Categories
News

ਸਿੱਖੀ ਦੇ ਰੰਗ ਵਿੱਚ ਰੰਗੇ ਗਏ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ, ਦਰਬਾਰ ਸਾਹਿਬ ਪਹੁੰਚ ਕੇ ਟੇਕਿਆ ਮੱਥਾ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਅੰਮ੍ਰਿਤਸਰ ਪਹੁੰਚ ਕੇ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਹੈ । ਇਸ ਦੌਰਾਨ ਉਹਨਾਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਿਆ ਤੇ ਕੁਝ ਸਮਾਂ ਦਰਬਾਰ ਸਾਹਿਬ ਵਿੱਚ ਗੁਜਾਰਿਆ । ਇਸ ਦੌਰਾਨ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਤੇ ਉਹਨਾਂ ਦੀ ਟੀਮ ਦੇ ਕੁਝ ਮੈਂਬਰ ਵੀ ਮੌਜੂਦ ਰਹੇ ।

ਆਪਣੀ ਇਸ ਫੇਰੀ ਦੌਰਾਨ ਆਮਿਰ ਖ਼ਾਨ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਦਿਖਾਈ ਦਿੱਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਨ੍ਹੀਂ ਦਿਨੀਂ ਆਮਿਰ ਖ਼ਾਨ ਨੇ ਰੋਪੜ ਜ਼ਿਲ੍ਹੇ ‘ਚ ਸਤਲੁਜ ਕੰਡੇ ਖੇਤਾਂ ‘ਚ ਡੇਰਾ ਲਾਇਆ ਹੋਇਆ ਹੈ।

ਉਹ ਆਪਣੀ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਪੰਜਾਬ ਆਏ ਹੋਏ ਹਨ । ਇਸ ਤੋਂ ਪਹਿਲਾਂ ਉਹ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ ਪਹੁੰਚੇ ਸਨ । ਇਸ ਦੌਰਾਨ ਆਮਿਰ ਖ਼ਾਨ ਪੂਰੀ ਤਰ੍ਹਾਂ ਸਿੱਖ ਲਿਬਾਸ ‘ਚ ਸੀ ਤੇ ਉਨ੍ਹਾਂ ਕੇਸਰੀ ਪੱਗ ਬੰਨ੍ਹੀ ਹੋਈ ਸੀ।

Categories
News

48 ਕਿੱਲਿਆਂ ਦੇ ਮਾਲਕ ਨੇ ਕੀਤਾ ਅਜਿਹਾ ਕੰਮ ਕਿ ਦੇਖਦਾ ਹੀ ਰਹਿ ਗਿਆ ਸਾਰਾ ਪਿੰਡ ਦੇਖੋ ਕਿਵੇਂ ਕਰਾਇਆ ਵਿਆਹ

ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਗੁਰਬਖਸ਼ੀਸ਼ ਸਿੰਘ ਪੁੱਤਰ ਛਿੰਦਰ ਸਿੰਘ ਨੇ ਇੱਕ ਨਵੀਂ ਪਿ ਰ ਤ ਪਾਈ ਹੈ। ਇਸ ਨੌਜਵਾਨ ਨੇ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਸਾਈਕਲ ਤੇ ਲਿਆਂਦਾ ਹੈ। ਇਹ ਪੜ੍ਹਿਆ ਲਿਖਿਆ ਨੌਜਵਾਨ ਹੈ। ਇਸ ਨੇ ਬਿਨਾਂ ਦਾਜ ਦਹੇਜ ਤੋਂ ਅਤੇ ਕਿਸੇ ਮੈਰਿਜ ਪੈਲੇਸ ਤੋਂ ਵਿਆਹ ਕਰਵਾਇਆ। ਉਹ ਠੂ-ਠੇਵਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾ ਕੇ ਆਪਣੀ ਜੀਵਨ ਸਾਥਣ ਨੂੰ ਸਾਈਕਲ ਤੇ ਹੀ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਲੈ ਆਇਆ। ਉਨ੍ਹਾਂ ਦੇ ਇਸ ਵਿਆਹ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋ ਰਹੀ ਹੈ। ਇਹ ਲੜਕਾ ਐਮ ਏ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੇ ਹਿੱਸੇ 24 ਏਕੜ ਦੀ ਜ਼ਮੀਨ ਆਉਂਦੀ ਹੈ।

ਉਸ ਨੇ ਸਮਾਜ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦਾਜ ਦੀ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ ਅਤੇ ਵਿਆਹ ਸ਼ਾਦੀਆਂ ਤੇ ਘੱਟ ਤੋਂ ਘੱਟ ਖਰਚਾ ਕਰਨਾ ਚਾਹੀਦਾ ਹੈ। ਗੁਰਬਖਸ਼ੀਸ਼ ਸਿੰਘ ਅਤੇ ਰਮਨਦੀਪ ਕੌਰ ਦੇ ਵਿਆਹ ਦੇ ਸਾਰੇ ਪਾਸੇ ਚਰਚੇ ਹੋ ਰਹੇ ਹਨ। ਗੁਰਬਖਸ਼ੀਸ਼ ਸਿੰਘ ਦੇ ਦਾਦੇ ਦੇ ਦੱਸਣ ਅਨੁਸਾਰ ਉਹ ਸ਼ੁਰੂ ਤੋਂ ਹੀ ਦਾਜ ਦੇ ਵਿਰੋਧ ਵਿੱਚ ਹਨ। ਉਨ੍ਹਾਂ ਦਾ ਪੋਤਾ ਫਾਲਤੂ ਖਰਚਾ ਕਰਨ ਨੂੰ ਵੀ ਚੰਗਾ ਨਹੀਂ ਸਮਝਦਾ ਜਿੰਨਾਂ ਪੈਸਾ ਅਸੀਂ ਪੈਲੇਸ ਅਤੇ ਦਾਰੂ ਤੇ ਖਰਾਬ ਕਰਦੇ ਹਾਂ। ਉਸ ਨਾਲ ਘਰ ਦਾ ਕੋਈ ਹੋਰ ਸਾਮਾਨ ਬਣ ਸਕਦਾ ਹੈ। ਗੁਰਬਖ਼ਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਦਾਜ ਦੀ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ। ਮੈਰਿਜ ਪੈਲੇਸਾਂ ਦੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ।

