਰਦੇ, ਦੇਖੋ ਵੀਡੀਓ

ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜੋ ਕਿ ਅੰਮ੍ਰਿਤਸਰ ਦੇ ਗੁਰਦੁਆਰਾ ਬੀੜ ਸਾਹਿਬ ਦੀ ਦੱਸੀ ਜਾ ਰਹੀ ਹੈ। ਇਹ ਦ੍ਰਿਸ਼ ਕੱਤਕ ਦੀ ਸੰਗਰਾਂਦ ਵਾਲੇ ਦਿਨ ਦਾ ਦੱਸਿਆ ਜਾ ਰਿਹਾ ਹੈ। ਜਦੋਂ ਸੰਗਤ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੀ ਤਾਂ ਉਸ ਸਮੇਂ ਇੱਕ ਵਿਅਕਤੀ ਮੱਥਾ ਟੇਕਣ ਦੀ ਬਜਾਏ ਚੋਰੀ ਕਰਨ ਪਹੁੰਚਿਆ ਸੀ। ਭੀੜ ਵਿੱਚ ਇਸ ਵਿਅਕਤੀ ਨੇ ਆਪਣੇ ਨਾਲ ਦੇ ਵਿਅਕਤੀ ਦੇ ਜੇਬ ਵਿੱਚ ਹੱਥ ਪਾ ਕੇ ਉਸ ਦਾ ਬਟੂਆ ਚੋਰੀ ਕਰ ਲਿਆ। ਪਤਾ ਲੱਗਾ ਹੈ ਕਿ ਬਟੂਏ ਵਿੱਚ 2300 ਰੁਪਏ ਸਨ। ਕਿਸ ਤਰ੍ਹਾਂ ਲੋਕ ਰੱਬ ਦੇ ਘਰ ਆ ਕੇ ਵੀ ਮਾੜੇ ਕੰਮ ਕਰਨ ਤੋਂ ਨਹੀਂ ਟਲਦੇ। ਇਹ ਇਸ ਵੀਡੀਓ ਵਿੱਚ ਦਿਖਾਈ ਦਿੰਦਾ ਹੈ।

ਇਸ ਵਿਅਕਤੀ ਨੂੰ ਨਾ ਤਾਂ ਸੀਸੀਟੀਵੀ ਕੈਮਰੇ ਦਾ ਡਰ ਸੀ ਅਤੇ ਨਾ ਹੀ ਉਸ ਰੱਬ ਦਾ ਜਿਸ ਅੱਗੇ ਸਾਰੀ ਦੁਨੀਆਂ ਸਿਰ ਝੁਕਾਉਂਦੀ ਹੈ। ਗੁਰਦੁਆਰਾ ਸਾਹਿਬ ਵਿੱਚ ਲੋਕ ਬਹੁਤ ਹੀ ਸ਼ਰਧਾ ਨਾਲ ਜਾਂਦੇ ਹਨ। ਕਈ ਲੋਕ ਤਾਂ ਨਹਾਉਣ ਧੋਣ ਤੋਂ ਬਾਅਦ ਕੁਝ ਖਾਂਦੇ ਪੀਂਦੇ ਵੀ ਨਹੀਂ ਸਗੋਂ, ਬਹੁਤ ਹੀ ਸ਼ਰਧਾ ਭਾਵਨਾ ਨਾਲ ਸੁੱਚੇ ਮੂੰਹ ਗੁਰਦੁਆਰਾ ਸਾਹਿਬ ਜਾਂਦੇ ਹਨ। ਪਰ ਜੇਕਰ ਸ਼ਰਧਾ ਨਾਲ ਗਏ ਸ਼ਰਧਾਲੂ ਦਾ ਬਟੂਆ ਚੋਰੀ ਹੋ ਜਾਵੇ ਤਾਂ ਕੀ ਕੀਤਾ ਜਾਵੇ। ਲੋਕ ਤਾਂ ਗੁਰੂ ਘਰ ਵਿੱਚ ਮੁਰਾਦਾਂ ਮੰਗਣ ਅਤੇ ਪਾਪ ਲਾਉਣ ਜਾਂਦੇ ਹਨ। ਪਰ ਕੁਝ ਅਜਿਹੇ ਵੀ ਹਨ। ਜੋ ਗੁਰੂ ਘਰ ਵਿੱਚ ਜਾ ਕੇ ਵੀ ਗਲਤ ਕੰਮ ਅਤੇ ਚੋਰੀ ਕਰਨ ਤੋਂ ਨਹੀਂ ਮੁੜਦੇ। ਕਹਿੰਦੇ ਹਨ ਕਿ ਜਿੱਥੇ ਸਾਨੂੰ ਗਲਤ ਕੰਮ ਕਰਦੇ ਕੋਈ ਨਹੀਂ ਦੇਖਦਾ, ਉੱਥੇ ਰੱਬ ਦੇਖਦਾ ਹੈ। ਪਰ ਲੋਕ ਰੱਬ ਦੇ ਘਰ ਵਿੱਚ ਵੀ ਰੱਬ ਤੋਂ ਨਹੀਂ ਡਰਦੇ।

ਅੰਮ੍ਰਿਤਸਰ ਦੇ ਗੁਰਦੁਆਰਾ ਬੀੜ ਸਾਹਿਬ ਵਿੱਚ ਕੱਤਕ ਦੀ ਸੰਗਰਾਂਦ ਵਾਲੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਆਈ ਇਸ ਸੰਗਤ ਵਿੱਚ ਇੱਕ ਨੀਲੀ ਦਸਤਾਰ ਵਾਲਾ ਵਿਅਕਤੀ ਵੀ ਗੁਰੂ ਘਰ ਆਇਆ। ਜਦੋਂ ਮੱਥਾ ਟੇਕ ਕੇ ਵਾਪਿਸ ਮੁੜੇ ਤਾਂ ਇਸ ਵਿਅਕਤੀ ਨੇ ਆਪਣੇ ਅੱਗੇ ਜਾ ਰਹੇ ਵਿਅਕਤੀ ਦੇ ਕੁੜਤੇ ਦੇ ਖੀਸੇ ਵਿੱਚੋਂ ਉਸ ਦਾ ਬਟੂਆ ਕੱਢ ਲਿਆ। ਇਸ ਵਿਅਕਤੀ ਦੇ ਬਟੂਏ ਵਿੱਚ 2300 ਰੁਪਏ ਦੱਸੇ ਜਾਂਦੇ ਹਨ। ਇਸ ਦੀ ਜਾਣਕਾਰੀ ਬਾਅਦ ਵਿੱਚ ਮਿਲੀ ਹੈ। ਜੇਬ ਵਿੱਚੋਂ ਬਟੂਆ ਚੋਰੀ ਕਰਨ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਜੋ ਕਿ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਹਰ ਪਾਸੇ ਇਸ ਵੀਡੀਓ ਦੀ ਚਰਚਾ ਹੈ।

Leave a Reply

Your email address will not be published. Required fields are marked *