Sunday, November 17, 2019
Home > News > ਇਹ ਵੀਡਿਓ ਹਰ ਮਾਂ ਬਾਪ ਦੇਖ ਲਵੇ, ਇਸ ਥਾਣੇਦਾਰ ਨੇ ਸੋਚਾਂ ਵਿੱਚ ਪਾ ਦਿੱਤੇ ਲੋਕ …

ਇਹ ਵੀਡਿਓ ਹਰ ਮਾਂ ਬਾਪ ਦੇਖ ਲਵੇ, ਇਸ ਥਾਣੇਦਾਰ ਨੇ ਸੋਚਾਂ ਵਿੱਚ ਪਾ ਦਿੱਤੇ ਲੋਕ …

ਮਾਤਾ- ਪਿਤਾ ਦਾ ਸਾਡੇ ਜੀਵਨ ਵਿੱਚ ਇੱਕ ਮਹੱਤਵਪੂਰਣ ਸਥਾਨ ਹੈ। ਮਾਂ-ਬਾਪ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਇਹ ਰਿਸ਼ਤਾ ਨਾ ਸਿਰਫ਼ ਇਨਸਾਨ ਬਲਕਿ ਹਰ ਪਸ਼ੂ ਪੰਛੀ ਅਤੇ ਹਰ ਜੀਵ ਜੰਤੂ ਲਈ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਮਾਂ-ਬਾਪ ਲਈ ਉਹਨਾਂ ਦੇ ਬੱਚੇ ਹੀ ਉਹਨਾਂ ਦਾ ਸਹਾਰਾ ਬਣਦੇ ਹਨ। ਪਰ ਸਮੇਂ ਦੇ ਬਦਲਦੇ ਬੱਚਿਆਂ ਦਾ ਆਪਣੇ ਮਾਪਿਆਂ ਦੇ ਪ੍ਰਤੀ ਰਵੱਈਏ ਵਿੱਚ ਕੁਝ ਪਰਿਵਰਤਨ ਆ ਗਿਆ ਹੈ। ਇਸੇ ਕਰਕੇ ਹੁਣ ਬਹੁਤੇ ਘਰਾਂ ਵਿੱਚ ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਦੇ ਪ੍ਰਤੀ ਪਿਆਰ ਵਿੱਚ ਬਦਲਾਅ ਦਿਖਾਈ ਦੇਣ ਲੱਗਾ ਹੈ। ਇਸ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਘੱਟ ਰਹੀਆਂ ਹਨ। ਪੈਸੇ ਦੀ ਅੰਨ੍ਹੀ ਦੌੜ ਸਦਕਾ ਅਤੇ ਸਮੇਂ ਦੀ ਬਹੁਤ ਘਾਟ ਹੋਣ ਕਰਕੇ ਪਰਿਵਾਰ ਟੁੱਟ ਰਹੇ ਹਨ। ਬੱਚਿਆਂ ਦੇ ਕੋਲ ਆਪਣੇ ਮਾਪਿਆਂ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਜਿਸ ਨਾਲ ਕਿ ਉਹ ਆਪਣੇ ਮਪਿਆਂ ਦੀ ਵਧੀਆ ਦੇਖਭਾਲ ਕਰਨ ਅਤੇ ਉਹਨਾ ਨੂੰ ਸਮਾਂ ਦੇ ਸਕਣ। ਬੱਚੇ ਤਾਂ ਬਸ ਆਪਣੀ ਦੁਨੀਆਂ ਵਿੱਚ ਹੀ ਵਿਅਸਤ ਰਹਿੰਦੇ ਹਨ। ਮਾਂ ਅਤੇ ਬਾਪ ਦੋਵੇਂ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਕੰਮ-ਕਾਜੀ ਹੋ ਗਏ ਹਨ। ਘਰੋਂ ਬਾਹਰ ਕੰਮ ਕਰਨ ਜਾਣ ਕਰਕੇ ਕਈ ਵਾਰ ਮਾਂ-ਬਾਪ ਦੀ ਬੱਚਿਆਂ ਉਤੇ ਨਿਗਰਾਨੀ ਬਹੁਤ ਘੱਟ ਜਾਂਦੀ ਹੈ ਅਤੇ ਬੱਚੇ ਵਿਗੜ ਵੀ ਜਾਂਦੇ ਹਨ। ਮਾਂ-ਬਾਪ ਦੇ ਕੰਮ-ਕਾਜੀ ਹੋਣ ਕਰਕੇ ਹੀ ਬਹੁਤ ਸਾਰੇ ਸੰਯੁਕਤ ਪਰਿਵਾਰਾਂ ਦੀ ਗਿਣਤੀ ਘੱਟ ਹੋਣ ਲੱਗ ਪਈ ਹੈ ਅਤੇ ਪਰਿਵਾਰ ਬਹੁਤ ਛੋਟੇ ਹੋਣ ਲੱਗ ਪਏ ਹਨ। ਮਾਂ-ਬਾਪ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਉਹ ਆਪਣੇ ਬੱਚਿਆਂ ਲਈ ਜੀਵਨ ਵਿੱਚ ਹਰ ਬਲਿਦਾਨ ਕਰਨ ਲਈ ਤਿਆਰ ਹੋ ਜਾਂਦੇ ਹਨ।

