Categories
News

ਮੌਸਮ ਵਿਭਾਗ ਦੀ ਭਵਿੱਖਬਾਣੀ ਇਹਨਾਂ ਸੂਬਿਆਂ ‘ਚ ਅਗਲੇ 3 ਦਿਨ ਭਾਰੀ ਬਾਰਿਸ਼

ਇਹ ਖਬਰ ਜੁੜੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਇਸ ਸਾਲ ਦਾ ਮਾਨਸੂਨ ਧ-ਮਾਕੇਦਾਰ ਰਿਹਾ। ਪੂਰਾ ਦੇਸ਼ ਬਾਰਿਸ਼ ਨਾਲ ਪਾਣੀ-ਪਾਣੀ ਹੋ ਗਿਆ ਅਤੇ ਕੁਝ ਸੂਬਿਆਂ ਨੂੰ ਹ-ੜ੍ਹ ਦਾ ਕ-ਹਿ-ਰ ਸਹਿਣਾ ਪਿਆ। ਮਾਨਸੂਨ ਤੋਂ ਬਾਅਦ ਵੀ ਕੁਝ ਸੂਬਿਆਂ ਅਤੇ ਸ਼ਹਿਰਾਂ ਵਿਚ ਬਾਰਿਸ਼ ਦੀਆਂ ਖ਼ਬਰਾਂ ਆਈਆਂ ਸਨ।ਮੌਸਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਕੁਝ ਇਲਾਕੇ ਅਜਿਹੇ ਹਨ ਜੋ ਬਾਰਿਸ਼ ਦੇ ਲਿਹਾਜ ਨਾਲ ਸੰਵੇਦਨਸ਼ੀਲ ਹਨ। ਇੱਥੇ ਇਸ ਹਫ਼ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਚਲਦਿਆਂ ਪ੍ਰਸ਼ਾਸਨ ਸੁਚੇਤ ਹੋ ਗਿਆ ਹੈ।

ਇਸ ਹਫ਼ਤੇ ਤਮਿਲਨਾਡੂ ਵਿਚ ਮੌਸਮ ਵਿ-ਗੜ ਸਕਦਾ ਹੈ। ਸੂਬੇ ਦੇ ਦੱਖਣੀ ਇਲਾਕਿਆਂ ਵਿਚ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਭਾਰੀ ਬਾ-ਰਿਸ਼ ਹੋ ਸਕਦੀ ਹੈ। ਸੂਬੇ ਦੇ ਉੱਤਰੀ ਹਿੱਸੇ ਵਿਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕੇਰਲ ਅਤੇ ਲਕਸ਼ਦੀਪ ਵਿਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਆਉਣ ਵਾਲੇ 24 ਘੰਟਿਆਂ ਵਿਚ ਇੱਥੇ ਬਾਰਿਸ਼ ਹੋ ਸਕਦੀ ਹੈ। ਕੇਰਲ ਅਤੇ ਕਰਨਾਟਕਾ ਵਿਚ 5 ਦਸੰਬਰ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸੂਬੇ ਵਿਚ ਮੌਸਮ ਸਾਫ਼ ਹੋ ਜਾਵੇਗਾ। ਅਗਲੇ 48 ਘੰਟਿਆਂ ਦੌਰਾਨ ਮਣੀਪੁਰ ਮੇਘਾਲਿਆ, ਮਿਜ਼ੋਰਮ, ਅਸਮ ਅਤੇ ਅਰੁਣਾਚਲ ਪ੍ਰਦੇਸ਼ ਵਿਚ ਵੀ ਕੁਝ ਸਥਾਨਾਂ ‘ਤੇ ਬਾਰਿਸ਼ ਹੋ ਸਕਦੀ ਹੈ।

ਇਸ ਦੌਰਾਨ ਉੱਤਰ-ਪੂਰਬੀ ਭਾਰਤ ਦੇ ਹੋਰ ਖੇਤਰਾਂ ਵਿਚ ਕੋਹਰਾ ਛਾਇਆ ਰਹੇਗਾ। ਉੱਧਰ ਦੂਜੇ ਪਾਸੇ ਉੱਤਰ ਭਾਰਤ ਵੀ ਹਾਲੇ ਬਾਰਿਸ਼ ਤੋਂ ਰਾਹਤ ਰਹੇਗੀ। ਇੱਥੇ ਮੌਸਮ ਸਾਫ ਰਹੇਗਾ। ਹਾਲਾਂਕਿ ਜੰਮੂ, ਸ਼੍ਰੀਨਗਰ, ਲੇਹ, ਕਾਰਗਿਲ, ਧਰਮਸ਼ਾਲਾ, ਸ਼ਿਮਲਾ, ਕੁੱਲੂ ਮਨਾਲੀ,ਮਸੂਰੀ ਆਦਿ ਪਹਾੜੀ ਇਲਾਕਿਆਂ ਦਾ ਤਾਪਮਾਨ ਡਿਗ ਸਕਦਾ ਹੈ।ਇਸ ਨਾਲ ਸਰਦੀ ਵਧੇਗੀ। ਦਿੱਲੀ-ਐਨਸੀਆਰ ਸਮੇਤ ਉੱਤਰ ਪ੍ਰਦੇਸ਼ ਦੇ ਮੇਰਠ, ਸਹਾਰਨਪੁਰ, ਮੁਰਾਦਾਬਾਦ। ਪੰਜਾਬ ਦੇ ਲੁਧਿਆਣਾ, ਪਟਿਆਲਾ ਅਤੇ ਨਜ਼ਦੀਕੀ ਸ਼ਹਿਰਾਂ ਵਿਚ ਕੋਹਰਾ ਛਾਇਆ ਰਹੇਗਾ।ਜਿਸ ਦੇ ਚਲਦਿਆਂ ਪੰਜਾਬ ਵਿੱਚ ਵੀ ਠੰਡ ਨੇ ਦਸਤਕ ਦੇ ਦਿੱਤੀ ਹੈ ਜਾਣਕਾਰੀ ਅਨੁਸਾਰ ਕੱਲ੍ਹ ਪੰਜਾਬ ਚ ਠੰਡ ਦਾ ਅਹਿਸਾਸ ਹੋ ਰਿਹਾ ਹੈ।

Leave a Reply

Your email address will not be published. Required fields are marked *