ਅਸੀਂ ਖ਼ੁਦ ਹੀ ਅੱਡੀਆਂ ਚੁੱਕ ਕੇ ਫਾਹਾ ਲੈ ਲੈਂਦੇ ਹਾਂ। ਸਾਨੂੰ ਸਾਦੇ ਵਿਆਹ ਕਰਨੇ ਚਾਹੀਦੇ ਹਨ। ਇਸ ਵਿੱਚ ਹੀ ਸਾਡੀ ਭਲਾਈ ਹੈ ਇਸ ਨਾਲ ਅਸੀਂ ਕਰਜਾਈ ਹੋਣ ਤੋਂ ਬਚ ਸਕਦੇ ਹਾਂ। ਗੁਰਬਖਸ਼ੀਸ਼ ਸਿੰਘ ਦੀ ਭੈਣ ਵੀ ਆਪਣੇ ਭਰਾ ਦੇ ਇਸ ਸਾਦੇ ਤਰੀਕੇ ਨਾਲ ਕੀਤੇ ਗਏ ਵਿਆਹ ਤੋਂ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਜੇ ਉਹ ਵਿਆਹ ਤੇ ਮਹਿਮਾਨਾਂ ਨੂੰ ਬੁਲਾਉਂਦੇ ਕਾਰਡ ਵੰਡਦੇ ਫੇਰ ਵੀ ਇੰਨਾ ਇਕੱਠ ਨਹੀਂ ਸੀ ਹੋਣਾ। ਜਿੰਨਾ ਇਕੱਠ ਇਸ ਸਾਦੇ ਵਿਆਹ ਕਾਰਨ ਹੋਇਆ ਹੈ। ਹਰ ਕੋਈ ਵੀਡੀਓ ਬਣਾ ਰਿਹਾ ਹੈ। ਅੱਗੇ ਵਾਇਰਲ ਕਰ ਰਿਹਾ ਹੈ। ਲੋਕ ਇਸ ਵਿਆਹ ਸਬੰਧੀ ਮੈਸੇਜ ਭੇਜ ਰਹੇ ਹਨ। ਉਨ੍ਹਾਂ ਦੇ ਭਰਾ ਨੇ ਬਿਨਾਂ ਦਾਜ ਤੋਂ ਬਿਨਾਂ ਖ਼ਰਚ ਤੋਂ ਵਿਆਹ ਕਰਵਾਇਆ ਹੈ। ਇਸ ਲਈ ਉਹ ਬਹੁਤ ਖੁਸ਼ ਹਨ।

Categories
News

ਕਿਸਾਨ ਕਰ ਰਿਹਾ ਹੈ ਅਜਿਹੇ ਫਲ ਦੀ ਖੇਤੀ ਕਿ ਬਾਹਰੋਂ ਗੋਰੇ ਗੋਰੀਆਂ ਵੀ ਆ ਰਹੇ ਨੇ ਦੇਖਣ

ਹਰਿਆਣਾ ਦੇ ਜੀਂਦ ਦੇ ਪਿੰਡ ਕੰਡੇਲਾ ਵਿੱਚ ਸੁਨੀਲ ਨਾਂ ਦੇ ਕਿਸਾਨ ਨੇ ਤਿੰਨ ਏਕੜ ਵਿੱਚ ਅਮਰੂਦਾਂ ਦਾ ਬਾਗ਼ ਲਗਾਇਆ ਹੈ। ਇਹ ਥਾਈਲੈਂਡ ਦੇ ਵਧੀਆ ਕੁਆਲਿਟੀ ਦੇ ਅਮਰੂਦ ਹਨ। ਉਸ ਨੇ ਤਿੰਨ ਏਕੜ ਵਿੱਚ 364 ਬੂਟੇ ਲਗਾਏ ਹਨ। ਇਸ ਬਾਗ਼ ਦੇ ਵਿਦੇਸ਼ਾਂ ਤੱਕ ਚਰਚੇ ਹੋ ਰਹੇ ਹਨ। ਸੁਨੀਲ ਕੋਲ ਅਮਰੀਕਾ ਜਰਮਨੀ ਅਤੇ ਕੋਰੀਆ ਤੋਂ ਬਿਨਾਂ ਹੋਰ ਮੁਲਕਾਂ ਤੋਂ ਵੀ ਸਾਇੰਟਿਸਟ ਆਉਂਦੇ ਹਨ। ਜੋ ਬਾਗ਼ਬਾਨੀ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਇਸ ਨਸਲ ਦੇ ਅਮਰੂਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਖਾਣ ਨਾਲ ਸੇਬ ਅਤੇ ਅਮਰੂਦ ਦੋਵਾਂ ਦਾ ਹੀ ਮਿਲਿਆ ਜੁਲਿਆ ਸਵਾਦ ਮਿਲਦਾ ਹੈ।

ਇਸ ਅਮਰੂਦ ਵਿੱਚ ਬੀਜਾਂ ਦੀ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ। ਇਸ ਦੇ ਇੱਕ ਫਲ ਦਾ ਵਜ਼ਨ 800 ਗ੍ਰਾਮ ਹੁੰਦਾ ਹੈ। ਕਈ ਹਾਲਤਾਂ ਵਿੱਚ ਤਾਂ ਇਹ ਵਜ਼ਨ ਇੱਕ ਕਿੱਲੋ ਤੱਕ ਵੀ ਪਹੁੰਚ ਜਾਂਦਾ ਹੈ। ਇਸ ਕਿਸਾਨ ਨੇ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਜਦੋਂ ਕਿਸਾਨੀ ਦਾ ਧੰਦਾ ਘਾਟੇ ਵਿੱਚ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਦੁਆਰਾ ਲਗਾਏ ਗਏ ਬਾਗ ਦੇ ਅਮਰੂਦ ਬਿਲਕੁਲ ਗੁਣ ਭਰਪੂਰ ਹਨ। ਉਨ੍ਹਾਂ ਦੁਆਰਾ ਕਿਸੇ ਵੀ ਕਿਸਮ ਦੀ ਕੀਟਨਾਸ਼ਕ ਦਵਾਈ ਦਾ ਬੂਟਿਆਂ ਤੇ ਸਪਰੇਅ ਨਹੀਂ ਕੀਤਾ ਜਾਂਦਾ।

ਉਹ ਦੇਸੀ ਖਾਦ ਦੀ ਵਰਤੋਂ ਕਰਦੇ ਹਨ ਤਾਂ ਕਿ ਫ਼ਲ ਸਿਹਤ ਲਈ ਨੁਕਸਾਨਦੇਹ ਨਾ ਹੋਣ ਇਸ ਤੋਂ ਬਿਨਾਂ ਉਹ ਸਬਜ਼ੀਆਂ ਦੀ ਵੀ ਖੇਤੀ ਕਰਦੇ ਹਨ। ਜੋ ਕਿ ਬਿਲਕੁਲ ਆਰਗੈਨਿਕ ਹੈ। ਇਹ ਸਬਜ਼ੀਆਂ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ। ਸੁਨੀਲ ਦੇ ਦੱਸਣ ਅਨੁਸਾਰ ਉਸ ਕੋਲ ਅਮਰੀਕਾ ਤੋਂ ਦੋ ਜਰਮਨੀ ਤੋਂ, ਇੱਕ ਔਰਤ ਅਤੇ ਕੋਰੀਆ ਤੋਂ ਇੱਕ ਸਾਇੰਟਿਸਟ ਆਈ। ਉਹ ਉਨ੍ਹਾਂ ਨੂੰ ਬਹੁਤ ਕੁਝ ਜਾਣਕਾਰੀ ਦੇ ਗਏ ਹਨ। ਇਸ ਤੋਂ ਬਿਨਾਂ ਹੋਰ ਵੀ ਵਿਅਕਤੀ ਇਸ ਕਿੱਤੇ ਨਾਲ ਜੁੜੇ ਹੋਣ ਵਾਲੇ ਆਉਂਦੇ ਰਹਿੰਦੇ ਹਨ।