ਇਸੇ ਕਰਕੇ ਉਹ ਆਪਣੇ ਬੱਚਿਆਂ ਦੀ ਹਰ ਛੋਟੀ ਵੱਡੀ ਇੱਛਾ ਨੂੰ ਵੀ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਮਾਪਿਆਂ ਦਾ ਦੇਣਾ ਕੋਈ ਵੀ ਬੱਚਾ ਆਪਣੇ ਇਸ ਜਨਮ ਵਿੱਚ ਕਦੇ ਵੀ ਨਹੀਂ ਦੇ ਸਕਦਾ। ਪੈਸੇ ਕਰਕੇ ਹੀ ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਨੂੰ ਛੱਡ ਰਹੇ ਹਨ। ਕਈ ਵਾਰ ਤਾਂ ਹਾਲਾਤ ਇਹ ਬਣ ਜਾਂਦੇ ਹਨ ਕਿ ਪਿਤਾ ਦੀ ਮੌਤ ਤੋਂ ਬਾਅਦ ਮਾਂ ਨੂੰ ਸੰਭਾਲਣਾ ਵੀ ਬੱਚਿਆਂ ਲਈ ਬਹੁਤ ਔਖਾ ਹੋ ਜਾਂਦਾ ਹੈ। ਕਈ ਘਰਾਂ ਵਿੱਚ ਤਾਂ ਭਰਾਵਾਂ ਭੈਣਾਂ ਦੀ ਆਪਸੀ ਨਰਾਜ਼ਗੀ ਕਰਕੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਧੇਰੇ ਬੱਚੇ ਹੁੰਦੇ ਸਨ ਅਤੇ ਉਹ ਆਪਣੇ ਮਾਪਿਆਂ ਨੂੰ ਵਧੀਆਂ ਢੰਗ ਨਾਲ ਸੰਭਾਲ ਲੈਂਦੇ ਸਨ ਪਰ ਅਜਕਲ ਤਾਂ ਮਾਪਿਆਂ ਦਾ ਇੱਕ ਜਾਂ ਦੋ ਬੱਚਾ ਹੀ ਹੁੰਦਾ ਹੈ ਅਤੇ ਉਹ ਵੀ ਆਪਣੇ ਮਾਂ ਬਾਪ ਨੂੰ ਸੰਭਾਲਣ ਵਿੱਚ ਘੌਲ੍ਹ ਕਰਦਾ ਹੈ। ਕੁਝ ਵਿਅਸਤ ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਘਰ ਵਿੱਚ ਨੌਕਰ ਰੱਖ ਲੈਂਦੇ ਹਨ ਪਰ ਉਹਨਾ ਨੌਕਰਾਂ ਦੇ ਸਿਰ ਤੇ ਕਈ ਵਾਰ ਬੱਚੇ ਬਹੁਤ ਜ਼ਿਆਦਾ ਵਿਗੜ ਜਾਂਦੇ ਹਨ ਅਤੇ ਇਸ ਦਾ ਖਾਮਿਆਜਾ ਅਖੀਰ ਮਾਪਿਆਂ ਨੂੰ ਹੀ ਭੁਗਤਣਾ ਪੈਂਦਾ ਹੈ। ਮਾਂ-ਬਾਪ ਅਤੇ ਬਚਿਆਂ ਵਿੱਚ ਵੱਧ ਰਹੀਆਂ ਇਹਨਾ ਪਰਿਵਾਰਕ ਦਰਾਰਾਂ ਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਕੁਝ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ।

