Sunday, November 17, 2019
Home > News > ਗੁਰੂਘਰ ਮੱਥਾ ਟੇਕਣ ਗਏ ਮੁੰਡੇ ਦੀਆਂ ਚੀਕਾਂ ਸੁਣ ਭੱਜਿਆ ਬਜ਼ੁਰਗ, ਅੱਗੇ ਜੋ ਹੋਇਆ ਦੇਖਕੇ ਕੰਬ ਗਿਆ ਸਾਰਾ ਪਿੰਡ, ਦੇਖੋ ਵੀਡੀਓ

ਗੁਰੂਘਰ ਮੱਥਾ ਟੇਕਣ ਗਏ ਮੁੰਡੇ ਦੀਆਂ ਚੀਕਾਂ ਸੁਣ ਭੱਜਿਆ ਬਜ਼ੁਰਗ, ਅੱਗੇ ਜੋ ਹੋਇਆ ਦੇਖਕੇ ਕੰਬ ਗਿਆ ਸਾਰਾ ਪਿੰਡ, ਦੇਖੋ ਵੀਡੀਓ

ਥਾਣਾ ਜ਼ੀਰਾ ਦੇ ਪਿੰਡ ਸ਼ਾਹਬੁੱਕਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਨੂੰ ਬੰਦਿਆਂ ਨੇ ਮਿਲ ਕੇ ਇੱਕ ਬਜ਼ੁਰਗ ਸੁਖਵਿੰਦਰ ਸਿੰਘ ਦੀ ਜਾਨ ਲੈ ਲਈ। ਬਜ਼ੁਰਗ ਦਾ ਪੁੱਤਰ ਬਾਬਾ ਬੁੱਢਾ ਜੀ ਦੇ ਸਥਾਨ ਤੇ ਮੱਥਾ ਟੇਕ ਕੇ ਵਾਪਿਸ ਆਇਆ ਸੀ ਕਿ ਬੰਦਿਆਂ ਨੇ ਉਸ ਨੂੰ ਘੇਰ ਲਿਆ। ਉਹ ਤਾਂ ਭੱਜ ਗਿਆ ਪਰ ਉਸ ਦਾ ਬਜ਼ੁਰਗ ਪਿਤਾ ਪੁੱਤਰ ਨੂੰ ਛੁਡਾਉਣ ਲਈ ਆ ਗਿਆ। ਬੰਦਿਆਂ ਨੇ ਉਸ ਤੇ ਕਿਸੇ ਚੀਜ਼ ਨਾਲ ਵਾਰ ਕਰਕੇ ਉਸ ਦੀ ਜਾਨ ਲੈ ਲਈ। ਉਨ੍ਹਾਂ ਵਿੱਚੋਂ ਦੋ ਜਣੇ ਹਸਪਤਾਲ ਦਾਖਲ ਹਨ ਅਤੇ ਸੱਤ ਜਣੇ ਫ਼-ਰਾਰ ਹਨ। ਪੁਲਿਸ ਨੇ ਨੌਂ ਬੰਦਿਆਂ ਤੇ ਮਾਮਲਾ ਦਰਜ ਕਰ ਲਿਆ ਹੈ।

ਮ੍ਰਤਕ ਸੁਖਵਿੰਦਰ ਸਿੰਘ ਦੀ ਧੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਰਾ ਬਾਬਾ ਬੁੱਢਾ ਜੀ ਦੇ ਸਥਾਨ ਤੇ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ 9 ਬੰਦਿਆਂ ਨੇ ਘੇਰ ਲਿਆ। ਉਹ ਤਾਂ ਭੱਜ ਗਿਆ ਪਰ ਉਨ੍ਹਾਂ ਦਾ ਪਿਤਾ ਰੌਲਾ ਸੁਣ ਕੇ ਉੱਥੇ ਆ ਗਿਆ। ਦੋਸ਼ੀਆਂ ਨੇ ਬਹੁਤ ਬੁਰੀ ਤਰ੍ਹਾਂ ਉਨ੍ਹਾਂ ਤੇ ਵਾਰ ਕੀਤੇ। ਜਿਸ ਕਰਕੇ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਬੰਦੇ ਫੜੇ ਨਹੀਂ ਜਾਂਦੇ। ਉਹ ਦੇਹ ਦਾ ਸੰਸਕਾਰ ਨਹੀਂ ਕਰਨਗੇ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਨੂੰ ਰੰਜਿਸ਼ ਦੇ ਕਾਰਨ ਮਾਰਿਆ ਗਿਆ ਹੈ। ਇਹ ਮਾਮਲਾ ਪਾਰਟੀ ਬਾਜ਼ੀ ਦਾ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਨੇ ਬੰਦਿਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਨੌ ਜਾਣਿਆਂ ਤੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚੋਂ ਦੋ ਜਣੇ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹਨ ਅਤੇ ਸੱਤ ਜਣੇ ਫ਼ਰਾਰ ਹਨ। ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਤਿੰਨ ਪੁਲਿਸ ਪਾਰਟੀਆਂ ਬਣਾਈਆਂ ਹਨ। ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਦੀ ਗੱਲ ਆਖੀ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *