Categories
News

ਹੁਣੇ ਹੁਣੇ ਪੰਜਾਬ ਦੇ ਸਕੂਲਾਂ ਲਈ ਹੋਇਆ ਐਲਾਨ ਬੱਚਿਆਂ ਚ ਛਾਈ ਖੁਸ਼ੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ । ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ । ਇਸ ਤਬਦੀਲੀ ਦੇ ਤਹਿਤ ਵਿਭਾਗ ਵੱਲੋਂ ਸਵੇਰ ਦੀ ਸਭਾ ਦਾ ਸਮਾਂ 30 ਮਿੰਟ ਤੋਂ ਘਟਾ ਕੇ 20 ਮਿੰਟ ਕਰ ਦਿੱਤਾ ਗਿਆ ਹੈ ।

ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵੱਲੋਂ ਭੇਜਿਆ ਜਾਣ ਵਾਲਾ ਵਰਲਡ ਆਫ ਦਿ ਡੇਅ ਵੀ ਨਹੀਂ ਆਵੇਗਾ । ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਸੂਬੇ ਭਰ ਦੇ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ।

ਦੱਸ ਦੇਈਏ ਕਿ ਹੁਣ ਸਵੇਰ ਦੀ ਸਭਾ ਸਵੇਰੇ 9 ਵਜੇ ਤੱਕ ਹੋਵੇਗੀ । ਇਸ ਤੋਂ ਇਲਾਵਾ ਹੁਣ ਪਹਿਲਾ ਪੀਰੀਅਡ 9.20 ਤੋਂ 10.05 ਤੱਕ, ਦੂਜਾ ਪੀਰੀਅਡ 10.05 ਤੋਂ 10.50 ਤੱਕ, ਤੀਜਾ ਪੀਰੀਅਡ 10.50 ਤੋਂ 11.35 ਤੱਕ, ਚੌਥਾ ਪੀਰੀਅਡ 11.35 ਤੋਂ 12.20 ਤੱਕ ਹੋਵੇਗਾ ।

PSEB Release New Schedule
ਇਸ ਤੋਂ ਬਾਅਦ 20 ਮਿੰਟ ਦੀ ਅੱਧੀ ਛੁੱਟੀ ਹੋਵੇਗੀ, ਜੋ 12.20 ਤੋਂ 12.40 ਤੱਕ ਹੋਵੇਗੀ । ਅੱਧੀ ਛੁੱਟੀ ਤੋਂ ਬਾਅਦ ਪੰਜਵਾਂ ਪੀਰੀਅਡ 12.40 ਤੋਂ 1.20 ਤੱਕ, ਛੇਵਾਂ ਪੀਰੀਅਡ 1.20 ਤੋਂ 2.00 ਵਜੇ ਤੱਕ, ਸੱਤਵਾਂ ਪੀਰੀਅਡ 2 ਵਜੇ ਤੋਂ 2.40 ਤੱਕ ਤੇ ਅੱਠਵਾਂ ਪੀਰੀਅਡ 2.40 ਤੋਂ 3.20 ਤੱਕ ਹੋਵੇਗਾ ।

Leave a Reply

Your email address will not be published. Required fields are marked *