ਨਾਲ ਜੇਕਰ ਨਿਭਾਇਆ ਜਾਵੇ ਤਾਂ ਹੀ ਇਹਨਾ ਰਿਸ਼ਤਿਆਂ ਦੀ ਬੁਨਿਆਦ ਮਜਬੂਤ ਹੁੰਦੀ ਹੈ ਅਤੇ ਰਿਸ਼ਤਿਆਂ ਦਾ ਨਿੱਘ ਹੋਰ ਵੱਧਦਾ ਹੈ। ਇਹ ਜਾਨਣਾ ਹਰ ਇੱਕ ਲਈ ਜ਼ਰੂਰੀ ਹੈ ਕਿ ਕੋਈ ਵੀ ਪਰਿਵਾਰ ਮਾਂ-ਬਾਪ ਤੋਂ ਬਿਨਾਂ ਸੰਪੂਰਣ ਨਹੀਂ ਹੁੰਦਾ। ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਆਪਣੇ ਮਾਂ-ਬਾਪ ਨਾਲ ਪਿਆਰ ਅਤੇ ਆਦਰ ਸਤਿਕਾਰ ਦੀ ਭਾਵਨਾ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਵੀ ਮਾਂ-ਬਾਪ ਦੇ ਸਤਿਕਾਰ ਦੇ ਲਈ ਉਹਨਾ ਨੂੰ ਪ੍ਰੇਰਿਤ ਕੀਤਾ ਜਾਵੇ। ਕੁਝ ਅਗਿਆਨੀ ਅਤੇ ਨਾਸਮਝ ਬੱਚੇ ਜੋ ਕੁਝ ਬੇਗ਼ਾਨੇ ਲੋਕਾਂ ਦੀਆਂ ਗਲਾਂ ਵਿੱਚ ਆ ਕੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜ ਦਿੰਦੇ ਹਨ ਉਹਨਾਂ ਨੂੰ ਵੀ ਆਪਣੀ ਸੋਚ ਵਿੱਚ ਬਦਲਾਅ ਲੈ ਕੇ ਆਉਣਾ ਪਵੇਗਾ। ਮਾਂ-ਬਾਪ ਤਾਂ ਹਮੇਸ਼ਾਂ ਆਪਣੇ ਬੱਚਿਆਂ ਦੀ ਪੂਰੀ ਪਰਵਰਿਸ਼ ਕਰਦੇ ਹਨ ਪਰ ਜਦੋਂ ਉਹਨਾਂ ਨੂੰ ਸੰਭਾਲਣ ਦਾ ਸਮਾਂ ਆਉਂਦਾ ਹੈ ਤਾਂ ਬੱਚੇ ਆਪਣਾ ਧਰਮ ਨਿਭਾਉਣ ਤੋਂ ਕਿਉਂ ਦੂਰ ਭੱਜਦੇ ਹਨ? ਇਸ ਗਲ ਬਾਰੇ ਹਰ ਬੱਚੇ ਨੂੰ ਆਪਣੇ ਮਾਪਿਆਂ ਦੇ ਪ੍ਰਤੀ ਸੋਚਣਾ ਜ਼ਰੂਰੀ ਹੈ।

