Sunday, November 17, 2019
Home > News > ਇਸ ਮੁਲਕ ਨੇ ਤਾਂ ਹੱਦ ਹੀ ਕਰ ਦਿੱਤੀ, ਜੇ ਬਾਹਰ ਜਾਣਾ ਹੈ ਤਾਂ ਵਿਆਹ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ, ਪੜ੍ਹੋ ਪੂਰੀ ਜਾਣਕਾਰੀ

ਇਸ ਮੁਲਕ ਨੇ ਤਾਂ ਹੱਦ ਹੀ ਕਰ ਦਿੱਤੀ, ਜੇ ਬਾਹਰ ਜਾਣਾ ਹੈ ਤਾਂ ਵਿਆਹ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ, ਪੜ੍ਹੋ ਪੂਰੀ ਜਾਣਕਾਰੀ

ਨਿਊਜ਼ੀਲੈਂਡ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਇੱਕ ਭਾਰਤੀ ਮੂਲ ਦਾ ਨੌਜਵਾਨ ਨਿਊਜ਼ੀਲੈਂਡ ਨੂੰ ਛੱਡ ਕੇ ਭਾਰਤ ਆਉਣ ਲਈ ਮਜ਼ਬੂਰ ਹੋ ਗਿਆ ਹੈ। ਉਸ ਨੇ ਭਾਰਤ ਆਉਣ ਲਈ ਫਲਾਈਟ ਵੀ ਬੁੱਕ ਕਰਵਾ ਲਈ ਹੈ। ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਦੀ ਮੰਗ ਹੈ ਕਿ ਵਿਆਹ ਤੋਂ ਪਹਿਲਾਂ ਪਤੀ ਪਤਨੀ ਦਾ ਇਕੱਠੇ ਰਹਿੰਦੇ ਹੋਣਾ ਜ਼ਰੂਰੀ ਹੈ। ਜਿਹੜੇ ਇਸ ਸ਼ਰਤ ਨੂੰ ਪੂਰਾ ਨਹੀਂ ਕਰਦੇ, ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਸਕਦਾ। ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਇਸ ਸ਼ਰਤ ਨੂੰ ਭਾਰਤੀ ਅਤੇ ਪਾਕਿਸਤਾਨੀ ਪੂਰਾ ਨਹੀਂ ਕਰ ਸਕਦੇ। ਕਿਉਂਕਿ ਸਾਡੇ ਸੱਭਿਆਚਾਰ ਵਿੱਚ ਵਿਆਹ ਤੋਂ ਪਹਿਲਾਂ ਪਤੀ ਪਤਨੀ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ।

ਇਕ ਭਾਰਤੀ ਨੌਜਵਾਨ ਨੇ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਨਿਊਜ਼ੀਲੈਂਡ ਲਿਜਾਣਾ ਚਾਹਿਆ। ਉਹ ਆਪ ਨਿਊਜ਼ੀਲੈਂਡ ਦਾ ਪੱਕਾ ਵਸਨੀਕ ਹੈ। ਜਦੋਂ ਇਮੀਗ੍ਰੇਸ਼ਨ ਵਿਭਾਗ ਨੇ ਉਸ ਦੀ ਅਰਜ਼ੀ ਤੇ ਕੋਈ ਗੌਰ ਨਾ ਕੀਤੀ ਤਾਂ ਉਸ ਨੇ ਵਾਪਿਸ ਆਪਣੇ ਮੁਲਕ ਪਰਤਣਾ ਹੀ ਬਿਹਤਰ ਸਮਝਿਆ। ਇਸ ਲਈ ਇਸ ਨੌਜਵਾਨ ਨੇ ਫਲਾਈਟ ਵੀ ਬੁੱਕ ਕਰਵਾ ਲਈ ਹੈ। ਸਾਡੇ ਮੁਲਕ ਵਿੱਚ ਅਰੇਂਜ ਮੈਰਿਜ ਕੀਤੀ ਜਾਂਦੀ ਹੈ ਅਤੇ ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦੇ ਇਕੱਠੇ ਰਹੇ ਨੂੰ ਸਾਡਾ ਸਮਾਜ ਮਾਨਤਾ ਨਹੀਂ ਦਿੰਦਾ। ਕੁਝ ਦਿਨ ਪਹਿਲਾਂ ਇੱਥੋਂ ਦੇ ਕੈਬਨਿਟ ਮੰਤਰੀ ਸ਼ੇਨ ਜੋਨਸ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਭਾਰਤੀਆਂ ਨੂੰ ਇਸ ਪਾਲਿਸੀ ਤੇ ਇਤਰਾਜ਼ ਹੈ।

ਉਹ ਅਗਲੀ ਫਲਾਈਟ ਰਾਹੀਂ ਵਾਪਿਸ ਜਾ ਸਕਦੇ ਹਨ। ਉਨ੍ਹਾਂ ਦੇ ਇਸ ਬਿਆਨ ਕਾਰਨ ਮਾਈਗ੍ਰੇਟ ਦੇ ਸੱਦੇ ਤੇ ਪਰਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਰੈਲੀ ਕੱਢੀ ਸੀ। ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਅਸਤੀਫੇ ਦੀ ਵੀ ਮੰਗ ਕੀਤੀ ਸੀ। ਭਾਵੇਂ ਉੱਤੋਂ ਦੀ ਪ੍ਰਧਾਨ ਮੰਤਰੀ ਨੇ ਮਾਈਗ੍ਰੇਸ਼ਨ ਵਿਭਾਗ ਨੂੰ ਪੁਰਾਣੀ ਨੀਤੀ ਤੇ ਹੀ ਕੰਮ ਕਰਨ ਲਈ ਕਿਹਾ ਹੈ। ਇਮੀਗ੍ਰੇਸ਼ਨ ਵਿਭਾਗ ਦੀਆਂ ਇਨ੍ਹਾਂ ਨੀਤੀਆਂ ਕਾਰਨ ਸਭ ਤੋਂ ਜ਼ਿਆਦਾ ਮਾਰ ਭਾਰਤੀ ਅਤੇ ਪਾਕਿਸਤਾਨੀਆਂ ਨੂੰ ਪੈ ਰਹੀ ਹੈ। ਕਿਉਂਕਿ ਇੱਥੇ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਦੀ ਇਜਾਜ਼ਤ ਨਹੀਂ ਹੈ। ਜਦ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਸ਼ਰਤ ਹੈ ਕਿ ਵਿਆਹ ਤੋਂ ਪਹਿਲਾਂ ਪਤੀ ਪਤਨੀ ਦਾ 12 ਮਹੀਨੇ ਇਕੱਠੇ ਰਹਿਣਾ ਜ਼ਰੂਰੀ ਹੈ।

Leave a Reply

Your email address will not be published. Required fields are marked *