Categories
News

ਖੁਸ਼ਖਬਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਸ਼ਰਧਾਲੂਆਂ ਲਈ ਇਹ ਵੱਡੀ ਸੇਵਾ ਸ਼ੁਰੂ

ਕਰਤਾਰਪੁਰ ਲਾਂਘੇ ‘ਤੇ ਬਣੇ ਇੰਟੀਗ੍ਰੇਟਡ ਚੈੱਕ ਪੋਸਟ ‘ਤੇ ਏਟੀਐਮ ਸੇਵਾ ਸ਼ੁਰੂ’ਨਵੀਂ ਮਿਲੀ ਜਾਣਕਾਰੀ ਅਨੁਸਾਰ ਹੁਣ ਕਰਤਾਰਪੁਰ ਲਾਂਘੇ ‘ਤੇ ਬਣੇ ਇੰਟੀਗ੍ਰੇਟਡ ਚੈੱਕ ਪੋਸਟ ‘ਤੇ ਯੂਨੀਅਨ ਬੈਂਕ ਵੱਲੋਂ ਸ਼ਰਧਾਲੂਆਂ ਲਈ ਇਕ ਏਟੀਐਮ ਲਗਾਇਆ ਗਿਆ ਹੈ।ਇਸ ਦਾ ਰਸਮੀ ਤੌਰ ‘ਤੇ ਉਦਘਾਟਨ ਕਾਰਜਕਾਰੀ ਨਿਰਦੇਸ਼ਕ ਗੋਪਾਲ ਸਿੰਘ ਗੋਸਾਈ ਨੇ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਟਰਮੀਨਲ ‘ਤੇ ਏਟੀਐਮ ਦੀ ਸੇਵਾ ਆਰੰਭ ਹੋਣ ਨਾਲ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਤੌਰ ‘ਤੇ ਸਹੂਲਤ ਮਿਲੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਐੱਸ. ਕੇ. ਮਹਾਪਾਤਰਾ, ਆਰ. ਕੇ ਭਗਤ, ਐੱਲ. ਐੱਸ. ਪੁਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਇਸ ਸਮੁੱਚੇ ਸਮਾਗਮ ਦਾ ਪ੍ਰਬੰਧ ਯੂਨੀਅਨ ਦੀ ਕਲਾਨੌਰ ਸ਼ਾਖਾ ਨੇ ਕੀਤਾ। ਕਰਤਾਰਪੁਰ ਲਾਂਘੇ ਤੇ ਸਮੇਂ ਸਮੇਂ ਤੇ ਸੰਗਤਾਂ ਲਈ ਨਵੀਆ ਨਵੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਇਸ ਤੋਂ ਕੁਝ ਦਿਨ ਪਹਿਲਾਂ ਹੀ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀਆਂ ਵੱਖ ਵੱਖ ਸੇਵਾਵਾਂ ਸੰਗਤਾਂ ਨੂੰ ਦੇ ਰਹੀ ਹੈ ਜੋ ਵੀ ਲੋੜ ਹੁੰਦੀ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਰਤਾਰਪੁਰ ਸਾਹਿਬ

ਜਾਣ ਵਾਲੇ ਯਾਤਰੂਆਂ ਦੇ ਵਾਹਨ ਖੜੇ ਕਰਨ ਲਈ ਡੇਰਾ ਬਾਬਾ ਨਾਨਕ ਵਿਖੇ ਸਰਕਾਰ ਵੱਲੋਂ ਵਾਹਨਾਂ ਅਨੁਸਾਰ ਵੱਖ-ਵੱਖ ਬਣਾਈਆਂ ਜਾ ਰਹੀਆਂ 6 ਪਾਰਕਿੰਗਾਂ ਅੰਦਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰੇਕ ਪਾਰਕਿੰਗ ਵਿੱਚ ਅੰਗ-ਹੀਣ ਤੇ ਬਜ਼ੁ-ਰਗ ਯਾਤਰੀਆਂ ਦੀ ਸਹੂਲਤ ਲਈ 2-2 ਵੀਲ ਚੇਅਰਾਂ ਰੱਖੀਆਂ ਗਈਆਂ ਹਨ ।ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵੀ ਦੂਰ-ਦੁਰੇਡੇ ਤੋਂ ਆਉਣ ਵਾਲੇ ਅੰਗ-ਹੀਣ ਤੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਅਤੇ ਜਲੰਧਰ ਦੇ ਰੇਲਵੇ ਸਟੇਸ਼ਨਾਂ ਤੇ 5-5 ਵੀਲ ਚੇਅਰਾਂ ਜਦ ਕੇ ਅਚਾ-ਨਕ ਲੋੜ ਪੈਣ ਤੇ ਵਰਤੋਂ ‘ਚ ਲਿਆਉਣ ਲਈ 1-1 ਟਾਇਰਾਂ ਵਾਲੇ ਸਟਰੈਚਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।

Leave a Reply

Your email address will not be published. Required fields are marked *