Categories
News

ਪੰਜਾਬ : ਕੋਈ ਨਨਾਣ ਏਨਾ ਵੀ ਗਿਰ ਸਕਦੀ ਹੈ ਜਕੀਨ ਨਹੀ ਆਉਂਦਾ – ਦੇਖੋ ਤਾਜਾ ਵੱਡੀ ਖਬਰ

ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ ਆਈ ਸਾਹਮਣੇ ਅੰਮ੍ਰਿਤਸਰ ਦੇ ਇਕ ਇਲਾਕੇ ‘ਚੋਂ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹੋਏ ਇਕ ਨਨਾਣ ਵੱਲੋਂ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ ‘ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਤਿਲਕ ਨਗਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਨਨਾਣ ਅਤੇ ਭਾਬੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰ ਮਸਾਰ ਕਰ ਦਿੱਤਾ ਗਿਆ।

ਦਰਅਸਲ ਅੰਮ੍ਰਿਤਰ ਦੇ ਤਿਲਕ ਨਗਰ ‘ਚ ਰਹਿੰਦੀ ਇਕ ਮਹਿਲਾ ਵੱਲੋਂ ਸਬੰਧਤ ਪੁਲਸ ਥਾਣੇ ‘ਚ ਸ਼ਿਕਾਇਤ ਦਿੱਤੀ ਗਈ ਸੀ ਕਿ ਕਿਸੇ ਅਣਪਛਾਤੇ ਵੱਲੋਂਉਸ ਦੀ ਫਰਜ਼ੀ ਟਿੰਡਰ ਆਈ. ਡੀ. ਬਣਾ ਕੇ ਉਸ ‘ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ। ਮਹਿਲਾ ਨੇ ਦੱਸਿਆ ਕਿ ਫਰਜ਼ੀ ਆਈ. ਡੀ. ‘ਤੇ ਤਸਵੀਰਾਂ ਅਪਲੋਡ ਹੋਣ ਤੋਂ ਬਾਅਦ ਨੂੰ ਉਸ ਦੀ ਆਈ. ਡੀ. ‘ਤੇ ਕਾਫੀ ਅਸ਼ਲੀਲ ਮੈਸੇਜ ਆ ਰਹੇ ਹਨ।

ਇਸ ਮਾਮਲੇ ‘ਚ ਉਕਤ ਮਹਿਲਾ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਅਤੇ ਜਾਂਚ ਕਰਨ ਤੋਂ ਬਾਅਦ ਮਹਿਲਾ ਦੀ ਨਨਾਣ ਵੱਲੋਂ ਕੀਤਾ ਗਿਆ ਸ਼ਰਮਨਾਕ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਦਲਬੀਰ ਸਿੰਘ ਇੰਚਾਰਜ ਕੰਪਿਊਟਰ ਸੈੱਲ

ਦਫਤਰ ਪੁਲਸ ਕਮਿਸ਼ਨਰ ਨੇ ਜਾਂਚ ਕੀਤੀ ਤਾਂ ਮੋਬਾਇਲ ਨੰਬਰ ਜ਼ਰੀਏ ਪਤਾ ਲੱਗਾ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਉਸ ਦੀ ਨਨਾਣ ਆਰੂਸ਼ੀ ਮਹਿਲਾ ਪੁੱਤਰੀ ਵਿਮਲ ਮਹਿਰਾ ਵੱਲੋਂ ਦਿੱਤਾ ਗਿਆ ਹੈ, ਜੋਕਿ ਦਿੱਲੀ ਦੀ ਰਹਿਣ ਵਾਲੀ ਹੈ। ਟਿੰਡਰ ਆਈ. ਡੀ. ‘ਤੇ ਆਰੂਸ਼ੀ ਵੱਲੋਂ ਇਕ ਮੋਬਾਇਲ ਨੰਬਰ ਭਰਿਆ ਗਿਆ ਸੀ, ਜਿਸ ਤੋਂ ਬਾਅਦ ਇਸ ਵਾਰਦਾਤ ਦਾ ਖੁਲਾਸਾ ਹੋ ਸਕਿਆ।

ਉਥੇ ਹੀ ਮੁੱਖ ਅਫਸਰ ਥਾਣਾ ਦੀ ਰਿਪੋਰਟ ਮੁਤਾਬਕ ਪਾਇਆ ਗਿਆ ਕਿ ਦਿੱਲੀ ‘ਚ ਰਹਿੰਦੀ ਉਸ ਦੀ ਨਨਾਣ ਵੱਲੋਂ ਜਾਅਲੀ ਆਈ. ਡੀ. ਬਣਾ ਕੇ ਉਸ ਦੀ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ।ਪੁਲਸ ਮੁਤਾਬਕ ਸ਼ਿਕਾਇਤ ਕਰਤਾ ਦੀ ਨਨਾਣ ਨੇ ਆਪਣੀ ਸਫਾਈ ‘ਚ ਕੁਝ ਵੀ ਨਹੀਂ ਕਿਹਾ। ਪੁਲਸ ਨੇ ਉਸ ਦੀ ਨਨਾਣ ਖਿਲਾਫ ਧਾਰਾ 66-ਸੀ, 66-ਡੀ, 67-ਆਈ. ਟੀ. ਐਕਟ 509 ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *