Monday, October 21, 2019
Home > News > ਐਵੇਂ ਨਹੀਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਗਮੀਤ ਬਰਾੜ, ਅਕਾਲੀ ਦਲ ਵੱਲੋਂ ਇਸ ਜਗ੍ਹਾ ਤੋਂ ਲੜ ਸਕਦੇ ਹਨ ਚੋਣ

ਐਵੇਂ ਨਹੀਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਗਮੀਤ ਬਰਾੜ, ਅਕਾਲੀ ਦਲ ਵੱਲੋਂ ਇਸ ਜਗ੍ਹਾ ਤੋਂ ਲੜ ਸਕਦੇ ਹਨ ਚੋਣ

ਪੰਜਾਬ ‘ਚ ਕਾਂਗਰਸ ਪਾਰਟੀ ਤੋਂ 2 ਵਾਰ ਐੱਮ. ਪੀ. ਜਿੱਤੇ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਦੀਆਂ ਖਬਰਾਂ ਅਤੇ ਨਵੀਂ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਹਲਕੇ ‘ਚ ਸਿਆਸੀ ਸਰਗਰਮੀਆਂ ਨੂੰ ਗਰਮਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਜਗਮੀਤ ਬਰਾੜ ਦੀਆਂ 19 ਅਪ੍ਰੈਲ ਨੂੰ ਸੁਖਬੀਰ ਬਾਦਲ ਦੀ ਹਾਜ਼ਰੀ ‘ਚ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ‘ਚ ਸ਼ਾਮਲ ਹੋਣ ਦੀਆਂ ਖਬਰਾਂ ਦੇ ਬਾਵਜੂਦ ਉਨ੍ਹਾਂ ਵਲੋਂ ਕੋਈ ਪ੍ਰਕਿਰਿਆ ਨਾ ਦੇਣ ਕਰ ਕੇ ਇਸ ਖਬਰ ਦੀ ਅਸਿੱਧੇ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ।ਮੁਸ਼ਕਲ ਦੀ ਘੜੀ ‘ਚ ਫਸੇ ਅਕਾਲੀ ਦਲ ਲਈ ਬਠਿੰਡਾ ਦੇ ਨਾਲ-ਨਾਲ ਫਿਰੋਜ਼ਪੁਰ ਤੋਂ ਚੋਣ ਲੜਨਾ ਔਖਾ ਪੈਂਡਾ ਸਾਬਤ ਹੋ ਰਿਹਾ ਸੀ।

ਇਸ ਲਈ ਕਿਸੇ ਸਮੇਂ ਤੱਕ ਆਪਸ ‘ਚ ਕੱਟੜ ਵਿਰੋਧੀ ਰਹੇ ਸੁਖਬੀਰ ਬਾਦਲ ਨੇ ਆਪਣਾ ਰਸਤਾ ਆਸਾਨ ਕਰਨ ਲਈ ਜਗਮੀਤ ਬਰਾੜ ਨਾਲ ਹੱਥ ਮਿਲਾ ਲਿਆ ਜਾਪਦਾ ਹੈ। ਜਗਮੀਤ ਬਦਲਣਗੇ ਸਮੀਕਰਨਇਸ ਗੱਲ ਸਬੰਧੀ ਇਲਾਕੇ ‘ਚ ਚਰਚਾ ਹੈ ਕਿ ਕੀ ਪਹਿਲਾਂ 3 ਵਾਰ ਫਿਰੋਜ਼ਪੁਰ ਤੋਂ ਹਾਰ ਦਾ ਮੂੰਹ ਵੇਖਣ ਵਾਲੇ ਬਰਾੜ ਅਕਾਲੀ ਦਲ ਦੀ ਬੇੜੀ ਪਾਰ ਲਾਉਣ ‘ਚ ਮਦਦਗਾਰ ਸਾਬਤ ਹੋਣਗੇ। ਸਮਝਿਆ ਜਾ ਰਿਹਾ ਹੈ ਕਿ ਇਸ ਹਲਕੇ ‘ਚ ਅਕਾਲੀ ਦਲ ਦਾ ਵੋਟ ਬੈਂਕ ਹੈ, ਉੱਥੇ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਪਿਛਲੀਆਂ ਚੋਣਾਂ ‘ਚ ਬਰਾੜ ਦਾ ਤਕੜਾ ਜਨ-ਆਧਾਰ ਰਿਹਾ ਹੈ ਪਰ 10 ਸਾਲ ਦੇ ਵਕਫੇ ਤੋਂ ਬਾਅਦ ਉਹ ਇਨ੍ਹਾਂ ਹਲਕਿਆਂ ‘ਚ ਆਪਣਾ ਆਧਾਰ ਕਾਇਮ ਰੱਖੀ ਬੈਠੇ ਹਨ,

ਇਹ ਵੇਖਣਾ ਬਾਕੀ ਹੈ। ਪਹਿਲਾਂ 3 ਵਾਰ ਹਾਰ ਚੁੱਕੇ ਹਨ ਫਿਰੋਜ਼ਪੁਰ ਤੋਂ ਜੇਕਰ ਜਗਮੀਤ ਬਰਾੜ ਅਕਾਲੀ ਦਲ ‘ਚ ਸ਼ਾਮਲ ਹੋ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਬਣਦੇ ਹਨ ਤਾਂ ਇਹ ਉਨ੍ਹਾਂ ਦੀ ਇਸ ਹਲਕੇ ਤੋਂ ਚੌਥੀ ਚੋਣ ਹੋਵੇਗੀ। ਹਾਲਾਂਕਿ ਇਸਤੋਂ ਪਹਿਲਾਂ ਉਹ ਇਸ ਹਲਕੇ ਤੋਂ ਤਿੰਨ ਵਾਰ ਹਾਰ ਚੁੱਕੇ ਹਨ।ਜਗਮੀਤ ਦੀ ਚੜ੍ਹਤ ਉਸ ਵੇਲੇ ਹੋਈ, ਜਦੋਂ ਉਨ੍ਹਾਂ 1999 ‘ਚ ਫਰੀਦਕੋਟ ਪਾਰਲੀਮੈਂਟ ਸੀਟ ਕਾਂਗਰਸ ਵਲੋਂ ਸੂਬੇ ‘ਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਨੂੰ ਹਰਾ ਦਿੱਤਾ ਸੀ।

Leave a Reply

Your email address will not be published. Required fields are marked *