ਜੋ ਕਿ ਜਾਣਕਾਰੀ ਸਾਂਝੀ ਕਰਦੇ ਹਨ। ਉਹ ਕੁਝ ਸਿਖਾ ਕੇ ਜਾਂਦੇ ਹਨ ਅਤੇ ਕੁਝ ਸਿੱਖ ਕੇ ਜਾਂਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਹੀ ਕਿਸੇ ਨੇ ਜਾਣਕਾਰੀ ਦਿੱਤੀ ਹੈ ਕਿ ਤੇਜ਼ ਹਵਾ ਤੋਂ ਬਚਾਉਣ ਲਈ ਬਾਗ਼ ਦੇ ਆਲੇ ਦੁਆਲੇ ਵੱਡੇ ਆਕਾਰ ਦੇ ਦਰੱਖ਼ਤ ਲਗਾ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਵੱਡੇ ਦਰੱਖ਼ਤ ਹਵਾ ਨੂੰ ਬਾਗ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦੇ ਹਨ। ਉਨ੍ਹਾਂ ਨੇ ਅਮਰੂਦ ਦੇ ਫਲਾਂ ਤੇ ਕੈਂਪ ਚੜ੍ਹਾਏ ਹੋਏ ਹਨ ਤਾਂ ਕਿ ਫਲ ਦਾਗੀ ਨਾ ਹੋਣ ਅਤੇ ਧੂੜ ਮਿੱਟੀ ਤੋਂ ਵੀ ਬਚੇ ਰਹਿਣ। ਇਨ੍ਹਾਂ ਅਮਰੂਦਾਂ ਨੂੰ ਉਹ ਪੰਚਕੂਲਾ ਗੁੜਗਾਉਂ ਅਤੇ ਦਿੱਲੀ ਵਿੱਚ ਮੰਡੀਆਂ ਵਿੱਚ ਲਿਜਾਣ ਦਾ ਵਿਚਾਰ ਰੱਖਦੇ ਹਨ।

Categories
News

ਨਵ ਵਿਆਹੀ ਨੇ ਮੋਬਾਈਲ ਚ ਰਿਕਾਰਡ ਕਰ ਲਈ ਸੱਸ ਦੀ ਸਾਰੀ ਕਰਤੂਤ ਦੇਖੋ ਕੀ ਕੀਤਾ ਪਰਿਵਾਰ ਨੇ ਕੁੜੀ ਨਾਲ

ਜਲੰਧਰ ਦੇ ਭਟਨੂਰਾ ਪਿੰਡ ਦੀ ਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਨੇ ਕੋਈ ਦ ਵਾ ਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਮਨਦੀਪ ਕੌਰ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਾ ਪਤੀ ਪੁਰਤਗਾਲ ਵਿੱਚ ਕੰਮ ਕਰਦਾ ਹੈ। ਪੁਲਿਸ ਨੇ ਮ੍ਰਤਕਾ ਦੀ ਸੱਸ ਨਨਾਣ ਅਤੇ ਪਤੀ ਤੇ ਕੇਸ ਦਰਜ ਕਰ ਲਿਆ ਹੈ। ਦੋ ਸ਼ੀ ਘਰ ਨੂੰ ਤਾਲਾ ਲਗਾ ਕੇ ਭੱਜ ਗਏ ਹਨ। ਪੁਲਿਸ ਦੁਆਰਾ ਉਨ੍ਹਾਂ ਨੂੰ ਫ ੜ ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਨਦੀਪ ਕੌਰ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੀ ਪੁੱਤਰੀ ਮਨਦੀਪ ਕੌਰ ਦਾ 6 ਮਹੀਨੇ ਪਹਿਲਾਂ ਹੀ ਵਿਆਹ ਕੀਤਾ ਸੀ।

ਮਨਦੀਪ ਕੌਰ ਦੀ ਸੱਸ ਉਸ ਦੇ ਪੇਕੇ ਪਰਿਵਾਰ ਨੂੰ ਮੰ ਦਾ ਬੋਲ ਰਹੀ ਸੀ ਅਤੇ ਦਾਜ ਦੀ ਮੰਗ ਕਰ ਰਹੀ ਸੀ। ਮਨਦੀਪ ਕੌਰ ਦੀ ਨਨਾਣ ਅਤੇ ਪਤੀ ਵੀ ਉਸ ਦਾ ਹੁੰ ਗਾ ਰਾ ਭਰ ਰਹੇ ਸਨ। ਮਨਦੀਪ ਕੌਰ ਨੇ ਸਾਰੀ ਗੱਲ ਮੋਬਾਈਲ ਵਿੱਚ ਰਿਕਾਰਡ ਕਰ ਲਈ। ਜਿਸ ਤੋਂ ਮਾਮਲਾ ਵਧ ਗਿਆ। ਉਨ੍ਹਾਂ ਨੂੰ ਦਿੰਦੇ ਢਾਈ ਵਜੇ ਸੂਚਨਾ ਮਿਲੀ। ਫੇਰ ਉਹ ਆਪਣੀ ਲੜਕੀ ਦੇ ਸਹੁਰੇ ਘਰ ਪਹੁੰਚੇ ਉਨ੍ਹਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ। ਦੋ ਸ਼ੀ ਘਰ ਤੋਂ ਭੱਜ ਗਏ ਹਨ। ਅਜੇ ਤੱਕ ਕਿਸੇ ਨੂੰ ਵੀ ਫੜਿਆ ਨਹੀਂ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸ਼ੀ ਆਂ ਨੂੰ ਵੱਧ ਤੋਂ ਵੱਧ ਸ ਜ਼ਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਇ ਨ ਸਾ ਫ਼ ਦਿਵਾਇਆ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਨੇ ਕੋਈ ਦ ਵਾ ਈ ਖਾ ਕੇ ਆਪਣੀ ਜਾਨ ਦੇ ਦਿੱਤੀ। ਉਸ ਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ। ਪੁਲਿਸ ਨੇ ਉਸਦੇ ਪੇਕਿਆਂ ਦੇ ਬਿਆਨ ਤੇ ਉਸ ਦੇ ਪਤੀ ਸੁਰਿੰਦਰ ਸਿੰਘ ਸੱਸ ਅਮਰਜੀਤ ਕੌਰ ਅਤੇ ਨਣਦ ਹਰਜੀਤ ਕੌਰ ਤੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਜਣੇ ਘਰ ਨੂੰ ਤਾਲਾ ਲਗਾ ਕੇ ਭੱਜ ਗਏ ਹਨ। ਪੁਲਿਸ ਦੁਆਰਾ ਉਨ੍ਹਾਂ ਨੂੰ ਫ ੜ ਨ ਲਈ ਛਾ ਪੇ ਮਾ ਰੀ ਕੀਤੀ ਜਾ ਰਹੀ ਹੈ।

Categories
News

ਕਬੱਡੀ ਖਿਡਾਰੀ ਦੇ ਜਾਣ ਤੇ ਅੰਬਰ ਵੀ ਰੋ ਪਿਆ ਮਾਂ ਨੇ ਬਣਾਈ ਸੀ ਰੋਟੀ ਪਰ ਪੁੱਤ ਨਾ ਆਇਆ ਰੋਟੀ ਖਾਣ

ਜਗਰਾਓਂ ਦੇ ਇੱਕ ਪਿੰਡ ਦੇ ਪ੍ਰਸਿੱਧ ਕਬੱਡੀ ਖਿਡਾਰੀ ਗਗਨਦੀਪ ਸਿੰਘ ਉਰਫ ਗਗਨਾ ਦੀ ਇੱਕ ਸੜਕ ਹਾ ਦ ਸੇ ਵਿੱਚ ਜਾਨ ਚਲੀ ਗਈ। ਇਹ ਹਾ ਦ ਸਾ ਮੁੱਲਾਂਪੁਰ ਦੇ ਟੋਲ ਪਲਾਜ਼ਾ ਤੇ ਵਾਪਰਿਆ ਦੱਸਿਆ ਜਾਂਦਾ ਹੈ। ਉਹ ਆਪਣੀ ਕਿਸੇ ਰਿਸ਼ਤੇਦਾਰੀ ਵਿੱਚੋਂ ਦੇਸੀ ਘੀ ਲੈਣ ਗਿਆ ਸੀ। ਵਾਪਸ ਮੁੜਦੇ ਸਮੇਂ ਉਸ ਨੂੰ ਹਨੇਰਾ ਹੋ ਗਿਆ ਅਤੇ ਟੋਲ ਪਲਾਜਾ ਤੇ ਬੰਦ ਕੀਤੇ ਰਸਤੇ ਤੇ ਜਾਣ ਕਰਕੇ ਅਤੇ ਹਨੇਰਾ ਹੋਣ ਕਰਕੇ ਉਹ ਡਿੱਗ ਪਿਆ। ਉਸ ਦਾ ਸਿਰ ਫੁੱਟਪਾਥ ਤੇ ਲੱਗਣ ਕਾਰਨ ਉਸ ਨੇ ਦਮ ਤੋੜ ਦਿੱਤਾ। ਉਸ ਦਾ ਸੰ ਸ ਕਾ ਰ ਕਰ ਦਿੱਤਾ ਗਿਆ ਹੈ। ਗਗਨਦੀਪ ਸਿੰਘ ਕਬੱਡੀ ਦਾ ਖਿਡਾਰੀ ਸੀ। ਉਸ ਦੇ ਚਲੇ ਜਾਣ ਨਾਲ ਪੂਰੇ ਪਿੰਡ ਵਿੱਚ ਮਾ ਤ ਮ ਛਾ ਗਿਆ ਹੈ। ਉਸ ਨੇ ਕਿੰਨੇ ਹੀ ਇਨਾਮ ਜਿੱਤੇ ਸਨ।

ਕਬੱਡੀ ਖੇਡਣ ਦੇ ਨਾਲ ਨਾਲ ਉਹ ਘਰ ਦਾ ਖੇਤੀ ਦਾ ਕੰਮ ਵੀ ਸੰਭਾਲਦਾ ਸੀ। ਉਸ ਦੀ ਮਾਂ ਦੇ ਦੱਸਣ ਅਨੁਸਾਰ ਉਹ ਘਰ ਤੋਂ ਬੜੇ ਖ਼ੁਸ਼ੀ ਭਰੇ ਮਾਹੌਲ ਵਿੱਚ ਗਿਆ ਸੀ। ਪਹਿਲਾਂ ਉਸ ਨੇ ਖੇਤੀ ਦਾ ਕੰਮ ਖਤਮ ਕੀਤਾ। ਉਹ ਖੇਤਾਂ ਵਿੱਚ ਵੱਟਾਂ ਪਾ ਕੇ ਆਇਆ ਅਤੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨੇ ਇਹ ਕੰਮ ਖ਼ਤਮ ਕਰ ਲਿਆ ਹੈ। ਜਦੋਂ ਉਹ ਹਨੇਰੇ ਤੱਕ ਘਰ ਨਾ ਆਇਆ ਤਾਂ ਉਸ ਦੀ ਮਾਂ ਨੇ ਫੋਨ ਤੇ ਉਸ ਨੂੰ ਪੁੱਛਿਆ ਤਾਂ ਗਗਨਦੀਪ ਨੇ ਜਲਦੀ ਹੀ ਅੱਧੇ ਘੰਟੇ ਵਿੱਚ ਘਰ ਪਹੁੰਚਣ ਬਾਰੇ ਕਿਹਾ। ਪਰ ਉਸ ਤੋਂ ਬਾਅਦ ਉਸ ਨਾਲ ਇਹ ਹਾ ਦ ਸਾ ਵਾਪਰ ਗਿਆ।

ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹਾ ਦ ਸਾ ਟੋਲ ਪਲਾਜ਼ੇ ਵਾਲਿਆਂ ਦੀ ਗਲਤੀ ਕਾਰਨ ਵਾਪਰਿਆ ਹੈ। ਜਦੋਂ ਟੋਲ ਪਲਾਜ਼ਾ ਵਾਲੇ ਉੱਥੇ ਕਰੋੜਾਂ ਰੁਪਏ ਦੀ ਕਮਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਉੱਥੇ ਰੌਸ਼ਨੀ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ, ਜਿਹੜਾ ਰਸਤਾ ਬੰਦ ਹੈ। ਉਸ ਦੇ ਪਿੱਛੇ ਹੀ ਸੰਕੇਤ ਕੀਤਾ ਹੋਣਾ ਚਾਹੀਦਾ ਹੈ। ਉਸ ਨਾਲ ਹਾ ਦ ਸਾ ਉਸ ਸਮੇਂ ਵਾਪਰ ਰਿਹਾ। ਜਦੋਂ ਉਹ ਆਪਣੀ ਰਿਸ਼ਤੇਦਾਰੀ ਵਿੱਚੋਂ ਕਿਉਂ ਲੈਣ ਗਿਆ ਵਾਪਸ ਆ ਰਿਹਾ ਸੀ। ਉਸ ਦੇ ਦੇ ਹਾਂ ਤ ਨਾਲ ਪੂਰੇ ਪਿੰਡ ਵਿੱਚ ਮਾ ਤ ਮ ਛਾਇਆ ਹੋਇਆ ਹੈ। ਉਸ ਦੇ ਪਿੰਡ ਵਿੱਚ ਉਸ ਦਾ ਅੰ ਤਿ ਮ ਸੰ ਸ ਕਾ ਰ ਕਰ ਦਿੱਤਾ ਗਿਆ ਹੈ।

Categories
News

ਹੁਣੇ ਹੁਣੇ ਆਈ ਵੱਡੀ ਖਬਰ ਕਨੇਡਾ ਚ ਮ ਰੀ ਪੰਜਾਬਣ ਕੁੜੀ ਦੇ ਬਾਰੇ

ਕੈਨੇਡਾ ਦੇ ਸ਼ਹਿਰ ਸਰੀ ‘ਚ ਜਲੰਧਰ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ 21 ਸਾਲਾ ਪ੍ਰਭਲੀਨ ਕੌਰ ਮਠਾਰੂ ਦੀ ਹੱ ਤਿ ਆ ਕਰ ਦਿੱਤੀ ਗਈ ਸੀ। ਹੁਣ ਖਬਰ ਕੇ ਉਸਦੀ ਲੋਥ ਨੂੰ ਪੰਜਾਬ ਚ ਹੀ ਲਿਆਂਦਾ ਜਾਵੇਗਾ ਜਦ ਕੇ ਪਹਿਲਾਂ ਕਿਹਾ ਜਾ ਰਿਹਾ ਸੇ ਕੇ ਸ਼ਾਇਦ ਉਸਦੀ ਲੋਥ ਪੰਜਾਬ ਨਾਹੀ ਲਿਆਂਦੀ ਜਾਵੇਗੀ।

