Categories
News

ਜਦੋਂ ਖੁਦ ਹੀ ਜਹਾਜ਼ ਲੈਕੇ ਉੱਡਿਆ ਯਾਤਰੀ – ਤਾਜਾ ਵੱਡੀ ਖਬਰ ਇੰਡੀਆ ਤੋਂ

ਅੱਜ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਯਾਤਰੀ ਪੁਣੇ ਤੋਂ ਦਿੱਲੀ ਤੱਕ ਖ਼ੁਦ ਹੀ ਹਵਾਈ ਜਹਾਜ਼ ਉਡਾ ਲਿਆਇਆ। ਦਰਅ ਸਲ, ਅਸਮਾਨ ਵਿੱਚ ਧੁੰਦ ਪੈਣ ਕਾਰਨ ਉਡਾਣ ਵਿੱਚ ਦੇਰੀ ਹੋ ਰਹੀ ਸੀ। ਫਿਰ ਇਕ ਯਾਤਰੀ ਨੇ ਜਹਾਜ਼ ਦਾ ਸਟੇਅਰਿੰਗ ਸੰਭਾਲਿਆ ਤੇ ਸੁਰੱਖਿਅਤ ਲੈਂਡਿੰਗ ਕਰਵਾਈ। ਪੂਰਾ ਮਾਮਲਾ ਸ਼ਨੀਵਾਰ ਸਵੇਰ ਦਾ ਹੈ।

ਨਿਊਜ਼ ਏਜੰਸੀ ਅਨੁਸਾਰ ਬੀਤੇ ਸ਼ਨੀਵਾਰ ਸਵੇਰੇ ਇੰਡੀਗੋ ਦੀ ਉਡਾਣ ਨੇ ਪੁਣੇ ਤੋਂ ਦਿੱਲੀ ਆਉਣਆ ਸੀ ਪਰ ਉਡਾਣ ਤੋਂ ਪਹਿਲਾਂ ਹੀ ਏਅਰ ਲਾਈਨ ਮੈਨੇਜਮੈਂਟ ਨੂੰ ਦੱਸਿਆ ਗਿਆਕਿ ਦਿੱਲੀ ਏਅਰਪੋਰਟ ‘ਤੇ ਧੁੰਦ ਛਾਈ ਹੋਈ ਹੈ। ਹਾਲਾਂਕਿ, ਯਾਤਰੀ ਇਸ ਐਲਾਨ ਤੋਂ ਪਹਿਲਾਂ ਜਹਾਜ਼ ਵਿੱਚ ਸਵਾਰ ਹੋ ਗਏ ਸੀ।

ਹਾਲਾਂਕਿ, ਅਜਿਹੀ ਸਥਿਤੀ ਵਿੱਚ ਸਿਰਫ ਕੈਟ-3ਬੀ ਦੀ ਸਿਖਲਾਈ ਪ੍ਰਾਪਤ ਪਾਇਲਟ ਹੀ ਜਹਾਜ਼ ਨੂੰ ਉਡਾਉਂਦੇ ਹਨ ਪਰ ਇਸ ਸਮੇਂ ਕੋਈ ਵੀ ਅਜਿਹਾ ਪਾਇਲਟ ਜਹਾਜ਼ ਵਿੱਚ ਮੌਜੂਦ ਨਹੀਂ ਸੀ। ਜੋ ਇਸ ਜਹਾਜ਼ ਨੂੰ ਉਡਾ ਲੈਂਦਾ ਉਸੇ ਸਮੇਂ, ਹਵਾਈ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਜਹਾਜ਼ ਨੂੰ ਉਡਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੀ ਸਥਿਤੀ ਲਈ ਸਿੱਖਿਅਤ ਹੈ ਤੇ ਜਹਾਜ਼ ਦੀ ਉਡਾਣ ਭਰਨ ਵਿੱਚ ਵੀ ਸਮਰੱਥ ਹੈ।

ਇਸ ਬੇਨਤੀ ਦੇ ਬਾਅਦ, ਉਸ ਨੂੰ ਸਾਰੀ ਪ੍ਰਕਿਰਿਆ ਵਿੱਚੋਂ ਲੰਘਣ ਦੇ ਬਾਅਦ ਜਹਾਜ਼ ਉਡਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਤੋਂ ਬਾਅਦ ਯਾਤਰੀ ਜਹਾਜ਼ ਉਡਾ ਕੇ ਦਿੱਲੀ ਪਹੁੰਚਿਆ ਤੇ ਦਿੱਲੀ ਏਅਰਪੋਰਟ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਦਿੱਤੀ ਗਈ।

Leave a Reply

Your email address will not be published. Required fields are marked *