Sunday, November 17, 2019
Home > News > ਪੰਜਾਬ ਦਾ ਇੱਕ ਅਜਿਹਾ ਪਿੰਡ ਜਿਸਨੂੰ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਬਾਰੇ ਨਹੀਂ ਪਤਾ

ਪੰਜਾਬ ਦਾ ਇੱਕ ਅਜਿਹਾ ਪਿੰਡ ਜਿਸਨੂੰ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਬਾਰੇ ਨਹੀਂ ਪਤਾ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੂਰੀ ਦੁਨੀਆਂ ਵਿੱਚ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ,ਸਾਰੇ ਦੇਸ਼ ਵਿਚੋਂ ਸੰਗਤਾਂ ਜੋਰਾਂ ਸ਼ੋਰਾਂ ਤੇ ਗੁਰੂਦੁਆਰਾ ਸੁਲਤਾਨਪੁਰ ਲੋਧੀ ਪੁਹੰਚ ਰਹੇ ਨੇਂ ,ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਖੂਬ ਪ੍ਰਚਾਰ ਕਰ ਰਹੀ ਹੈ ਤੇ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਬੁਲਾ ਰਹੀ ਹੈ ਉਥੇ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸਿਰਫ 10 ਕਿਲੋਮੀਟਰ ਦੂਰ ਪੈਂਦਾ ਇੱਕ ਪਿੰਡ ਮਸੋਲ ਅਜਿਹਾ ਪਿੰਡ ਹੈ ਜਿਸ ਪਿੰਡ ਵਾਲਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਤਸਵ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਹੈ ਕਿ

ਸਰਕਾਰ ਇਸ ਤਰ੍ਹਾਂ ਮਨਾਂ ਰਹੀ ਹੈ । ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਪਿੰਡ ਦੇ ਲੋਕਾਂ ਨੇਂ ਇੱਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਲੱਗਦਾ ਸਰਕਾਰ ਸਾਡੇ ਪਿੰਡ ਨੂੰ ਪੰਜਾਬ ਵਿੱਚ ਮੰਨਦੀ ਹੀ ਨਹੀਂ ਪਿੰਡ ਦੀ ਹਾਲਤ ਦਾ ਜਾਇਜ਼ਾ ਤੁਸੀਂ ਇਸ ਗੱਲ ਤੋਂ ਲੱਗਾ ਸਕਦੇ ਹੋ ਕਿ ਇਸ ਨੂੰ ਜਾਣ ਲਈ ਪੱਕੀ ਸੜਕ ਤੱਕ ਨਹੀਂ ਹੈ ਤੇ ਪਿੰਡ ਹੋਰਾਂ ਪਿੰਡਾਂ ਵਾਂਗ ਮੁੱਢਲੀਆਂ ਸੁਵਿਧਾਵਾਂ ਤੋਂ ਵਾਝਾਂ ਹੈ, ਪੰਜਾਬ ਵਿੱਚ ਕਿੰਨੀਆਂ ਸਰਕਾਰਾਂ ਆਈਆਂ ਪਰ ਪਿੰਡ ਨੂੰ ਜਾਣ ਵਾਲੀ ਸੜਕ ਤੱਕ ਨੀ ਬਣੀ ਜਿਸ ਕਾਰਣ ਪਿੰਡ ਵਿਕਾਸ ਤੋਂ ਵਾਂਝਾ ਹੀ ਹੈ ਤੇ ਪਿੰਡ ਵਿੱਚ ਆਉਣ ਜਾਣ ਦੀ ਬੜੀ ਦਿਕਤ ਹੈ , ਪਿੰਡ ਵਿਚ ਇੱਕ ਪ੍ਰਾਇਮਰੀ ਸਕੂਲ ਹੈ।

ਸਕੂਲ ਵਿੱਚ ਪੜਾਈ ਲਈ ਬੱਚੇ ਤਾਂ ਨੇ ਪਰ ਅਧਿਆਪਕ ਇਕ ਹੀ ਹੈ ਜੋ ਸਾਰੀਆਂ ਕਲਾਸਾਂ ਨੂੰ ਸਾਰੇ ਵਿਸ਼ੇ ਪੜਾਉਂਦਾ ਹੈ ,ਜਦੋ ਸਕੂਲ ਦੇ ਅਧਿਆਪਕ ਨਾਲ ਗੱਲ ਕੀਤੀ ਤਾਂ ਉਹਨਾਂ ਨੇਂ ਦੱਸਿਆ ਕਿ ਇਸ ਪਿੰਡ ਆਉਣ ਜਾਣ ਦਾ ਕੋਈ ਪ੍ਰਬੰਧ ਨੀ ਹੈ ਜਿਸ ਕਾਰਣ ਇੱਥੇ ਜਲਦੀ ਕੋਈ ਅਧਿਆਪਕ ਆਉਂਦਾ ਨਹੀਂ ਜੋ ਪਹਿਲਾਂ ਆਏ ਵੀ ਹਨ ਉਹਨਾਂ ਨੇਂ ਆਪਣੀ ਬਦਲੀ ਕਰਵਾ ਲਈ ,ਓਹਨਾ ਨੇਂ ਇੱਥੋਂ ਤੱਕ ਕਿਹਾ ਕਿ ਜੇ ਉਹ ਖੁਦ ਚਲੇ ਗਏ ਇੱਥੋਂ ਤਾਂ ਵੀ ਇਥੇ ਕਿਸੇ ਹੋਰ ਅਧਿਆਪਕ ਨੇਂ ਨਹੀਂ ਆਉਣਾ।

Leave a Reply

Your email address will not be published. Required fields are marked *