ਪ੍ਰਭਲੀਨ ਦੇ ਪਿਤਾ ਜਲਦੀ ਹੀ ਉਸਦੀ ਲੋਥ ਲੈਣ ਲਈ ਕੈਨੇਡਾ ਰਵਾਨਾ ਹੋਣਗੇ। ਪ੍ਰਭਲੀਨ ਦਾ ਅੰਤਿ ਮ ਸੰਸ ਕਾਰ ਉਸਦੇ ਪਿੰਡ ਚਿੱਟੀ ਵਿਚ ਹੀ ਕੀਤਾ ਜਾਵੇਗਾ।

ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਤਹਿਸੀਲਦਾਰ ਪ੍ਰਭਲੀਨ ਦੇ ਪਿਤਾ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਪ੍ਰਸ਼ਾਸਨ ਕੋਲੋਂ ਮਦਦ ਬਾਰੇ ਵੀ ਪੁੱਛਿਆ ਸੀ ਪਰ ਅਜੇ ਤੱਕ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਹਾਮੀ ਨਹੀਂ ਭਰੀ ਗਈ।

Categories
News

ਹੁਣ ਡਾ. ਓਬਰਾਏ ਨੇ ਪਾਕਿਸਤਾਨ ‘ਚ ਚੁੱਕੀ ਇਹ ਵੱਡੀ ਸੇਵਾ ਦੀ ਜ਼ਿੰਮੇਵਾਰੀ

ਧੰਨ ਧੰਨ ਗੁਰੂ ਨਾਨਕ ਸਾਹਿਬ ਜੀ “ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੀ-ਸੁੱਚੀ ਕਿਰਤ ਕਰਨ ਤੇ ਵੰਡ ਛੱਕਣ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਸਮਾਜ ਸੇਵਕ ਤੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਨੇਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅੰਦਰ ਵੱਡੇ ਪੱਧਰ ਸੇਵਾ ਕਾਰਜਾਂ ਕਰਨ ਉਪਰੰਤ ਹੁਣ ਪਾਕਿਸਤਾਨ ਵਿੱਚ ਵੀ ਸੇਵਾ ਦੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਆਪਣੇ ਪਾਕਿਸਤਾਨ ਦੌਰੇ ਤੋਂ ਵਾਪਸ ਭਾਰਤ ਪਹੁੰਚੇ ਡਾ.ਐਸ.ਪੀ.ਸਿੰਘ ਓਬਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਹੁਤ ਹੀ ਜਲਦ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਲੰਗਰ ਦੀ ਸਹੂਲਤ ਲਈ ਆਟਾ ਗੁੰਨਣ,ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ ‘ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇਹ ਮਸ਼ੀਨਾਂ ਲੱਗਣ ਤੋਂ ਬਾਅਦ ਟਰੱਸਟ ਵੱਲੋਂ ਛੇਤੀ ਹੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਖੇ ਵੀ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਡਾਕਟਰ ਓਬਰਾਏ ਨੇ ਇਹ ਵੀ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ‘ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ “ਗੁਰੂ ਨਾਨਕ ਚੇਅਰ” ਵੀ ਸਥਾਪਤ ਕੀਤੀ ਜਾ ਰਹੀ ਹੈ,ਜਿਸ ਅੰਦਰ ਬਣਨ ਵਾਲੇ ਰਿਸਰਚ ਸੈਂਟਰ ‘ਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ਤੇ ਖੋਜ ਕਰਨ ਦੇ ਨਾਲ-ਨਾਲ ਗੁਰੂ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ-ਸਮੇਂ ਸਿਰ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਕਾਰਜ ਲਈ ਇੱਕ ਨਿਸ਼ਚਿਤ ਰਕਮ ਬੈਂਕ ਅੰਦਰ ਫ਼ਿਕਸ ਕਰਵਾ ਦਿੱਤੀ ਜਾਵੇਗੀ,ਜਿਸ ਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ, ਉਸ ਨੂੰ ਹੀ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖਰਚ ਕੀਤਾ ਜਾਵੇਗਾ। ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵੱਲੋਂ ਟਰੱਸਟ ਨੂੰ ਦਿੱਤਾ ਜਾਵੇਗਾ।ਡਾ.ਓਬਰਾਏ ਨੇ ਦੱਸਿਆ ਕਿ ਪਾਕਿਸਤਾਨ ਅੰਦਰ ਉੱਥੋਂ ਦੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਮਿਊਜ਼ੀਅਮ ਵਿੱਚ ਬਣਨ ਵਾਲੀਆਂ ਗੈਲਰੀਆਂਅੰਦਰ ਜੋ ਸਿੱਖ ਧਰਮ ਦੀ ਗੈਲਰੀ ਬਣੇਗੀ ਓਸ ਅੰਦਰ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਮਾਨ ਦਾ ਸਮੁੱਚਾ ਖਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੁੱਕਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਉਬਰਾਏ ਸਮੇਂ ਸਮੇਂ ਤੇ ਆਪਣੀ ਸੇਵਾ ਨਿਭਾਉਦੇ ਰਹਿੰਦੇ ਹਨ।

