Sunday, November 17, 2019
Home > News > ਕਰਤਾਰਪੁਰ ਲਾਂਘੇ ਰਾਹੀਂ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਵਾਲਿਆਂ ਲਈ ਆਈ ਵੱਡੀ ਖ਼ਬਰ ਤੇ ਹੁਣ !

ਕਰਤਾਰਪੁਰ ਲਾਂਘੇ ਰਾਹੀਂ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਵਾਲਿਆਂ ਲਈ ਆਈ ਵੱਡੀ ਖ਼ਬਰ ਤੇ ਹੁਣ !

ਅਗਰ ਤੁਸੀਂ ਬਿਨਾਂ ਪਾਸਪੋਰਟ ਤੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਬਾਬੇ ਨਾਨਕ ਜੀ ਦੇ ਜਨਮ ਅਸਥਾਨ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਲਾਜਮੀ ਹੈ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ‘ਚ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਸੰਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰੀਬ ਇੱਕ ਹਫਤਾ ਪਹਿਲੇ ਕੀਤੇ ਟਵੀਟ ਨੂੰ ਲੈ ਹਾਲੇ ਵੀ ਕਾਫੀ ਲੋਕਾਂ ਨੂੰ ਇਹ ਭੰਬਲਭੂਸਾ ਹੈ ਕਿ ਉਹ ਪਾਸਪੋਰਟ ਤੋਂ ਬਿਨਾਂ ਪਾਕਿਸਤਾਨ ਜਾ ਸਕਣਗੇ। ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸਰਧਾਲੂਆਂ ਨੂੰ ਹੁਣ ਪਾਸਪੋਰਟ ਤੋਂ ਬਿਨਾਂ ਜਾਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ।

ਦਰਅਸਲ ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ੍ਰੀ ਰਵੀਸ਼ ਕੁਮਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਸਮਝੌਤੇ ਮੁਤਾਬਿਕ ਪਾਸਪੋਰਟ ਜਰੂਰੀ ਹੈ ਅਤੇ ਹੁਣ ਪਾਸਪੋਰਟ ਤੋਂ ਬਿਨਾਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਨਹੀਂ ਜਾਇਆ ਜਾ ਸਕੇਗਾ। ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਲੀਅਰ ਕੀਤੀ ਹੈ। ਅਸਲ ਵਿੱਚ 1 ਨਵੰਬਰ ਨੂੰ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਹਨਾਂ ਐਲਾਨ ਕੀਤਾ ਸੀ ਕਿ ਭਾਰਤ ਦੇ ਉਹਨਾਂ ਸਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੋ ਦਰਸ਼ਨ ਦੀਦਾਰ ਵਾਸਤੇ ਕਰਤਾਰਪੁਰ ਆਉਣ ਦੇ ਇੱਛੁਕ ਹਨ।

ਪਰ ਬਾਅਦ ਵਿੱਚ ਬੁੱਧਵਾਰ ਨੂੰ ਪਾਕਿਸਤਾਨ ਆਰਮੀ ਦੇ ਬੁਲਾਰੇ ਨੇ ਸਾਫ ਕੀਤਾ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਆਉਣ ਵਾਲੇ ਹਰ ਸਰਧਾਲੂ ਲਈ ਪਾਸਪੋਰਟ ਜਰੂਰੀ ਹੈ। ਪਰ ਇਸ ਸਭ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਰਧਾਲੂ ਜਾਣ ਨੂੰ ਤਿਆਰਆਂ ਖਿੱਚ ਰੱਖੀਆਂ ਹਨਪਰ ਹੁਣ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਇਹ ਗੱਲ ਸਾਫ ਕਰਨ ਤੋਂ ਬਾਅਦ ਹੁਣ ਇਹ ਸ਼ੰਕਾ ਵੀ ਦੂਰ ਹੋ ਹੈ ਅਤੇ ਹੁਣ ਪਾਸਪੋਰਟ ਹੋਲਡਰ ਹੀ ਪਾਕਿਸਤਾਨ ਜਾ ਕੇ ਗੁਰੂਧਾਮਾਂ ਦੇ ਦਰਸ਼ਨ ਕਰ ਸਕਣਗੇ।

Leave a Reply

Your email address will not be published. Required fields are marked *