Monday, October 21, 2019
Home > News > ਇਟਲੀ ਦੀ ਸਿੱਖ ਸੰਗਤ ਦੁਬਾਰਾ ਸੱਚ ਸੁਣੋ ਦੀਪਿਕਾ ਰਣਵੀਰ ਦੇ ਵਿਆਹ ਚ ਨਹੀਂ ਹੋਇਆ ਨਿਰਾਦਰ ਗੁਰੂ ਮਹਾਰਾਜ ਦਾ……

ਇਟਲੀ ਦੀ ਸਿੱਖ ਸੰਗਤ ਦੁਬਾਰਾ ਸੱਚ ਸੁਣੋ ਦੀਪਿਕਾ ਰਣਵੀਰ ਦੇ ਵਿਆਹ ਚ ਨਹੀਂ ਹੋਇਆ ਨਿਰਾਦਰ ਗੁਰੂ ਮਹਾਰਾਜ ਦਾ……

ਕੁੱਝ ਸ਼ਰਾਰਤੀ ਹਿੰਦੂ ਕਹਿ ਰਹੇ ਆ ਕੇ ਰਣਵੀਰ ਦੀਪੀਕਾ ਨੇ ਸਿੱਖ ਮਰਿਆਦਾ ਨਾਲ ਵਿਆਹ ਕਿਉੰ ਕੀਤਾ ਤੇ ਕਈ ਸਾਡੇ ਸਿੱਖ ਪੰਥ ਦੇ ਬੰਦੇ ਵੀ ਇਸ ਆਨੰਦ ਕਾਰਜ ਦਾ ਵਿਰੋਧ ਕਰ ਰਹੇ ਆ…ਹਰ ਦੂਸਰਾ Bollywood Couple ਸਿੱਖ ਮਰਿਆਦਾ ਨਾਲ ਵਿਆਹ ਕਰਨ ਦੀ ਇਸ਼ਾ ਰੱਖਦਾ ਤੇ ਜੇ ਉਹ ਸ਼ਰਦਾ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਵਿਆਹ ਦੇ ਬੰਧਨ ਚ ਬਨਣਾ ਚਾਹੰਦੇ ਆ ਤਾੰ ਕਿਉੰ ਕੁੱਝ ਹਿੰਦੂ ਤੇ ਸਿੱਖ ਤੰਗਦਿੱਲ ਬਣ ਰਹੇ ਆ ਨਾਲੇ Brescia ਦੇ ਗੁਰੂਦੁਆਰੇ ਦੇ ਗ੍ਰੰਥੀ ਸਹਿਬਾਨ ਨੇ ਦੱਸਿਆ ਕੇ ਜਿਥੇ ਗੁਰੂ ਸਾਹਿਬ ਦੇ ਸਰੂਪ ਗਏ ਆਨੰਦ ਕਾਰਜ ਲਈ ਉਹ ਇਕ Villa ਯਾਣੀ ਕੇ ਹਵੈਲੀ ਨੁਮਾੰ ਜਗ੍ਹਾ ਸੀ ਨਾ ਕੇ ਹੋਟਲ….ਮੈੰ ਵੀ check ਕੀਤਾ ਹੈ ਕੇ ਉਹ ਹੋਟਲ ਨਹੀ ਇਕ Luxury Villa ਹੈ ਤੇ ਸੰਪੂਰਣ ਮਰਿਆਦਾ ਸਹਿਤ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਗਏ…..

ਮੈੰ ਥੱਲੇ ਗੁਰੂ ਘਰ brescia ਦੀ Clarification comment section ਵਿੱਚ ਪਾਈ ਹੈ ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਮੀਡੀਆ ਨੇ ਬੜੀ ਗੱਲ ਚੱਕੀ ਸੀ ਕਿ ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਸਮਾਗਮ ਤੋਂ ਬਾਅਦ ਜਦੋਂ ਇਟਲੀ ਵਸਦੇ ਕੁਝ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਵਿਆਹ ਸਮਾਗਮ ਲਈ ਹੋਟਲ ਵਿਚ ਲਿਜਾਇਆ ਗਿਆ ਹੈ ਤਾਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਮੁਤਾਬਕ ਇਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਇਸ ’ਤੇ ਇਤਰਾਜ਼ ਕੀਤਾ। ਇਸ ਸਬੰਧੀ ਇਟਲੀ ਵਿੱਚ ‘ਇੰਡੀਅਨ ਸਿੱਖ ਕਮਿਊਨਿਟੀ’ ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਲਈ ਸ਼ਹਿਰ ਬ੍ਰੇਸ਼ੀਆ ਸਥਿਤ ਗੁਰਦੁਆਰਾ ਸਿੰਘ ਸਭਾ, ਫਲੈਰੋ ਤੋਂ ਪਾਵਨ ਸਰੂਪ ਲਿਜਾਇਆ ਗਿਆ ਸੀ।

ਲੇਕ ਕੋਮੋ ਸ਼ਹਿਰ ਲਗਪਗ 150 ਕਿਲੋਮੀਟਰ ਦੂਰ ਹੈ।ਦੀਪਿਕਾ ਪਾਦੁਕੋਣ ਤੇ ਰਣਵੀਰ ਕਪੂਰ ਦਾ ਵਿਆਹ 14 ਤੇ 15 ਨਵੰਬਰ ਨੂੰ ਇਟਲੀ ਦੇ ਸ਼ਹਿਰ ਲੇਕ ਕੋਮੋ ਵਿੱਚ ਵਿਲਾ ਦੇਲ ਬਲਬਿਆਨੇਲੋ ਨਾਂਅ ਦੇ ਇਕ ਮਹਿਲਨੁਮਾ ਹੋਟਲ ਵਿੱਚ ਕੋਂਕਣੀ ਅਤੇ ਸਿੰਧੀ ਰਵਾਇਤਾਂ ਮੁਤਾਬਕ ਕੀਤਾ ਗਿਆ ਸੀ। ਫ਼ਿਲਮੀ ਜੋੜੀ ਦੇ ਪਰਿਵਾਰਾਂ ਅਤੇ ਚੋਣਵੇਂ ਮਹਿਮਾਨ ਇਸ ਵਿਆਹ ਵਿਚ ਸ਼ਾਮਲ ਹੋਣ ਲਈ ਇਟਲੀ ਪੁੱਜੇ ਸਨ। ਸਿੰਧੀ ਰਿਵਾਜ਼ ਮੁਤਾਬਕ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਲਈਆਂ ਅਤੇ ਸਿੱਖ ਰਹੁ ਰੀਤਾਂ ਮੁਤਾਬਕ ਆਨੰਦ ਕਾਰਜ ਹੋਇਆ ਸੀ।

Leave a Reply

Your email address will not be published. Required fields are marked *