Categories
News

ਖੁਸ਼ਖਬਰੀ ਹੁਣ ਬਿਨਾਂ ਨੈੱਟਵਰਕ ਤੋਂ ਫੋਨ ’ਤੇ ਇਸ ਤਰ੍ਹਾਂ ਗੱਲ ਕਰ ਸਕੋਗੇ

ਇਹ ਖੁਸ਼ਖਬਰੀ ਉਨ੍ਹਾਂ ਸਭ ਮੋਬਾਈਲ ਧਾਰਕਾਂ ਲਈ ਹੈ ਜੋ ਜਿਆਦਾ ਵਰਤੋਂ ਕਰਦੇ ਹਨ ਜੇਕਰ ਤੁਸੀਂ ਵੀ ਏਅਰਟੈੱਲ ਜਾਂ ਜਿਓ ਦਾ ਸਿਮ ਕਾਰਡ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਤੁਸੀਂ ਮੋਬਾਇਲ ਨੈੱਟਵਰਕ ’ਚ ਨਾ ਹੋਣ ਤੇ ਵੀ ਫੋਨ ’ਤੇ ਆਰਾਮ ਨਾਲ ਗੱਲ ਕਰ ਸਕੋਗੇ। ਦਰਅਸਲ, ਏਅਰਟੈੱਲ ਅਤੇ ਜਿਓ ਨੇ ਆਪਣੀ VoWiFi ਯਾਨੀ ਵਾਇਸ ਓਵਰ ਵਾਈ-ਫਾਈ ਸਰਵਿਸ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅਜੇ ਤਕ 4ਜੀ ਯੂਜ਼ਰਜ਼ VoLTE ਯਾਨੀ ਵਾਇਸ ਓਵਰ ਐੱਲ.ਟੀ.ਈ. ਰਾਹੀਂ ਕਾਲਿੰਗ ਕਰ ਪਾ ਰਹੇ ਹਨ। ਤਾਂ ਆਓ ਜਾਣਦੇ ਹਾਂ ਕੀ ਹੈ VoWiFi ਅਤੇਇਸ ਰਾਹੀਂ ਕਿਵੇਂ ਹੋਵੇਗੀ ਬਿਨਾਂ ਨੈੱਟਵਰਕ ਦੀ ਕਾਲਿੰਗ। ਮੀਡੀਆ ਰਿਪੋਰਟਾਂ ਅਨੁਸਾਰ ਕੀ ਹੈ VoWiFi ਵਾਇਸ ਓਵਰ ਵਾਈ-ਫਾਈ ਜਾਂ VoWiFi ਵਾਈ-ਫਾਈ ਰਾਹੀਂ ਕੰਮ ਕਰਦਾ ਹੈ। ਇਸ ਨੂੰ ਵਾਇਸ ਓਵਰ ਆਈ.ਪੀ. VoIP ਵੀ ਕਿਹਾ ਜਾਂਦਾ ਹੈ। VoWiFi ਰਾਹੀਂ ਤੁਸੀਂ ਹੋਮ ਵਾਈ-ਫਾਈ, ਪਬਲਿਕ ਵਾਈ-ਫਾਈ ਅਤੇ ਵਾਈ-ਫਾਈ ਹਾਟਸਪਾਟ ਦੀ ਮਦਦ ਨਾਲ ਕਾਲਿੰਗ ਕਰ ਸਕਦੇ ਹੋ।

ਉਦਾਹਰਣ ਦੇ ਤੌਰ ’ਤੇ ਜੇਕਰ ਤੁਹਾਡੇ ਮੋਬਾਇਲ ’ਚ ਨੈੱਟਵਰਕ ਨਹੀਂ ਹਨ ਤਾਂ ਤੁਸੀਂ ਕਿਸੇ ਵਾਈ-ਫਾਈ ਜਾਂ ਕਿਸੇ ਤੋਂ ਹਾਟਸਪਾਟ ਲੈ ਕੇ ਫੋਨ ’ਤੇ ਆਰਾਮ ਨਾਲ ਗੱਲ ਕਰ ਸਕਦੇ ਹੋ। VoWiFi ਦਾ ਸਭ ਤੋਂ ਵੱਡਾ ਫਾਇਦਾ ਰੋਮਿੰਗ ’ਚ ਹੁੰਦਾ ਹੈ ਕਿਉਂਕਿ ਤੁਸੀਂ ਕਿਸੇ ਵੀ ਵਾਈ-ਫਾਈ ਰਾਹੀਂ ਫ੍ਰੀ ’ਚ ਗੱਲਾਂ ਕਰ ਸਕਦੇ ਹੋ। ਆਉ ਜਾਣਦੇ ਹਾਂ WiFi ਨਾਲ ਕਿਵੇਂ ਕਰੋ ਫੋਨ ’ਤੇ ਗੱਲ ਜੇਕਰ ਤੁਹਾਨੂੰ ਅਜੇ ਵੀ VoWiFi ਕਾਲਿੰਗ ਨੂੰ ਸਮਝਣ ’ਚ ਪਰੇਸ਼ਾਨੀ ਹੋ ਰਹੀ ਹੈ ਤਾਂ ਉਦਾਹਰਣ ਦੇ ਤੌਰ ’ਤੇ ਤੁਸੀਂ ਵਟਸਐਪ ਕਾਲਿੰਗ ਨੂੰ ਲੈ ਸਕਦੇ ਹੋ। ਵਟਸਐਪ ਰਾਹੀਂ ਤੁਸੀਂ ਕਿਸੇ ਨਾਲ ਗੱਲ ਵੀ ਕਰ ਲੈਂਦੇ ਹੋ ਅਤੇ ਤੁਹਾਡਾ ਬੈਲੰਸ ਵੀ ਖਰਚ ਨਹੀਂ ਹੁੰਦਾ ਕਿਉਂਕਿ ਵਟਸਐਪ ਕਾਲਿੰਗ ’ਚ ਤੁਸੀਂ ਇੰਟਰਨੈੱਟ ਦਾ ਇਸਤੇਮਾਲ ਕਰਦੇ ਹੋ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਮੋਬਾਇਲ ਨੈੱਟਵਰਕ ਦੇ ਬਿਨਾਂ ਕਿਸੇ ਵਾਈ-ਫਾਈ ਰਾਹੀਂਕਾਲਿੰਗ ਨੂੰ VoWiFi ਕਾਲਿੰਗ ਕਰਦੇ ਹਨ।

ਆਉ ਜਾਣਦੇ ਹਾਂ ਸੈਟਿੰਗ ਬਾਰੇ VoWiFi ਲਈ ਇੰਝ ਕਰੋ ਸੈਟਿੰਗ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ VoWiFi ਕਾਲਿੰਗ ਤਾਂ ਹੀ ਕਰ ਸਕੋਗੇ ਜਦੋਂ ਤੁਹਾਡਾ ਸਮਾਰਟਫੋਨ ਵਾਈ-ਫਾਈ ਕਾਲਿੰਗ ਨੂੰ ਸਪੋਰਟ ਕਰਨਵਾਲਾ ਹੋਵੇਗਾ ਅਤੇ ਨਾਲ ਹੀ ਤੁਹਾਡਾ ਟੈਲੀਕਾਮ ਆਪਰੇਟਰ ਵੀ VoWiFi ਦੀ ਸੁਵਿਧਾ ਦਿੰਦਾ ਹੋਵੇਗਾ। ਫੋਨ ਦੀ ਸੈਟਿੰਗਸ ’ਚ ਨੈੱਟਵਰਕ ਸੈਟਿੰਗਸ ’ਚ ਜਾ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ। ਜੇਕਰ ਤੁਹਾਨੂੰ ਫੋਨ ਦੇ ਨੈੱਟਵਰਕ ਸੈਟਿੰਗ ’ਚ ਵਾਈ-ਫਾਈ ਕਾਲਿੰਗ ਦਾ ਆਪਸ਼ਨ ਦਿਸ ਰਿਹਾ ਹੈ ਤਾਂ ਤੁਸੀਂ VoWiFi ਕਾਲਿੰਗ ਕਰ ਸਕਦੇ ਹੋ। ਫਿਲਹਾਲ ਸੈਮਸੰਗ ਗਲੈਕਸੀ ਨੋਟ 10 ਪਲੱਸ, ਵਨਪਲੱਸ 7ਟੀ ਵਰਗੇ ਸਮਾਰਟਫੋਨਜ਼ ’ਤੇ ਹੀ VoWiFi ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਦੇਸ਼ ’ਚ ਫਿਲਹਾਲ ਜਿਓ ਅਤੇ ਏਅਰਟੈੱਲ ਹੀ VoWiFi ਦੀ ਸੁਵਿਧਾ ਦੇ ਰਹੇ ਹਨ।