ਬਜ਼ੁਰਗ ਮਾਪਿਆਂ ਨੂੰ ਤਾਂ ਸਗੋਂ ਜ਼ਿਆਦਾ ਸਾਂਭ ਸੰਭਾਲ ਕਰਨ ਦੀ ਲੋੜ ਹੁੰਦੀ ਹੈ ਜਿਸ ਨੂੰ ਅਕਸਰ ਸਾਡੇ ਨੌਜਵਾਨ ਸਵਿਕਾਰ ਨਹੀਂ ਕਰਦੇ ਅਤੇ ਇਸ ਜ਼ਿੰਮੇਵਾਰੀ ਨੂੰ ਇੱਕ ਮੁਸੀਬਤ ਕਹਿ ਕੇ ਇਸ ਤੋਂ ਭੱਜਣ ਲੱਗਦੇ ਹਨ। ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਸੰਯੁਕਤ ਪਰਿਵਾਰਾਂ ਦੀ ਮਹੱਤਤਾ ਬਾਰੇ ਦਸਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਮਾਪਿਆਂ ਨੂੰ ਪੂਰਾ ਆਦਰ ਅਤੇ ਸਤਿਕਾਰ ਦੇਣ। ਮਾਪਿਆਂ ਨੂੰ ਵੀ ਢੱਲਦੀ ਉਮਰ ਵਿੱਚ ਆਪਣੇ ਸੁਭਾਅ ਨੂੰ ਅਤੇ ਆਪਣੇ ਬੱਚਿਆਂ ਪ੍ਰਤੀ ਰਵਈਏ ਨੂੰ ਬਦਲਣ ਦੀ ਲੋੜ ਹੁੰਦੀ ਹੈ। ਮਾਪਿਆਂ ਦਾ ਇਹ ਰਿਸ਼ਤਾ ਕਿਸੇ ਖਾਸ ਦਿਵਸ ਦੇ ਵੱਜੋਂ ਮਨਾਉਣ ਨਾਲੋਂ ਹਰ ਦਿਵਸ ਹੀ ਮਾਂ-ਬਾਪ ਦੇ ਦਿਵਸ ਵੱਜੋਂ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਮਾਪਿਆਂ ਦਾ ਆਪਣੇ ਬੱਚਿਆਂ ਉਤੇ ਭਰੋਸਾ ਕਦੇ ਵੀ ਡਗਮਗਾਏ ਨਹੀਂ ਅਤੇ ਉਹਨਾਂ ਦੇ ਬੱਚੇ ਉਹਨਾਂ ਲਈ ਸਾਰੀ ਉਮਰ ਇੱਕ ਸ਼ਕਤੀ ਬਣਕੇ ਉਹਨਾ ਨਾਲ ਮਿਲਜੁਲ ਕੇ ਰਹਿਣ। ਇਸ ਦਿਵਸ ਉਤੇ ਇਹ ਪ੍ਰਣ ਕੀਤਾ ਜਾਵੇ ਕਿ

ਹਰ ਦਿਨ ਨੂੰ ਮਾਤਾ ਪਿਤਾ ਦੇ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਖੁਸ਼ੀਆਂ ਭਰੇ ਉਪਰਾਲੇ ਕੀਤੇ ਜਾਣ।ਮਾਂ-ਬਾਪ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹ ਇਸ ਜੀਵਨ ਦੇ ਵਿੱਚ ਇਕੱਲੇ ਅਤੇ ਬੇਬਸ ਹਨ। ਇਸ ਲਈ ਆਉ ਅਸੀਂ ਸਾਰੇ ਇਸ ਮਾਂ-ਬਾਪ ਦਿਵਸ ਦੇ ਮੌਕੇ ਉਤੇ ਇਹ ਪ੍ਰਣ ਕਰੀਏ ਕਿ ਆਪਣੇ ਮਾਪਿਆਂ ਲਈ ਜਿਨਾਂ ਨੇ ਸਾਨੂੰ ਜੀਵਨ ਦਿੱਤਾ ਅਸੀਂ ਆਪਣੀ ਜਾਨ ਤੱਕ ਵੀ ਦੇ ਸਕੀਏ ਤਾਂ ਇਸ ਵਿੱਚ ਸਾਨੂੰ ਕਿਸੇ ਤਰਾਂ ਦੀ ਕੋਈ ਤਕਲੀਫ਼ ਨਾ ਹੋਵੇ ਅਤੇ ਸਾਰੇ ਬੱਚੇ ਆਪਣੇ ਮਾਪਿਆਂ ਨਾਲ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ।

Leave a Reply

Your email address will not be published. Required fields are marked *