Categories
News

ਹੁਣੇ-ਹੁਣੇ ਮੌਸਮ ਵਿਭਾਗ ਦੀ ਭਵਿੱਖਬਾਣੀ ਇਸ ਵਾਰ ਨਹੀਂ ਪਵੇਗੀ ਜ਼ਿਆਦਾ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਭਾਰਤੀ ਮੌਸਮ ਵਿਭਾਗ (India Meteorological Department) ਨੇ ਕਿਹਾ ਹੈ ਕਿ ਇਸ ਵਾਰ ਸਰਦੀ ਦਾ ਮੌਸਮ ਆਮ ਨਾਲੋਂ ਜ਼ਿਆਦਾ ਗਰਮ ਰਹੇਗਾ।ਸਰਦੀ ਦੇ ਪੂਰਵ ਅਨੁਮਾਨ ‘ਚ ਆਈ.ਐਮ.ਡੀ. ਨੇ ਕਿਹਾ ਹੈ ਕਿ ਆਗਾਮੀ ਸਰਦੀਆਂ ਦੇ ਮੌਸਮ ‘ਚ ਭਾਰਤ ਦੇ ਉੱਤਰੀ ਹਿੱਸਿਆਂ ਦੇ ਇਲਾਵਾ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਔਸਤ ਨਾਲੋੋਂ ਘੱਟੋ-ਘੱਟ ਤਾਪਮਾਨ ਜ਼ਿਆਦਾ ਗਰਮ ਹੋਣ ਦੀ ਸੰਭਾਵਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ‘ਚ ਗਰਮ ਮੌਸਮ ਦਾ ਸੰਕੇਤ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਜਬਰਦਸਤ ਸੀਤ ਲਹਿਰ ਵਾਲੇ ਖੇਤਰਾਂ ‘ਚ ਵੀ ਕੜਾਕੇ ਦੀ ਠੰਢ ਰਹਿਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ । ਕੜਾਕੇ ਦੀ ਸੀਤ ਲਹਿਰ ਰਹਿਣ ਵਾਲੇ ਖੇਤਰਾਂ ‘ਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਤੇਲੰਗਾਨਾ ਅਤੇ ਜੰਮੂ-ਕਸ਼ਮੀਰ, ਲਦਾਖ, ਮੱਧ ਮਹਾਰਾਸ਼ਟਰ ਸ਼ਾਮਿਲ ਹਨ।

ਪਰ ਪੰਜਾਬ ਚ ਮੌਸਮ ਨੇ ਇੱਕਦਮ ਬਦਲੀ ਕਰਵਟ ਨੂੰ ਵੀ ਅੱਖਾਂ ਤੋਂ ਪਰੇ ਨਹੀਂ ਕੀਤਾ ਜਾ ਸਕਦਾ ਹੈ ਜਿਸ ਦਾ ਅਸਰ ਪੰਜਾਬ ਚ ਵੀ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਪੰਜਾਬ ਵਿੱਚ ਕਾਫੀ ਬਾਰਿਸ਼ ਹੋਈ ਹੈ ਵੱਖ ਵੱਖ ਥਾਵਾਂ ਤੇ ਕਈ ਥਾਵਾਂ ਤੇ ਭਾਰੀ ਬਾਰਿਸ਼ ਨਾਲ ਗੜੇ ਮਾਰੀ ਵੀ ਹੋਈ ਹੈ ਜਿਸ ਕਾਰਨ ਕਿਸਾਨ ਭਰਾਵਾਂ ਦੀ ਚਿੰਤਿ ਹੋਰ ਵਧ ਗਈ ਹੈ ਕਿਉ ਕਿਸਾਨ ਦੀ ਖੇਤੀ ਪੂਰੀ ਤਰ੍ਹਾਂ ਕੁਦਰਤ ਤੇ ਨਿਰਭਰ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਕਿਸਾਨ ਭਰਾਵਾਂ ਨਾਲ ਮਾੜਾ ਹੋਇਆ ਹੈ ਖਾਸ ਕਰਕੇ ਮਾਨਸਾ ਬਰਨਾਲਾ ਲੁਧਿਆਣਾ ਮੋਗਾ ਦੇ ਕਈ ਥਾਵਾਂ ਤੇ ਗੜਿਆਂ ਨਾਲ ਕਾਫੀ ਜਿਆਦਾ ਨੁਕ-ਸਾਨ ਹੋਇਆ ਹੈ।

ਆਉ ਜਾਣਦੇ ਹਾਂ ਆਉਣ ਵਾਲਾ ਮੌਸਮ ਹਾਲ ਬਰਸਾਤੀ ਕਾਰਵਾਈਆਂ ਤੋਂ ਬਾਅਦ ਵਾਤਾਵਰਨ ਚ ਮੌਜੂਦ ਨਮੀ ਤੇ ਹਵਾ ਦੀ ਮੱਧਮ ਰਫਤਾਰ ਕਾਰਨ, ਆਉਣ ਵਾਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਮਲਵਈ ਹਿੱਸਿਆਂਚ ਧੁੰਦ ਬਣਨ ਦੀ ਉਮੀਦ ਹੈ। ਸੂਬੇ ਦੇ ਪੇਂਡੂ ਇਲਾਕਿਆਂ ਅਤੇ ਹਰਿਆਣਾ, ਰਾਜਸਥਾਨ ਨਾਲ ਲਗਦੇ ਪੰਜਾਬੀ ਜਿਲਿਆਂ ਚ ਸ਼ਨੀਵਾਰ ਸਵੇਰ ਹਲਕੀ/ਦਰਮਿਆਨੀ ਧੁੰਦ ਦੀ ਉਮੀਦ ਹੈ।

ਕਿਉਂਕਿ ਵੈਸਟਰਨ ਡਿਸਟ੍ਬੇਂਸ ਪਹਾੜੀ ਸੂਬਿਆਂ ਚ ਹੁਣ ਵੀ ਕਿ੍ਆਸ਼ੀਲ ਹੈ, ਜਿਸ ਨਾਲ 2 ਦਿਨਾਂ ਤੱਕ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਚ ਬਰਸਾਤ ਤੇ ਉੱਪਰੀ ਹਿੱਸਿਆਂ ਚ ਬਰਫਬਾਰੀ ਜਾਰੀ ਰਹੇਗੀ। ਇਸੇ ਕਰਕੇ ਮੈਦਾਨਾਂ ਚ ਉੱਤਰ-ਪੱਛਮੀ ਹਵਾ ਦੀ ਗਤੀ ਫਿਲਹਾਲ ਮੱਧਮ ਬਣੀ ਹੋਈ ਹੈ ਤੇ ਹਲਕੀ ਬੱਦਲੀ ਵੀ ਦੇਖੀ ਜਾ ਸਕਦੀ ਹੈ।

Categories
News

ਹੁਣੇ-ਹੁਣੇ ਕ੍ਰਿਕਟ ਦੇ ਮੈਦਾਨ ਵਿਚ ਇਸ ਮਸ਼ਹੂਰ ਹਸਤੀ ਦੇ ਸਿਰ ਚ’ ਗੇਂਦ ਵੱਜਣ ਨਾਲ ਹੋਈ ਮੌਤ ਛਾਇਆ ਸੋਗ-ਦੇਖੋ ਪੂਰੀ ਖ਼ਬਰ

ਕ੍ਰਿਕਟ ਮੈਚ ‘ਚ ਕਈ ਤਰ੍ਹਾਂ ਦੇ ਫੈਸਲੇ ਕਰਨ ਲਈ ਅੰਪਾਇਰਾਂ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਹਾਲਾਂਕਿ ਇਹ ਕੰਮ ਬੜਾ ਹੀ ਜੋਖਮ ਭਰਿਆ ਹੁੰਦਾ ਹੈ, ਕਿਉਂਕਿ ਕਈ ਵਾਰ ਗੇਂਦ ਦੇ ਲੱਗ ਜਾਣ ਕਰਕੇ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਇਥੋਂ ਤੱਕ ਕਿ ਜਾਨ ਜਾਣ ਦਾ ਵੀ ਖਤਰਾ ਰਹਿੰਦਾ ਹੈ। 2014 ਨੂੰ ਆਸਟਰੇਲੀਆ ਦੇ ਬੱਲੇਬਾਜ਼ ਫਿਲਿਪ ਹਿਊਜ ਦੇ ਸਿਰ ‘ਤੇ ਗੇਂਦ ਲੱਗਣ ਕਾਰਨ ਉਸ ਮੌਤ ਹੋ ਗਈ ਸੀ।

ਇਸ ਘਟਨਾ ਤੋਂ ਬਾਅਦ ਕ੍ਰਿਕਟ ਜਗਤ ‘ਚ ਦੁੁੱਖ ਦੀ ਲਹਿਰ ਛਾ ਗਈ ਸੀ। ਇਕ ਵਾਰ ਫਿਰ ਅਜਿਹਾ ਹੀ ਕੁਝ ਇਕ ਦਿੱਗਜ ਅੰਪਾਇਰ ਜੌਨ ਵਿਲੀਅਮ ਦੇ ਨਾਲ ਹੋਇਆ ਹੈ, ਜਿਨ੍ਹਾਂ ਦੀ ਮੈਚ ਦੌਰਾਨ ਗੇਂਦ ਲੱਗਣ ਕਾਰਨ ਉਨ੍ਹਾਂ ਦੀ ਮੌਤ ਮੌਤ ਹੋ ਗਈ।ਜੌਨ ਵਿਲੀਅਮ ਦੇ ਸਿਰ ‘ਤੇ ਲੱਗੀ ਸੀ ਗੇਂਦਇਹ ਮਾਮਲਾ ਇੰਗਲੈਂਡ ਦੇ ਇਕ ਕ੍ਰਿਕਟ ਕਲੱਬ ਦਾ ਹੈ, ਜਿੱਥੇ 80 ਸਾਲ ਦੇ ਅੰਪਾਇਰ ਜੌਨ ਵਿਲੀਅਮ ਨੂੰ ਆਪਣੀ ਜਾਨ ਗਵਾਉਣੀ ਪਈ।

ਮੈਚ ਦੌਰਾਨ ਇਕ ਬੱਲੇਬਾਜ਼ ਨੇ ਤੇਜ਼ੀ ਦੇ ਨਾਲ ਸ਼ਾਟ ਖੇਡਿਆ ਜੋ ਸਿੱਧਾ ਅੰਪਾਇਰ ਦੇ ਸਿਰ ‘ਤੇ ਜਾ ਲੱਗਾ। ਹਾਦਸਾ ਇਨਾਂ ਭਿਆਨਕ ਸੀ ਕਿ ਜੌਨ ਵਿਲੀਅਮ ਤੁਰੰਤ ਹੀ ਬੋਹੋਸ਼ ਹੋ ਕੋ ਡਿੱਗ ਪਏ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਹੀ ਹਸਪਤਾਨ ਲੈ ਜਾਇਆ ਗਿਆ। ਜਾਣਕਾਰੀ ਮੁਤਾਬਕ ਗੇਂਦ ਸਿਰ ‘ਤੇ ਲੱਗਣ ਤੋਂ ਬਾਅਦ ਉਹ ਕੌਮਾ ‘ਚ ਚੱਲੇ ਗਏ। ਪਿਛਲੇ 4 ਮਹੀਨਿਆਂ ਤੋਂ ਵਿਲੀਅਮ ਕੋਮਾ ‘ਚ ਹੀ ਸਨ।

ਜੁਲਾਈ ਦੇ ਮਹੀਨੇ ਵਾਪਰਿਆ ਸੀ ਇਹ ਹਾਦਸਾਮੈਚ ਦੇ ਦੌਰਾਨ ਅੰਪਾਇਰ ਵਿਲੀਅਮ ਨਾਲ ਇਹ ਹਾਦਸਾ ਜੁਲਾਈ ਦੇ ਮਹੀਨੇ ‘ਚ ਹੋਇਆ ਸੀ। ਵਿਲੀਅਮ ਨੂੰ ਕਾਰਡਿਫ ਦੇ ਯੂਨੀਵਰਸਿਟੀ ਹਾਸਪਿਟਲ ਆਫ ਵੇਲਸ ‘ਚ ਭਰਤੀ ਕਰਾਇਆ ਗਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਕੌਮਾ ‘ਚ ਸਨ। ਦੋ ਹਫਤੇ ਪਹਿਲਾਂ ਹੀ ਅੰਪਾਇਰ ਜਾਨ ਵਿਲੀਅਮ ਨੂੰ ਉਨ੍ਹਾਂ ਦੇ ਘਰ ਦੇ ਕੋਲ ਬਣੇ ਵਿਧੀਬੁਸ਼ ਹਸਪਤਾਲ ‘ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।

ਰਿਪੋਰਟ ‘ਚ ਹੋਇਆ ਵੱਡਾ ਖੁਲਾਸਾਮੈਡੀਕਲ ਰਿਪੋਰਟ ‘ਚ ਇਹ ਸਾਫ ਤੌਰ ‘ਚ ਇਹ ਦਸਿਆ ਗਿਆ ਕਿ ਉਨ੍ਹਾਂ ਦੀ ਮੌਤ ਇਕ ਗੰਭੀਰ ਹੈੱਡ ਇੰਜਰੀ ਦੀ ਵਜ੍ਹਾ ਕਰਕੇ ਹੋਈ। ਇਸ ਘਟਨਾ ਤੋਂ ਦੁਖੀ ਉਨ੍ਹਾਂ ਦੇ ਦੋਸਤ ਬਿਲ ਕਾਰਨ ਨੇ ਇੰਗਲਿਸ਼ ਮੀਡੀਆ ਨੂੰ ਦੱਸਿਆ ਕਿ ਅੰਪਾਇਰ ਲਈ ਵੀ ਇਕ ਹੈਲਮੈੱਟ ਵਰਗਾ ਸਾਧਨ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਸੁਰੱਖਿਤ ਮਹਿਸੂਸ ਕਰ ਸਕਣ। ਹਾਲਾਂਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੁਝ ਅੰਪਾਇਰ ਪ੍ਰੋਟੈਕਸ਼ਨ ਇਸਤੇਮਾਲ ਕਰਦੇ ਹਨ, ਪਰ ਸਥਾਨਕ ਪੱਧਰ ‘ਤੇ ਅਜੇ ਵੀ ਪੁਰਾਣੇ ਸਮੇਂ ਦੀ ਤਰ੍ਹਾਂ ਹੀ ਚੱਲ ਰਹੇ ਹਨ, ਜਿਸ ਕਰਕੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ।